logo

ਗੀਤ ਭਾਗ - 2

ਸੱਚ/ਕਲਮ/ਤੋੜਦੇ
ਸੱਚ ਲਿਖਣ ਵਾਲੀ ਕਲਮ ਨੂੰ ਜਿਹੜੇ ਕਹਿੰਦੇ ਨੇ ਇਹਨੂੰ ਤੋੜਦੇ,
ਮੇਰੇ ਖੁਦਾਇਆ ਉਹਨਾਂ ਨੂੰ ਵੀ ਪੂਰਾ ਸੱਚ ਦੇ ਨਾਲ ਜੋੜਦੇ,
ਸੱਚ ਲਿਖਣ ਵਾਲੀ ਕਲਮ ਨੂੰ

੧ ਚੰਗੀਆਂ ਗੱਲਾਂ ਤਾਂ ਦਿਲ ਦੇ ਵਿੱਚ ਸੱਚਾ ਰੱਬ ਹੀ ਹੈ ਪਾਉਂਦਾ,
ਜਿਹੜੀਆਂ ਕਿਸੇ ਨੂੰ ਰਾਹ ਦੱਸਣ ਗੱਲਾਂ ਉਹ ਚਾਨਣ ਵਿੱਚ ਹੈ ਲਿਆਉਂਦਾ,
ਸੱਚੇ ਰੱਬ ਦੇ ਬੰਦੇ ਤਾਂ ਸਦਾ ਹੀ ਸੁਖ ਨੇ ਸਭ ਦੀ ਹੀ ਲੋੜਦੇ,
ਸੱਚ ਲਿਖਣ ਵਾਲੀ ਕਲਮ ਨੂੰ

੨ ਕਹਿਣ ਦੇਖਕੇ ਉਲਟਾ ਪੁਲਟਾ ਹੁੰਦਾ ਹੋਇਆ ਗੂੰਗਾ ਬੋਲਾਂ ਅੰਨਾ ਤੂੰ ਬਣ ਜਾ,
ਤੂੰ ਨਹੀਂ ਕੁਝ ਲਿਖਣਾ ਬੋਲਣਾ ਚੁੱਪ ਕਰਕੇ ਦੂਰ ਜਾ ਕੇ ਖੜਜਾ,
ਦੇਖੀ ਜਾ ਤਮਾਸ਼ਾ ਕਿਦਾਂ ਨੇ ਜ਼ੁਲਮ ਕਰਕੇ ਜ਼ੁਲਮੀ ਰੋਲਦੇ,
ਸੱਚ ਲਿਖਣ ਵਾਲੀ ਕਲਮ ਨੂੰ

੩ ਸਦਾ ਹੀ ਤੂੰ ਸੱਚ ਲਿਖ ਬੋਲ ਐਸੀ ਸਮਝ ਤੂੰ ਰੱਬ ਕੋਲੋਂ ਪਾ,
ਝੂਠ ਬੋਲਣ ਤੇ ਲਿਖਣ ਵਾਲੇ ਦੀ ਭਾਵੇਂ ਹੁੰਦੀ ਹੈ ਵਾਹ ਜੀ ਵਾਹ,
ਚੰਗੀ ਸਲਾਹ ਕਹਿਣ ਦਿੱਤੀ ਏ ਤੈਨੂੰ ਔਖਾ ਰਸਤਾ ਏ ਤੂੰ ਛੋੜਦੇ,
ਸੱਚ ਲਿਖਣ ਵਾਲੀ ਕਲਮ ਨੂੰ

੪ ਸਾਫ਼ ਸਾਫ਼ ਤੂੰ ਲਿਖ ਕਿ ਲੋਕ ਤੇਜ ਦੌੜਦੇ ਵੀ ਪੜੵਦੇ ਜਾਣ,
ਤੇਰੇ ਤੇ ਤੇਰੇ ਘਰਾਣੇ ਕੋਲੋਂ ਲੋਕ ਹੋਰ ਵੀ ਬਹੁਤੀਆਂ ਬਰਕਤਾਂ ਪਾਉਣ,
ਉਹ ਹੀ ਕਬੂਲ ਹੋਣੇ ਨੇ ਸੰਧੂ ਜਿਹੜੇ ਸੱਚੇ ਰੱਬ ਦੇ ਨਾਲ ਨੇ ਜੋੜਦੇ,
ਸੱਚ ਲਿਖਣ ਵਾਲੀ ਕਲਮ ਨੂੰ
ਡਾ ਐਸ ਐਸ ਸੰਧੂ
9803960008
ਗੀਤ ਦੀ ਕੀਮਤ (Rs.25)

4
1304 views