
ਸਵ.ਸ.ਤਾਰਾ ਸਿੰਘ ਗਿੱਲ ਢੁੱਡੀ ਵਾਲਿਆ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ ਵਿਸ਼ਾਲ ਅੱਖਾਂ ਦਾ ਚੈੱਕਅਪ ਤੇ ਲੈਨਜ਼ ਪਾਉਣ ਦਾ ਕੈਂਪ.....ਮੋਹਿਤ ਗੁਪਤਾ
ਫਰੀਦਕੋਟ 25,ਅਕਤੂਬਰ (ਨਾਇਬ ਰਾਜ)
ਅੱਜ ਇੱਥੇ ਸਥਾਨਕ ਲਾਇਨਜ਼ ਭਵਨ ਆਦਰਸ਼ ਨਗਰ ਫਰੀਦਕੋਟ ਵਿਖੇ ਇੱਕ ਵਿਸ਼ਾਲ ਅੱਖਾਂ ਦਾ ਚੈੱਕਅਪ ਅਤੇ ਮੁਫਤ ਲੈਨਜ਼ ਪਾਉਣ ਦਾ ਕੈਂਪ ਕਲੱਬ ਪ੍ਰਧਾਨ ਮੋਹਿਤ ਗੁਪਤਾ ਜੀ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ। ਇਹ ਕੈਂਪ ਸਵ: ਸ. ਤਾਰਾ ਸਿੰਘ ਗਿੱਲ ਢੁੱਡੀ ਵਾਲਿਆ ਦੀ ਯਾਦ ਨੂੰ ਸਮਰਪਿਤ ਸੀ। ਇਹ ਕਲੱਬ ਦਾ 54ਵਾਂ ਕੈਂਪ ਸੀ ਜਿਸ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਤੇ ਲੋੜਵੰਦ ਮਰੀਜ਼ਾ ਦੇ ਅਪਰੇਸ਼ਨ ਫੇਕੋ ਮਸ਼ੀਨ ਨਾਲ ਕਰਕੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ( ਫਰੀਦਕੋਟ) ਵਿਖੇ ਲੈਨਜ਼ ਪਾਏ ਜਾਣੇ ਹਨ। ਇਸ ਕੈਂਪ ਦਾ ਉਦਘਾਟਨ ਡਾ.ਚੰਦਨ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਵੱਲੋਂ ਕੀਤਾ ਗਿਆ ਅਤੇ ਉਦਘਾਟਨ ਸਮੇਂ ਕਲੱਬ ਦੇ ਸੀਨੀਅਰ ਮੈਂਬਰ ਲਲਿਤ ਗੁਪਤਾ ਸੀਨੀਅਰ ਐਡਵੋਕੇਟ ਇਨਕਮ ਟੈਕਸ ਉਹਨਾਂ ਨਾਲ ਸਨ। ਕੈਂਪ ਵਿੱਚ 367 ਤੋ ਵੱਧ ਮਰੀਜ਼ਾ ਨੇ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਇਆ ਇੰਨਾਂ ਵਿੱਚੋਂ 89 ਮਰੀਜਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ। ਲੋੜਵੰਦ ਮਰੀਜ਼ਾ ਨੂੰ ਮੁਫਤ ਦਵਾਈਆਂ ਦਿੱਤੀਆ ਗਈਆਂ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਗੁਰਚਰਨ ਸਿੰਘ ਗਿੱਲ,ਅਮਰੀਕ ਸਿੰਘ ਖਾਲਸਾ ਕੋ-ਚੇਅਰਮੈਨ,ਐਮ ਜੇ ਐਫ ਬਿਕਰਮਜੀਤ ਸਿੰਘ ਢਿੱਲੋਂ ਕਲੱਬ ਦੇ ਜਨਰਲ ਸਕੱਤਰ, ਚੰਦਨ ਕੱਕੜ ਕਲੱਬ ਕੈਸ਼ੀਅਰ ਅਤੇ ਅਨੂਜ ਗੁਪਤਾ ਪੀ.ਆਰ.ਓ ਦੀ ਦੇਖਰੇਖ ਵਿੱਚ ਚੱਲਿਆ। ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ.ਵਿਕਾਸ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਕੈਂਪ ਵਿੱਚ ਲਾਇਨਜ਼ ਕਲੱਬ ਫਰੀਦਕੋਟ ਦੇ ਜਿੰਨਾਂ ਮੈਬਰਾਂ ਨੇ ਸ਼ਿਰਕਤ ਕੀਤੀ ਤੇ ਇਸ ਕਾਰਜ ਲਈ ਆਪਣੀਆਂ ਡਿਊਟੀਆਂ ਨਿਭਾਈਆਂ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗੁਰਮੇਲ ਸਿੰਘ ਜੱਸਲ, ਹਰਜੀਤ ਸਿੰਘ ਲੈਕਚਰਾਰ,ਇੰਜ.ਬਲਤੇਜ ਸਿੰਘ ਤੇਜੀ ਜੌੜਾ,ਗਿਰੀਸ਼ ਸੁਖੀਜਾ,ਸੰਜੀਵ ਅਰੌੜਾ,ਭੁਪਿੰਦਰ ਪਾਲ ਸਿੰਘ,ਨਵਦੀਪ ਸਿੰਘ ਮੁਘੇੜਾ ਰਿੰਕੀ,ਪ੍ਰਦੁਮਣ ਸਿੰਘ ਖਾਲਸਾ,ਲੁਕਿੰਦਰ ਸ਼ਰਮਾਂ,ਦਵਿੰਦਰ ਧਿੰਗੜਾ,ਹਰਮਿੰਦਰ ਮਿੰਦਾ,ਸੁਨੀਲ ਚਾਵਲਾ,ਵਿਮਲ ਚੌਧਰੀ, ਕੇ.ਪੀ. ਸਿੰਘ ਸਰਾਂ,ਨਵੀਨ ਧਿੰਗੜਾ ਆਦਿ ਸ਼ਾਮਲ ਸਨ। ਇਸ ਕੈਂਪ ਨੂੰ ਲਗਾਉਣ ਵਿੱਚ ਉੱਘੇ ਸਮਾਜ ਸੇਵੀ ਅਸ਼ੋਕ ਸੱਚਰ ਨੇ ਵੀ ਆਪਣਾ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਮੰਚ ਸੰਚਾਲਨ ਦੀ ਅਹਿਮ ਭੂਮਿਕਾ ਜਸਵੀਰ ਜੱਸੀ ਜੀ ਵੱਲੋ ਨਿਭਾਈ ਗਈ। ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਕਲੱਬ ਦੇ ਸਾਰੇ ਮੈਂਬਰਾਂ ਤੇ ਸ਼ਹਿਰ ਨਿਵਾਸੀਆਂ ਦਾ ਕਲੱਬ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ।