logo

ਇਨਰਵੀਲ ਕਲੱਬ ਫਰੀਦਕੋਟ ਵੱਲੋ ਪ੍ਰਾਇਮਰੀ ਸਕੂਲ ਵਿਖੇ ਬੱਚਿਆ ਨੂੰ ਦੰਦਾਂ ਦੀਆ ਬਿਮਾਰੀਆਂ ਤੇ ਇਹਨਾਂ ਦੀ ਸਾਂਭ-ਸੰਭਾਲ ਤੋ ਜਾਣੂ ਕਰਵਾਇਆ..ਰੇਨੂੰ ਗਰਗ,ਮੰਜੂ ਸੁਖੀਜਾ

ਫਰੀਦਕੋਟ:29, ਅਕਤੂਬਰ (ਸੁਰਿੰਦਰ ਸਰਾਂ) ਪਿਛਲੇਂ ਦਿਨੀਂ ਇੰਨਰਵੀਲ ਕਲੱਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਿਲਾ ਚੌਕ ਫਰੀਦਕੋਟ ਵਿਖੇ ਦੰਦਾਂ ਦੀਆਂ ਬਿਮਾਰੀਆਂ ਅਤੇ ਦੰਦਾਂ ਦੀ ਸਾਂਭ ਸੰਭਾਲ ਲਈ ਇਕ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਬੱਚਿਆਂ ਨੂੰ ਉਹਨਾਂ ਦੀ ਸਮਝ ਅਨੁਸਾਰ ਦੰਦਾਂ ਦੀ ਸਫਾਈ,ਕੀੜਾ ਲੱਗਣ ਤੋੰ ਬਚਾਉਣਾ,ਹਰ ਖਾਣੇ ਬਾਅਦ ਕੁਰਲਾ ਕਰਕੇ ਮੂੰਹ ਦੀ ਸਫਾਈ ਕਰਨੀ ਅਤੇ ਸਵੇਰੇ ਸ਼ਾਮ ਬਰੱਸ਼ ਕਰਨ ਦੇ ਗੁਣਾਂ ਤੋਂ ਜਾਣੂ ਕਰਵਾਇਆ ਗਿਆ। ਇਹ ਲੈਕਚਰ ਮੈਡਮ ਰੇਨੂੰ ਗਰਗ ਵੱਲੋਂ ਦਿਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਕਲੱਬ ਵੱਲੋਂ ਬੱਚਿਆਂ ਨੂੰ 100 ਟੁੱਥ ਬਰੱਸ਼,100 ਪੇਸਟ, 125 ਪੈਕਟ ਬਿਸਕੁਟਾਂ ਦੇ ਅਤੇ ਹੁਸ਼ਿਆਰ ਬੱਚਿਆਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਨਰਵੀਲ ਕਲੱਬ ਦੇ ਮੈਂਬਰ ਮੰਜੂ ਸਖੀਜਾ,ਸੋਭਾ ਗਰਗ, ਚਿਤਰਾ ਸ਼ਰਮਾਂ, ਨੀਲਮ ਸੱਚਰ, ਮੀਨਾਕਸ਼ੀ ਗਰਗ, ਸ਼ਸੀ ਮਾਂਗੇਵਾਲਾ ।ਇਹ ਜਾਣਕਾਰੀ ਕਲੱਬ ਦੀ ਪ੍ਰਧਾਨ ਰੇਨੂੰ ਗਰਗ ਵੱਲੋ ਦਿੱਤੀ ਗਈ।

211
10295 views