logo

ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕਮੇਟੀ ਦੀ ਮੀਟਿੰਗ

ਅੱਜ ਮਿਤੀ 15-10-25 ਨੂੰ NHRPC ਦੀ ਮੀਟਿੰਗ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਜਲੰਧਰ ਰੋਡ ਬਟਾਲਾ ਵਿਖੇ ਹੋਈ ਜਿਸ ਵਿੱਚ ਨਵੇਂ ਮੈਂਬਰ ਧਰਮਿੰਦਰ ਸਿੰਘ ਨੂੰ ਆਈ.ਕਾਰਡ ਅਤੇ ਜੁਆਇਨਿੰਗ ਲੈਟਰ ਦਿੱਤਾ ਗਿਆ ਅਤੇ ਹੋਰ ਆਏ ਹੋਏ ਸਾਥੀਆਂ ਨੂੰ ਸੰਸਥਾ ਦੇ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਸ੍ਰ.ਹਰਜੀਤ ਸਿੰਘ ਸੋਖੀ ਜਿਲ੍ਹਾ ਉਪ ਪ੍ਰਧਾਨ, ਗੁਰਦਾਸਪੁਰ ਨੇ ਦੀਵਾਲੀ ਮੌਕੇ ਹਵਾ ਪ੍ਰਦੂਸ਼ਣ ਅਤੇ ਆਵਾਜ਼ ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾਵੇ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ।
ਮਲਕੀਤ ਸਿੰਘ ਧੀਰ ਨੇ ਗਰੀਨ ਦੀਵਾਲੀ ਸਬੰਧੀ ਜਾਣਕਾਰੀ ਦਿੱਤੀ ਅਤੇ ਵਧ ਤੋਂ ਵਧ ਸਾਥੀਆਂ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਸੁਰੱਖਿਆ ਕਮੇਟੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਬਲਜਿੰਦਰ ਸਿੰਘ ਸੈਣੀ ਜਿਲ੍ਹਾ ਜਨਰਲ ਸਕੱਤਰ ਗੁਰਦਾਸਪੁਰ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸੁਰਜੀਤ ਸਿੰਘ, ਜਸਬੀਰ ਸਿੰਘ, ਮਲਕੀਤ ਸਿੰਘ, ਅਮਨਦੀਪ ਸਿੰਘ ਜਸਪਿੰਦਰ ਸਿੰਘ ਸੋਖੀ ਅਮਰੀਕ ਸਿੰਘ ਸੱਗੂ, ਧਰਮਿੰਦਰ ਸਿੰਘ ਅਤੇ ਹੋਰ ਸਜੱਣ ਹਾਜਰ ਹੋਏ।

14
1568 views