ਗੀਤ ਭਾਗ - 3
ਜੀਵਨ ਦੀ ਰੋਟੀ
ਮੈਨੂੰ ਰੋਜ਼ ਰਜਾਉਂਦਾ ਏ ਯਿਸੂ ਦੇ ਕੇ ਜੀਵਨ ਦੀ ਰੋਟੀ,
ਮੈਨੂੰ ਤਸੱਲੀ ਦਿੰਦੀ ਏ ਤੇਰੀ ਲਾਠੀ ਤੇ ਸੋਟੀ,
ਮੈਨੂੰ ਰੋਜ਼ ਰਜਾਉਂਦਾ ਏ ਯਿਸੂ ਦੇ ਕੇ ਜੀਵਨ ਦੀ ਰੋਟੀ,
੧ ਯਹੋਵਾਹ ਬਣ ਗਿਆ ਏ ਹੁਣ ਮੇਰਾ ਅਯਾਲੀ,
ਮੈਨੂੰ ਥੁੜ ਨਾ ਕੋਈ ਝੋਲੀ ਭਰ ਗਈ ਏ ਖਾਲੀ,
ਤੇਲ ਸਿਰ ਉੱਤੇ ਝੱਸੇ ਮੇਹਰ ਜਿਸ ਪੇ ਹੈ ਹੋਤੀ,
ਮੈਨੂੰ ਰੋਜ਼ ਰਜਾਉਂਦਾ ਏ ਯਿਸੂ ਦੇ ਕੇ ਜੀਵਨ ਦੀ ਰੋਟੀ,
੨ ਵਿਰੋਧੀਆਂ ਦੇ ਅੱਗੇ ਯਿਸੂ ਮੇਰੀ ਮੇਜ਼ ਹੈ ਵਿਛਾਉਂਦਾ,
ਜਦੋਂ ਮੈਂ ਪੁਕਾਰਾ ਯਿਸੂ ਉਸੇ ਵੇਲੇ ਆਉਂਦਾ ਏ,
ਸਿਰ ਉੱਤੇ ਹੱਥ ਹੈ ਮੇਰੇ ਏ ਗੱਲ ਨਹੀਂ ਹੈ ਛੋਟੀ,
ਮੈਨੂੰ ਰੋਜ਼ ਰਜਾਉਂਦਾ ਏ ਯਿਸੂ ਦੇ ਕੇ ਜੀਵਨ ਦੀ ਰੋਟੀ,
੩ ਮੇਰਾ ਕਟੋਰਾ ਹੈ ਉੱਤੇ ਤੱਕ ਭਰਿਆ ਹੋਇਆ,
ਮੇਰੇ ਉੱਤੇ ਫਜ਼ਲ ਹੈ ਯਿਸੂ ਨੇ ਕਰਿਆ ਹੋਇਆ,
ਟੁੱਟੇ ਸਭ ਸਰਾਪ ਹੁਣ ਰਹੀ ਨਾ ਕਿਸਮਤ ਖੋਟੀ,
ਮੈਨੂੰ ਰੋਜ਼ ਰਜਾਉਂਦਾ ਏ ਯਿਸੂ ਦੇ ਕੇ ਜੀਵਨ ਦੀ ਰੋਟੀ,
ਡਾ ਐਸ ਐਸ ਸੰਧੂ 9803960008
ਗੀਤ ਦੀ ਕੀਮਤ (Rs.25)