
ਪ੍ਰੀ- ਪ੍ਰਾਇਮਰੀ ਅਧਿਆਪਨ ਤਕਨੀਕਾਂ ਤੋ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਯੋਜਨ
ਗੁਰਦਾਸਪੁਰ
7 ਨਵੰਬਰ 2025.
ਅੱਜ ਬਲਾਕ ਦੋਰਾਂਗਲਾ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੀਵਾਂ ਧਕਾਲਾ ਵਿੱਚ ਤਿੰਨ ਰੋਜ਼ਾ ਪ੍ਰੀ ਪ੍ਰਾਇਮਰੀ ਅਧਿਆਪਨ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਰੰਭ ਹੋਇਆ ਜਿਸ ਵਿੱਚ ਬਲਾਕ ਦੇ 62 ਸਕੂਲਾਂ ਦੇ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਭਾਗ ਲਿਆl ਜਾਣਕਾਰੀ ਦਿੰਦਿਆਂ ਬਲਾਕ ਰਿਸੋਰਸ ਪਰਸਨ ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਵਿੱਚ ਸੈਂਟਰ ਬਾਹਮਣੀ, ਸੈਂਟਰ ਮਰਾੜਾ ਸੈਂਟਰ ਵਜ਼ੀਰਪੁਰ ਅਤੇ ਸੈਂਟਰ ਕਾਹਨਾ ਦੇ ਅਧਿਆਪਕਾਂ ਨੇ ਭਾਗ ਲਿਆ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਨੀਵਾਂ ਧਕਾਲਾ ਵਿੱਚ ਸੈਂਟਰ ਗੰਜਾ ,ਸੈਂਟਰ ਬਹਿਰਾਮਪੁਰ, ਸੈਂਟਰ ਨੋਸ਼ਹਿਰਾ,ਸੈਂਟਰ ਡੁਗਰੀ ਦੇ ਅਧਿਆਪਕਾ ਨੇ ਭਾਗ ਲਿਆ l ਇਹਨਾਂ ਸੈਮੀਨਾਰਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰੇਸ਼ ਪਨਿਆੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ l ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਨਿਆੜ ਨੇ ਕਿਹਾ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਦਾ ਆਯੋਜਨ ਕੀਤਾ ਹੋਇਆ ਹੈ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਛੋਟੇ ਬੱਚੇ ਨੂੰ ਉਸ ਦੇ ਮਾਨਸਿਕ ਪੱਧਰ ਤੇ ਆ ਕੇ ਪੜ੍ਹਾਉਣ ਲਈ ਖੁਦ ਵੀ ਬੱਚਾ ਬਣਨਾ ਪੈਂਦਾ ਹੈ ਤੁਸੀਂ ਖੁਸ਼ਕਿਸਮਤ ਹੋ ਜਿਹੜੇ ਅਜਿਹਾ ਕਾਰਜ਼ ਕਰ ਰਹੇ ਹੋ l ਉਹਨਾਂ ਕਿਹਾ ਕਿ ਬੱਚੇ ਦਾ ਮਨ ਕੋਮਲ ਹੁੰਦਾ ਹੈ, ਕੋਮਲ ਮਨ ਉੱਪਰ ਚਿਰ ਸਥਾਈ ਕਾਰਜ਼ ਉਤਪੰਨ ਕਰਨ ਲਈ ਵਿਸ਼ੇਸ ਤਕਨੀਕਾਂ ਦੀ ਜ਼ਰੂਰਤ ਹੁੰਦੀ ਹੈ ਜਿਹੜੀਆਂ ਤੁਸੀਂ ਤਿੰਨ ਦਿਨਾਂ ਵਿੱਚ ਸਿੱਖਣੀਆਂ ਹਨ l ਇਸ ਮੌਕੇ ਅੰਜੂ ਬਾਲਾ, ਨਿਰਮਲਜੀਤ ਕੌਰ,ਬਲਜੀਤ ਸਿੰਘ,ਰਮਨ ਚੌਧਰੀ, ਸੈਂਟਰ ਹੈਡ ਟੀਚਰ ਮਦਨ ਗੋਪਾਲ ਬਲਾਕ ਰਿਸੋਰਸ ਪਰਸਨ ਸੁਮਿਤ ਮਹਾਜਨ,ਤੇਜ਼ ਕੁਮਾਰ, ਜਸਵੰਤ ਕੌਰ , ਹਰਜੀਤ ਸਿੰਘ,ਹੈਡ ਟੀਚਰ ਕੁਲਬੀਰ ਕੌਰ, ਚੰਦਰਕਾਂਤ, ਕੰਵਲਜੀਤ ਐਮਾਂ ਆਦਿ ਹਾਜ਼ਰ ਸਨ l