
ਪੰਜਾਬ ਦਾ ਮਹਾਰਾਜਾ
ਮਹਾਰਾਜਾ ਦਲੀਪ ਸਿੰਘ 40 ਕ ਸਾਲ ਬਾਅਦ ਪੰਜਾਬ ਵੱਲ ਨੂੰ ਆ ਰਿਹਾ ਸੀ ਤਾਂ ਇਸਦਾ ਰੌਲਾ ਸੁਣ ਕੇ ਪੱਟੀ ਦੇ ਲਾਗੇ ਦੇ ਪਿੰਡਾ ਨੇ ਸਰਕਾਰ ਨੂੰ ਮਾਮਲਾ ਦੇਣਾ ਬੰਦ ਕਰ ਦਿੱਤਾ, ਅਖੇ ਅਸੀ ਮਾਮਲਾ ਆਪਣੇ ਬਾਦਸ਼ਾਹ ਨੂੰ ਤਾਰਾਂਗੇ, ਸਰਕਾਰ ਨੂੰ ਡਰ ਪੈ ਅਤੇ ਦਲੀਪ ਸਿੰਘ ਨੂੰ ਅਦਨ ਤੋਂ ਵਾਪਸ ਮੌੜ ਦਿੱਤਾ ਗਿਆ , 40 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਵੀ ਉਸ ਵੇਲੇ ਸਿੱਖਾਂ ਨੂੰ ਆਪਣੇ ਨਾਬਾਲਿਗ ਮਹਾਰਾਜੇ ਵਾਰੇ ਚਿਤ ਚੇਤਾ ਸੀ ਖਿਆਲ ਸੀ , ਜਿਸਨੂੰ ਅੰਗਰੇਜ ਅਤੇ ਮੌਡਰਨ ਕਾਨੂੰਨ ਅਤੇ ਧਰਮ ਨਿਰਪੱਖਤਾ ਦਾ ਦਾਅਵਾ ਕਰਨ ਵਾਲੇ ਪੱਛਮ ਨੇ ਇਸਾਈ ਬਣਾ ਦਿੱਤਾ ਸੀ ! ਅੱਜ ਦੇ ਦਿਨ ਪੰਜਾਬ ਦਾ ਆਖਰੀ ਮਹਾਰਾਜਾ ਪੱਛਮ ਤੋਂ ਦੂਰ ਦੇਸ ਤੋਂ ਆਪਣੀ ਧਰਤੀ ਨੂੰ ਦੇਖਦਾ ਹੋਇਆ ਹਮੇਸ਼ਾ ਲਈ ਇਸ ਦੁਨੀਆਂ ਤੋਂ ਚੁੱਪ ਹੋ ਗਿਆ ! ਹਰੇਕ ਆਮ ਸਿੱਖ ਜਿਹੜਾ ਲਾਹੌਰ ਦਰਬਾਰ ਦਾ ਨੂੰ ਆਪਣਾ ਰਾਜ ਮੰਨਦਾ ਹੈ ਉਸਦੀ ਹਾਲਤ ਦਲੀਪ ਸਿੰਘ ਵਰਗੀ ਹੀ ਹੈ, ਦੁਨੀਆਂ ਦਾ ਸਭ ਤੋਂ ਉਪਜਾਊ ਖਿੱਤਾ ਜਿੱਥੇ ਸਿੱਖ ਸੱਭਿਅਤਾ ਪੈਦਾ ਹੋਈ , ਜਿੱਥੇ ਉਸਨੇ ਰਾਜ ਕੀਤਾ , ਜਿਸ ਧਰਤੀ ਦਾ ਚੱਪਾ ਚੱਪਾ ਉਸਦੇ ਖੂਨ ਨਾਲ ਸਿੰਜਿਆ ਹੋਇਆ ਹੈ , ਉਸ ਧਰਤੀ ਤੋਂ ਸਾਡੇ ਸਾਰੇ ਨਿਸ਼ਾਨ ਖਤਮ ਹੋ ਜਾਣੇ ਜਾਂ ਖਾਤਮੇ ਵੱਲ ਨੂੰ ਵੱਧਣਾ ਇੱਕ ਕੌਮ ਦੀ ਵਿਰਾਸਤ ਖਤਮ ਕਰਕੇ ਉਸਦੀ ਪਛਾਣ ਅਤੇ ਉਸਦਾ ਮਾਣ ਖਤਮ ਕਰਨ ਵਾਲੀ ਗੱਲ ਹੈ, ਸਾਨੂੰ ਇਸ ਸਭਿਆਚਾਰਕ ਵਿਰਾਸਤ ਅਤੇ ਨਿਸ਼ਾਨਾ ਨੂੰ ਬਹੁਤ ਜਿਆਦਾ ਧਿਆਨ ਦੇ ਕੇ ਸਾਂਭਣ ਦੀ ਲੋੜ੍ਹ ਹੈ ਤਾਂ ਕੇ ਦੂਰ ਹੋ ਕੇ ਵੀ ਉਸ ਧਰਤੀ ਉੱਤੇ ਸਾਡੀ ਦਾਅਵੇਦਾਰੀ ਹਮੇਸ਼ਾ ਬਣੀ ਰਹੇ ! ਦੁਨੀਆਂ ਵਿੱਚ ਮੁਲਕ ਬਣਦੇ ਅਤੇ ਟੁੱਟਦੇ ਰਹਿੰਦੇ ਹਨ , 100 ਸਾਲ ਬਾਅਦ ਜਿਆਦਾਤਰ ਮੁਲਕਾਂ ਦੀਆਂ ਹੱਦਾਂ ਬਦਲ ਜਾਂਦੀਆਂ ਹਨ ਪਰ ਇਤਿਹਾਸ ਆਪਣੇ ਆਪ ਵਿੱਚ ਹੀ ਇੱਕ ਅਮਰ ਰਹਿੰਦਾ ਹੈ ਜਿਹੜਾ ਕੇ ਭੁਲਾਇਆ ਜਰੂਰ ਜਾ ਸਕਦਾ ਹੈ ਪਰ ਖਤਮ ਨਹੀਂ ਕੀਤਾ ਜਾ ਸਕਦਾ !