ਇਨਰਵੀਲ ਕਲੱਬ ਫਰੀਦਕੋਟ ਦੀ ਮੀਟਿੰਗ 26 ਅਕਤੂਬਰ ਨੂੰ...ਸੁਰਿੰਦਰ ਸਰਾਂ
ਫਰੀਦਕੋਟ 25 ਅਕਤੂਬਰ ( ਸੁਰਿੰਦਰ ਸਰਾਂ) ਇਨਰਵੀਲ ਕਲੱਬ ਫਰੀਦਕੋਟ ਦੀ ਇੱਕ ਅਹਿਮ ਮੀਟਿੰਗ ਮਿਤੀ 26 ਅਕਤੂਬਰ 2025 ਨੂੰ ਕਲੱਬ ਪ੍ਰਧਾਨ ਸ੍ਰੀਮਤੀ ਰੇਨੂੰ ਗਰਗ ਦੇ ਗ੍ਰਹਿ ਰੋਜ਼ ਇਨਕਲੇਵ ਸੁਖੀਜਾ ਕਾਲੋਨੀ ਫਰੀਦਕੋਟ ਵਿਖੇ ਪ੍ਰਧਾਨ ਜੀ ਦੀ ਰਹਿਨੁਮਾਈ ਹੇਠ ਹੋ ਰਹੀ ਹੈ। ਮੀਟਿੰਗ ਵਿੱਚ ਹੁਣ ਤੱਕ ਕੀਤੇ ਗਏ ਪ੍ਰੋਜੈਕਟ ਤੇ ਆਉਣ ਵਾਲੇ ਸਮੇਂ ਜੋ ਪ੍ਰੋਜੈਕਟ ਕੀਤੇ ਜਾਣੇ ਹਨ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸ੍ਰੀਮਤੀ ਗਰਗ ਨੇ ਸਾਰੇ ਮੈਂਬਰ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਇਹ ਜਾਣਕਾਰੀ ਕਲੱਬ ਮੈਂਬਰ ਸਰਿੰਦਰਪਾਲ ਕੌਰ ਸਰਾਂ ਵੱਲੋਂ ਦਿੱਤੀ ਗਈ ਹੈ।