ਪੰਜਾਬ ਸਟੇਟ ਸਕੂਲ (PIS) ਦੀ ਬਾਦਲ ਵਿੰਗ ਵਾਲੀਬਾਲ ਟੀਮ ਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ .
ਪੰਜਾਬ ਸਟੇਟ ਸਕੂਲ (PIS) ਦੀ ਬਾਦਲ ਵਿੰਗ ਵਾਲੀਬਾਲ ਟੀਮ ਨੇ ਆਪਣੇ ਸ਼ਾਨਦਾਰ ਖੇਡ ਪ੍ਰਦਰਸ਼ਨ ਨਾਲ U-19 ਸਕੂਲ ਸਟੇਟ ਚੈਂਪਿਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।
ਦੀਕਸ਼ਾ, ਜੋ ਕਿ ਸੁਪਤਰੀ ਸੰਜੀਵ ਕੁਮਾਰ ਵਾਸੀ ਬਾਸੋਵਾਲ ਕਾਲੋਨੀ ਦੀ ਹੈ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਵੱਲ ਲੈਕੇ ਗਈ।
ਟੀਮ ਦੀਆਂ ਹੋਰ ਮੈਂਬਰਾਂ ਵਿੱਚ ਟੀਮ ਦੀ ਕੈਪਟਨ,ਗੁਰਤਾਜ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ, ਜਸਮੀਨ ਕੌਰ ਅਤੇ ਮਮਤਾ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਟੀਮ ਸਪਿਰਟ ਨਾਲ ਇਸ ਜਿੱਤ ਨੂੰ ਸੰਭਵ ਬਣਾਇਆ।
ਟੀਮ ਦੀ ਕੋਚ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਜਿੱਤ ਖਿਡਾਰੀਆਂ ਦੀ ਦਿਨ-ਰਾਤ ਮਿਹਨਤ ਅਤੇ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਦਾ ਨਤੀਜਾ ਹੈ।