logo

ਫ਼ਰੀਦਕੋਟ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪੈਦਲ ਯਾਤਰਾ ਕੀਤੀ..

ਫ਼ਰੀਦਕੋਟ, 7 ਨਵੰਬਰ ( ਕੰਵਲ ਸਰਾਂ)- ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਟਹਿਣਾ ਤੋਂ ਨੌਜਵਾਨ ਪੈਦਲ ਯਾਤਰਾ ਸ਼ੁਰੂ ਕਰਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਇਸ ਪੈਦਲ ਯਾਤਰਾ ’ਚ 20 ਨੌਜਵਾਨਾਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਨੌਜਵਾਨਾਂ ਦੱਸਿਆ ਕਿ ਪਿੰਡ ਟਹਿਣਾ ਤੋਂ ਚੱਲਕੇ ਪਹਿਲੇ ਪੜਾਅ ’ਚ ਉਹ ਜ਼ੀਰਾ ਵਿਖੇ ਪਹੁੰਚੇ, ਫ਼ਿਰ ਦੂਜੇ ਪੜਾਅ ’ਚ ਨਸ਼ਹਿਰਾ ਪੰਨੂ ਜਾ ਰੁਕੇ ਤੇ ਤੀਜੇ ਪੜਾਅ ’ਚ ਸ਼੍ਰੀ ਦਰਬਾਰ ਸਾਹਿਬ,ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਇਸ ਪੈਦਲ ਯਾਤਰਾ ’ਚ ਸ਼ਾਮਲ ਜਗਮੀਤ ਸਿੰਘ ਬਰਾੜ ਟਹਿਣਾ ਕਨੇਡਾ, ਕਾਲਾ ਟਹਿਣਾ ਕਨੇਡਾ, ਮਲਦੀਪ ਸਿੰਘ ਮੋਰਾਂਵਾਲੀ, ਪ੍ਰਗਟ ਸਿੰਘ ਢੀਮਾਂਵਾਲੀ, ਰਣਜੀਤ ਸਿੰਘ ਗਿੱਲ ਟਹਿਣਾ, ਹਰਮੇਸ਼ ਸਿੰਘ ਟਹਿਣਾ, ਬੱਬਾ ਟਹਿਣਾ, ਬਾਦਲ ਟਹਿਣਾ, ਜਗਦੇਵ ਸਿੰਘ ਸਰਪੰਚ ਟਹਿਣਾ, ਮੰਨਾ ਟਹਿਣਾ, ਬੱਬੂ ਧਾਲੀਵਾਲ, ਹਰਪ੍ਰੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਗੋਪੀ ਢਿਲਵਾਂ, ਹੈਪੀ ਸਮਾਲਸਰ, ਗੁਰਜੀਤ ਸਿੰਘ ਟਹਿਣਾ, ਗੁਰਮੀਤ ਸਿੰਘ ਨਿੱਕਾ ਕਬੱਡੀ ਖਿਡਾਰੀ ਸ਼ਾਮਲ ਸਨ। ਇਸ ਮੌਕੇ ਨੌਜਵਾਨਾਂ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਪੈਦਲ ਯਾਤਰਾ ਉਨ੍ਹਾਂ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਹੈ ਤੇ ਕਿਹਾ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਤਾ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ।

5
4866 views