logo

ਸਿੱਖਿਆ ਬਲਾਕ ਗੁਰਦਾਸਪੁਰ-2 ਦੀਆਂ ਪ੍ਰਾਇਮਰੀ ਖੇਡਾਂ ਸਫ਼ਲਤਾ ਪੂਰਵਕ ਸਮਾਪਤ ਓਵਰਆਲ ਟਰਾਫੀ ਸੈਂਟਰ ਹੱਲਾ ਨੇ ਜਿੱਤੀ

ਰਿਪੋਰਟ: ਜਤਿੰਦਰ ਬੈਂਸ, ਸੰਪਾਦਕ (ਰੋਜ਼ਾਨਾ ਖ਼ਬਰ)
ਗੁਰਦਾਸਪੁਰ, 31 ਅਕਤੂਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਪ੍ਰਾਇਮਰੀ ਖੇਡਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਗੁਰਦਾਸਪੁਰ-2 ਦਾ ਖੇਡ ਮੇਲਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਜੇਲ੍ਹ ਰੋਡ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਖੇ ਸਫਲਤਾਪੂਰਵਕ ਸੰਪੰਨ ਕਰਵਾਏ ਗਏ।
ਖੇਡ ਮੇਲੇ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀਮਤੀ ਪਰਮਜੀਤ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਅਨੀਤਾ ਮੁੱਖ ਮਹਿਮਾਨ ਅਤੇ ਖ਼ਾਲਸਾ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਹਰਜਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਖੇਡਾਂ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ, ਜਿਹੜੀਆਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ, ਸਗੋਂ ਅਨੁਸ਼ਾਸਨ, ਟੀਮ ਸਪਿਰਟ ਅਤੇ ਸਮਰਪਣ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨਾਂ ਨੇ ਕਿਹਾ ਕਿ ਬਲਾਕ ਸਿੱਖਿਆ ਅਫ਼ਸਰ ਅਤੇ ਸਮੂਹ ਅਧਿਆਪਕ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਸੁਚੱਜੇ ਤਰੀਕੇ ਨਾਲ ਖੇਡਾਂ ਨੂੰ ਨੇਪਰੇ ਚਾੜ੍ਹਿਆ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਰਾਕੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਜੇਤੂ ਰਹਿਣ ਵਾਲੇ ਬੱਚੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣਗੇ। ਜ਼ਿਲ੍ਹਾ ਪੱਧਰ ਦੀਆਂ ਖੇਡਾਂ 3 ਅਤੇ 4 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੈਤੋ ਸਰਜਾ ਬਲਾਕ ਬਟਾਲਾ-1 ਵਿਖੇ ਹੋਣਗੀਆ।
ਖੇਡ ਮੇਲੇ ਦੌਰਾਨ ਕਬੱਡੀ, ਖੋ-ਖੋ, ਬੈਡਮਿੰਟਨ ਸ਼ਤਰੰਜ, ਰੱਸਾਕਸੀ, ਯੋਗਾ, ਕੁਸ਼ਤੀ, ਸਕੇਟਿੰਗ ਅਤੇ ਐਥਲੇਟਿਕਸ ਆਦਿ ਦੇ ਰੋਮਾਂਚਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ਬੱਚਿਆਂ ਨੇ ਉਤਸ਼ਾਹ ਅਤੇ ਜਜ਼ਬੇ ਨਾਲ ਹਿੱਸਾ ਲਿਆ, ਜਿਸ ਨਾਲ ਖੇਡ ਮੈਦਾਨ ਨੂੰ ਚਾਰ ਚੰਨ ਲਗ ਗਏ।
ਨਤੀਜ਼ੇ ਇਸ ਤਰ੍ਹਾਂ ਰਹੇ-
ਕਬੱਡੀ ਲੜਕਿਆਂ ਵਿੱਚ ਸੈਂਟਰ ਬਹਿਰਾਮਪੁਰ ਰੋਡ ਨੇ ਪਹਿਲਾ ਅਤੇ ਸੈਂਟਰ ਸੇਖਾ ਨੇ ਦੂਜਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਕਬੱਡੀ ਮੁਕਾਬਲੇ ਵਿੱਚ ਸੈਂਟਰ ਸੇਖਾ ਨੇ ਪਹਿਲਾ ਅਤੇ ਸੈਂਟਰ ਹੱਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਖੋ-ਖੋ ਲੜਕਿਆਂ ਵਿੱਚ ਸੈਂਟਰ ਸੇਖਾ ਨੇ ਪਹਿਲਾ ਸਥਾਨ ਹਾਸਲ ਕੀਤਾ।
ਕੁਸ਼ਤੀ ਮੁਕਾਬਲਿਆਂ ਵਿੱਚ ਸੈਂਟਰ ਹੱਲਾ ਦੇ ਵੰਸ਼ (ਬਰਨਾਲਾ) ਨੇ ਪਹਿਲਾ ਅਤੇ ਸ਼ਿਵਾ (ਜਾਫ਼ਲਪੁਰ) ਨੇ ਦੂਸਰਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣਾ (ਲੜਕੇ) ਦਾ ਮੁਕਾਬਲਾ ਸੂਰਜ (ਜੋਈਆਂ) ਨੇ ਪਹਿਲਾ, ਅਰਪਨ (ਜੋਈਆਂ) ਨੇ ਦੂਸਰਾ ਅਤੇ ਅੰਸ਼ਦੀਪ (ਹੇਮਰਾਜਪੁਰ) ਨੇ ਤੀਸਰਾ ਸਥਾਨ ਹਾਸਲ ਕੀਤਾ। ਜਦੋਂ ਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਮੀਨਾਕਸ਼ੀ (ਜੋਈਆਂ) ਨੇ ਪਹਿਲਾ ਦੀਵਾਨਸ਼ੀ (ਚੌੜ ਸਿੱਧਵਾਂ) ਨੇ ਦੂਸਰਾ ਅਤੇ ਰਿਤਿਕਾ (ਹੇਮਰਾਜਪੁਰ) ਨੇ ਤੀਸਰਾ ਸਥਾਨ ਹਾਸਲ ਕੀਤਾ।
ਲੰਮੀ ਛਾਲ (ਲੜਕੇ) ਵਿਚ ਪੀਟਰ ਜੋਈਆਂ ਨੇ ਪਹਿਲਾ ਆਸ਼ੀਸ਼ ਹੱਲਾ ਨੇ ਦੂਸਰਾ ਅਤੇ ਆਸ਼ੀਸ਼ ਹੇਮਰਾਜਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਸ਼ਬਨਮ ਹੱਲਾ ਨੇ ਪਹਿਲਾ ਸਿਮਰਨ ਚੌੜ ਸਿੱਧਵਾਂ ਦੂਸਰਾ ਅਤੇ ਕਸ਼ਿਸ਼ ਹੱਲਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਸ਼ਤਰੰਜ (ਲੜਕੇ/ਲੜਕੀਆਂ) ਵਿੱਚ ਦਿੱਲੀ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਅਤੇ ਸੈਂਟਰ ਹੱਲਾ ਨੇ ਦੂਸਰਾ ਸਥਾਨ ਹਾਸਲ ਕੀਤਾ। ਸਕੇਟਿੰਗ (ਲੜਕੇ) ਵਿੱਚ ਮਾਣਕ ਡੋਗਰਾ ਚੌੜ ਸਿੱਧਵਾਂ ਨੇ ਪਹਿਲਾ ਅਤੇ ਲੜਕੀਆਂ ਵਿੱਚ ਪਲਕ ਸ਼ਰਮਾ ਚੌੜ ਸਿੱਧਵਾਂ ਨੇ ਦੂਸਰਾ ਸਥਾਨ ਹਾਸਲ ਕੀਤਾ। ਮੋਨ ਜਿਮਨਾਸਟਿਕ ਲੜਕੇ ਵਿੱਚ ਸੀਮੋਲ ਬਹਿਰਾਮਪੁਰ ਰੋਡ ਨੇ ਪਹਿਲਾ, ਧਵਨ ਹੱਲਾ ਨੇ ਦੂਸਰਾ ਅਤੇ ਵਿਰਾਜ ਹੱਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਵਿੱਚ ਮਰਜ਼ੀ ਬਹਿਰਾਮਪੁਰ ਰੋਡ ਪਹਿਲਾ ਅਤੇ ਤ੍ਰਿਸ਼ਾ ਬਹਿਰਾਮਪੁਰ ਰੋਡ ਦੂਸਰਾ ਸਥਾਨ ਹਾਸਲ ਕੀਤਾ। ਯੋਗਾ ਦਾ ਮੁਕਾਬਲਾ ਵੀ ਸੈਂਟਰ ਹੱਲਾ ਦੇ ਨਾਂ ਰਿਹਾ।
ਰੱਸੀ ਟੱਪਣ (ਲੜਕੇ) ਦਾ ਮੁਕਾਬਲਾ ਸੁਹਾਨ ਆਲੇਚੱਕ ਨੇ ਪਹਿਲਾ, ਆਸ਼ੀਸ਼ ਮਸੀਹ ਕੋਟਲੀ ਸ਼ਾਹਪੁਰ ਨੇ ਦੂਸਰਾ ਅਤੇ ਰੋਹਿਤ ਹਰਦੋਬਥਵਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਆਸ਼ੀਆ ਬਾਨੋ ਜੋਈਆਂ ਨੇ ਪਹਿਲਾ, ਮੰਨਤ ਭੁੱਲਾ ਨੇ ਦੂਸਰਾ ਅਤੇ ਮਨੋਪ੍ਰੀਤ ਮੁਸਤਾਬਾਦ ਨੇ ਤੀਸਰਾ ਸਥਾਨ ਹਾਸਲ ਕੀਤਾ।
ਰੱਸਾਕਸੀ (ਲੜਕੇ) ਦਾ ਮੁਕਾਬਲਾ ਕਾਫ਼ੀ ਰੌਚਕ ਰਿਹਾ ਜਿਸਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸੈਂਟਰ ਹੱਲਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਸੈਂਟਰ ਸੇਖਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਓਵਰਆਲ ਟਰਾਫੀ ਸੈਂਟਰ ਹੱਲਾ ਨੇ ਵੱਡੇ ਫ਼ਰਕ ਨਾਲ ਜਿੱਤੀ।
ਸਨਮਾਨ ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ ਨੇ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਖੇਡ ਆਯੋਜਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਖੇਡ ਮੇਲੇ ਦੇ ਸਮਾਪਨ ਮੌਕੇ ਸਭ ਨੇ ਮਿਲ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਖੇਡਾਂ ਦੇ ਸਫ਼ਲ ਆਯੋਜਨ ਲਈ ਖੇਡ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ। ਸਟੇਜ ਸਕੱਤਰ ਦੇ ਫਰਜ਼ ਸ੍ਰੀ ਜਗਜੀਤ ਸਿੰਘ ਨੇ ਬਾਖੂਬੀ ਨਿਭਾਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਐਚਟੀ ਸ਼੍ਰੀਮਤੀ ਕ੍ਰਿਸ਼ਨਾ ਦੇਵੀ, ਸੀਐਚਟੀ ਸ਼੍ਰੀਮਤੀ ਹਰਵਿੰਦਰ ਕੌਰ, ਸੀਐਚਟੀ ਸ੍ਰੀ ਗਗਨਦੀਪ, ਸੀਐਚਟੀ ਸ਼੍ਰੀ ਅਸ਼ੋਕ ਕੁਮਾਰ, ਸੀਐਚਟੀ ਸ੍ਰੀ ਰਾਜੇਸ਼ ਕੁਮਾਰ, ਐਚਟੀ ਵਿਨੋਦ ਕੁਮਾਰ, ਐਚਟੀ ਜਗਤਾਰ ਸਿੰਘ ਕੋਂਡਲ, ਐਚਟੀ ਰਾਕੇਸ਼ ਮਹਾਜਨ, ਐਚਟੀ ਹਰਜੀਤ ਸਿੰਘ, ਐਚਟੀ ਸਰਬਰਿੰਦਰ ਸਿੰਘ, ਐਚਟੀ ਸੰਦੀਪ ਕੁਮਾਰ, ਐਚਟੀ ਪਰਮਜੋਤ ਕੌਰ, ਐਚਟੀ ਉਪਾਸਨਾ ਰਾਏ, ਐਚਟੀ ਕੁਲਵੰਤ ਸਿੰਘ, ਇੰਚਾਰਜ ਅਧਿਆਪਕਾ ਸ੍ਰੀਮਤੀ ਸੀਮਾ ਚਾਵਲਾ, ਇੰਚਾਰਜ ਅਧਿਆਪਕਾ ਨੀਤੂ ਬਾਲਾ, ਅੰਮ੍ਰਿਤ ਸੋਨਿਕਾ, ਨੀਲਮ ਦੇਵੀ, ਇੰਚਾਰਜ ਅਧਿਆਪਕਾ ਕੰਵਲਪ੍ਰੀਤ ਕੌਰ, ਉਂਕਾਰ ਸਿੰਘ, ਗੀਤਾ ਦੇਵੀ, ਸੁਮਨ ਬਾਲਾ, ਜਮੀਤ ਰਾਜ, ਜੂਹੀ ਮਹਾਜਨ, ਫਕਵਿੰਦਰ ਕੌਰ, ਭਾਵਨਾ ਲੁਥਰਾ, ਜਸਬੀਰ ਸਿੰਘ, ਰਜਨੀ ਰਾਣੀ, ਜਸਵਿੰਦਰ ਕੌਰ, ਰਜਵੰਤ ਕੌਰ, ਬਲਜੀਤ ਕੌਰ, ਰਜਵਿੰਦਰ ਕੌਰ, ਮਮਤਾ ਸ਼ਰਮਾ, ਪ੍ਰੋਮੀਲਾ, ਸੁਮਨ ਬਾਲਾ ਸਰਾਵਾਂ, ਹਰਚਰਨ ਸਿੰਘ, ਸੁਭਾਸ਼ ਚੰਦਰ, ਉਂਕਾਰ ਨਾਥ ਸਮੇਤ ਅਨੇਕ ਅਧਿਆਪਕ ਹਾਜ਼ਰ ਸਨ।

282
8490 views