ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਵਿੱਚ ਜਿੱਤਾਂ ਉਪਰੰਤ ਸਕੂਲ ਵੱਲੋਂ ਕੀਤਾ ਸਨਮਾਨਿਤ
ਗੁਰਦਾਸਪੁਰ
7 ਨਵੰਬਰ 2025.
ਬੀਤੇ ਦਿਨੀਂ ਜੈਤੋ ਸਰਜ਼ਾ ਵਿੱਚ ਹੋਏ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਮੁਕਾਬਲਿਆਂ ਵਿੱਚ ਬਲਾਕ ਧਿਆਨਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਲਵੰਡੀ ਲਾਲ ਸਿੰਘ ਦੇ ਵਿਦਿਆਰਥੀ ਸਾਹਿਲਪ੍ਰੀਤ ਸਿੰਘ ਨੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਅਥਲੈਟਿਕਸ ਮੁਕਾਬਲੇ 200ਮੀਟਰ ਵਿੱਚ ਦੂਸਰਾ ਸਥਾਨ ਅਤੇ 100 ਮੀਟਰ ਵਿੱਚ ਤੀਸਰਾ ਸਥਾਨ ਤਹਿਤ ਦੋ ਜਿੱਤਾ ਹਾਸਲ ਕਰ ਕੇ ਬਲਾਕ ,ਸੈਂਟਰ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ l ਬਲਾਕ ਧਿਆਨਪੁਰ ਦੀ ਖੇਡ ਕਮੇਟੀ ਅਤੇ ਅਧਿਆਪਕਾਂ ਵੱਲੋਂ ਸਾਹਿਲ ਪ੍ਰੀਤ ਸਿੰਘ ਨੂੰ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬਲਾਕ ਨੋਡਲ ਅਫਸਰ ਸ , ਰਛਪਾਲ ਸਿੰਘ ਬੀ ਆਰ ਸੀ ਸ, ਮਨਦੀਪ ਸਿੰਘ ਮੰਮਣ ਸ. ਮਨਦੀਪ ਸਿੰਘ ਖਾਨਫੱਤਾ ਸੀ ਐਚ ਟੀ ਸ੍ਰੀ ਜੀਤ ਰਾਜ ਸਕੂਲ ਇੰਚਾਰਜ ਸ ਕੁਲਦੀਪ ਸਿੰਘ ਬੱਚੇ ਦੇ ਕੋਚ ਸ, ਜਸਵਿੰਦਰ ਸਿੰਘ ਜੀ ਅਤੇ ਸਕੂਲ ਸਟਾਫ ਆਦਿ ਹਾਜ਼ਰ ਸਨl