ਯੁੱਧ ਨਸ਼ਾ ਵਿਰੁੱਧ ਪੀ.ਐਮ.ਸ਼੍ਰੀ ਸਸਸਸ ਕੰਨਿਆ ਸਮਾਣਾ ਦੇ ਵਿਦਿਆਰਥੀਆਂ ਨੇ ਜਾਗਰੂਕਤਾ ਮੁਹਿੰਮ ਤੇ ਰੈਲੀ ਕੱਢੀ ਗਈ
ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ਼
ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਸਮਾਣਾ ਵੱਲੋਂ "ਯੁੱਧ ਨਸ਼ਾ ਵਿਰੁੱਧ" ਦੇ ਸਿਰਲੇਖ ਹੇਠ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ। ਇਸ ਮੁਹਿੰਮ ਵਿੱਚ ਸਕੂਲ ਦੀਆਂ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਵਿਦਿਆਰਥਣਾਂ ਨੇ ਨਸ਼ੇ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਵਸ਼ਾਲੀ ਨਾਅਰੇ, ਚਾਰਟ ਤੇ ਪੋਸਟਰ ਤਿਆਰ ਕੀਤੇ ਅਤੇ ਇਹਨਾਂ ਰਾਹੀਂ ਸਮਾਜ ਨੂੰ ਸੁਨੇਹਾ ਦਿੱਤਾ ਕਿ ਨਸ਼ਾ ਮਨੁੱਖੀ ਜੀਵਨ ਲਈ ਘਾਤਕ ਹੈ।
ਇਹ ਰੈਲੀ ਸਮਾਣਾ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਅਤੇ ਬਾਜ਼ਾਰਾਂ ਵਿਚੋਂ ਗੁਜਰੀ, ਜਿੱਥੇ ਵਿਦਿਆਰਥਣਾਂ ਨੇ ਨਸ਼ੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਸੱਚੇ ਜੀਵਨ ਦੀ ਪ੍ਰੇਰਣਾ ਦਿੱਤੀ।
ਇਸ ਮੁਹਿੰਮ ਦੀ ਮਾਰਗਦਰਸ਼ਕ ਅਧਿਆਪਿਕਾ ਸ੍ਰੀਮਤੀ ਮੀਨਾਕਸ਼ੀ ਗਰਗ ਅਤੇ ਸ੍ਰੀ ਮਨੀਸ਼ ਕੁਮਾਰ ਸਨ, ਜਦਕਿ ਸਾਰਾ ਪ੍ਰਬੰਧ ਸਕੂਲ ਇੰਚਾਰਜ ਸ੍ਰੀ ਸੁਸ਼ੀਲ ਕੁਮਾਰ ਦੀ ਦੇਖ-ਰੇਖ ਹੇਠ ਕੀਤਾ ਗਿਆ।
ਇਹ ਜਾਗਰੂਕਤਾ ਕਾਰਜਕ੍ਰਮ ਸਕੂਲ ਵੱਲੋਂ ਨਸ਼ਾ ਮੁਕਤ ਸਮਾਜ ਵੱਲ ਇੱਕ ਮਹੱਤਵਪੂਰਨ ਕਦਮ ਸੀ, ਜਿਸ ਵਿੱਚ ਵਿਦਿਆਰਥਣਾਂ ਦੀ ਸਮਰਪਣ ਭਾਵਨਾ ਤੇ ਜ਼ਿੰਮੇਵਾਰੀ ਦੀ ਭਾਵਨਾ ਸਾਫ਼ ਤੌਰ ‘ਤੇ ਦਿਖਾਈ ਦਿੱਤੀ।