
ਡਾਇਟ ਸੋਲਨ ਵੱਲੋਂ ਆਨਲਾਈਨ ਕੋਚਿੰਗ ਪ੍ਰੋਗਰਾਮਾਂ ਦੀ ਸਫਲ ਸ਼ੁਰੂਆਤ
ਡਾਇਟ ਸੋਲਨ ਵੱਲੋਂ ਆਨਲਾਈਨ ਕੋਚਿੰਗ ਪ੍ਰੋਗਰਾਮਾਂ ਦੀ ਸਫਲ ਸ਼ੁਰੂਆਤ ਆਨਲਾਈਨ ਕੋਚਿੰਗ ਪ੍ਰੋਗਰਾਮ ਤਹਿਤ ਸਰਕਾਰੀ ਮਿਡਲ ਸਕੂਲ ਰਾਮਪੁਰ ਗੁੱਜਰਾਂ ਵਿਖੇ ਦਿੱਤੀ ਜਾ ਰਹੀ ਹੈ ਸ਼ਾਨਦਾਰ ਕੋਚਿੰਗ ਸ੍ਰੀ ਅਨੰਦਪੁਰ ਸਾਹਿਬ 27 ਅਕਤੂਬਰ (ਸਚਿਨ ਸੋਨੀ) ਜ਼ਿਲਾ ਸਿੱਖਿਆ ਅਤੇ ਟ੍ਰੇਨਿੰਗ ਸੰਸਥਾ (ਡਾਇਟ) ਸੋਲਨ ਨੇ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦੇ ਉਦੇਸ਼ ਨਾਲ ਮਹੱਤਵਪੂਰਨ ਆਨਲਾਈਨ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਵਿਸ਼ੇਸ਼ ਰੂਪ ਨਾਲ ਪੇਂਡੂ ਅਤੇ ਦੂਰ ਦੁਰਾਡੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਡਿਜੀਟਲ ਮਾਧਿਅਮ ਰਾਹੀਂ ਕਾਬਲ ਬਣਾਉਣ ਦੀ ਦਿਸ਼ਾ ਵਿੱਚ ਸ਼ਲਾਗਾਯੋਗ ਕਦਮ ਹੈ। ਇਸੇ ਪ੍ਰੋਗਰਾਮ ਤਹਿਤ ਸਰਕਾਰੀ ਮਿਡਲ ਸਕੂਲ ਰਾਮਪੁਰ ਗੁੱਜਰਾਂ ਵਿਖੇ ਸ. ਰਜਿੰਦਰ ਸਿੰਘ (ਟੀਜੀਟੀ ਨਾਨ-ਮੈਡੀਕਲ) ਅਤੇ ਸ੍ਰੀ ਅਜੇ ਕੁਮਾਰ (ਟੀਜੀਟੀ ਆਰਟਸ) ਵੱਲੋਂ ਵਿਦਿਆਰਥੀਆਂ ਨੂੰ ਸ਼ਾਨਦਾਰ ਸਿੱਖਿਆ ਆਨਲਾਈਨ ਮਾਧਿਅਮ ਰਾਹੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਗੱਲ ਕਰਦਿਆਂ ਰਜਿੰਦਰ ਸਿੰਘ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਇਆ ਗਿਆ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿੱਦਿਆ ਦੇ ਖੇਤਰ ਵਿੱਚ ਕਾਬਲ ਬਣਾਉਣ ਵਿੱਚ ਕਾਫੀ ਸਹਾਇਕ ਸਿੱਧ ਹੋਵੇਗਾ। ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਾਪਤ ਕਰਨ ਲਈ ਜਰੂਰੀ ਵਿਸ਼ਿਆਂ ਵਿੱਚ ਯੋਗਤਾ ਪ੍ਰਦਾਨ ਕਰ ਰਿਹਾ ਹੈ ਜਿਸ ਨਾਲ ਵਿਦਿਆਰਥੀ ਅੱਗੇ ਦੀ ਵਿੱਦਿਆ ਪ੍ਰਾਪਤ ਕਰਨ ਲਈ ਆਰਥਿਕ ਰੂਪ ਵਿੱਚ ਸਮਰੱਥ ਬਣ ਸਕਣਗੇ।