
ਕੇਂਦਰ ਸਰਕਾਰ ਬਹੁਤ ਜਲਦ ਇਸ ਮਾਰਗ ਨੂੰ ਚੋੜਾ ਕਰਕੇ ਨਵਾਂ ਬਨਾਉਣ ਦਾ ਕਰੇਗੀ ਐਲਾਨ ਤੇ ਨੀਂਹ ਪੱਥਰ ਰੱਖਿਆ ਜਾਵੇਗਾ ...
ਮੋਦੀ ਸਰਕਾਰ ਵੱਲੋਂ ਸ਼੍ਰੀ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਸੜਕ ਦੀ ਮੁਰੰਮਤ ਲਈ ਫੰਡ ਭੇਜਣ ਲਈ ਧੰਨਵਾਦ ਕਰਦੇ ਹਾਂ - ਬਲਰਾਮ ਪਰਾਸ਼ਰ
ਕੇਂਦਰ ਸਰਕਾਰ ਬਹੁਤ ਜਲਦ ਇਸ ਮਾਰਗ ਨੂੰ ਚੋੜਾ ਕਰਕੇ ਨਵਾਂ ਬਨਾਉਣ ਦਾ ਕਰੇਗੀ ਐਲਾਨ ਤੇ ਨੀਂਹ ਪੱਥਰ ਰੱਖਿਆ ਜਾਵੇਗਾ
ਸ਼੍ਰੀ ਅਨੰਦਪੁਰ ਸਾਹਿਬ 12 ਅਕਤੂਬਰ (ਸਚਿਨ ਸੋਨੀ) ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿੱਤ ਹੋਣ ਵਾਲੇ ਸ਼ਤਾਬਦੀ ਪ੍ਰੋਗਰਾਮਾਂ ਅਤੇ ਆਏ ਦਿਨ ਹੋ ਰਹੀਆਂ ਦੁਰਘਟਨਾਵਾਂ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਸ਼੍ਰੀ ਕੀਰਤਪੁਰ ਸਾਹਿਬ- ਮਹਿਤਪੁਰ ਮੁੱਖ ਮਾਰਗ ਦੀ ਮੁਰੰਮਤ ਕਰਵਾਉਣ ਤੋਂ ਅਸਮਰੱਥ ਹੋਈ ਤਾਂ ਆਖ਼ਿਰਕਾਰ ਕੇਂਦਰ ਸਰਕਾਰ ਹੀ ਇਸ ਮਾਰਗ ਨੂੰ ਮੁਰੰਮਤ ਲਈ ਅੱਗੇ ਆਈ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ 01 ਕਰੌੜ 95 ਲੱਖ ਰੁਪਏ ਦੇ ਕਰੀਬ ਰਾਸ਼ੀ ਜਾਰੀ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਮੁੱਖ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਇਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਸਰਗਰਮ ਨੌਜਵਾਨ ਆਗੂ ਤੇ ਜਿਲ੍ਹਾ ਭਾਜਪਾ ਦੇ ਮੁੱਖ ਬੁਲਾਰੇ ਬਲਰਾਮ ਪਰਾਸ਼ਰ ਵੱਲੋਂ ਜਿਲ੍ਹਾ ਭਾਜਪਾ ਦੇ ਸਕੱਤਰ ਰਾਮ ਕੁਮਾਰ ਸ਼ਰਮਾਂ ਸਾਬਕਾ ਸਰਪੰਚ ਤੇ ਮੰਡਲ ਮੀਤ ਪ੍ਰਧਾਨ ਧਰਮ ਵੀਰ ਕੌਂਡਲ ਸਾਬਕਾ ਮੰਡਲ ਸਕੱਤਰ ਮੁਨੀਸ਼ ਕੌਸ਼ਲ ਤੇ ਅਦਿੱਤਿਆ ਸ਼ਰਮਾਂ ਨਾਲ ਸੜਕ ਦੇ ਚੱਲ ਰਹੇ ਮੁਰੰਮਤ ਦੇ ਕੰਮ ਨੂੰ ਦੇਖਦੇ ਹੋਏ ਕੀਤਾ ਗਿਆ! ਬਲਰਾਮ ਪਰਾਸ਼ਰ ਨੇ ਦੱਸਿਆ ਕਿ ਬੇਸ਼ੱਕ ਪੰਜਾਬ ਵਿਚ 13 ਲੋਕ ਸਭਾ ਸੀਟਾਂ ਵਿਚੋਂ ਭਾਜਪਾ ਕੋਲ ਇਕ ਵੀ ਸੀਟ ਨਹੀਂ ਫੇਰ ਵੀ ਭਾਜਪਾ ਖਾਸਕਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਪੰਜਾਬੀਆਂ ਨਾਲ ਖਾਸ ਲਗਾ ਹੋਣ ਕਰਕੇ ਅਤੇ ਅਮਿਤ ਸ਼ਾਹ ਜੀ ਦਾ ਪੂਰਾ ਧਿਆਨ ਪੰਜਾਬ ਦੇ ਵਿਕਾਸ ਤੇ ਰਹਿਦਾ ਹੈ ਇਸੇ ਕਾਰਨ ਪਹਿਲਾਂ ਉਨਾਂ ਨੇ ਹੜਾਂ ਦੌਰਾਨ 12000 ਹਜਾਰ ਕਰੋੜ ਦੀ ਰਾਸ਼ੀ ਜਾਰੀ ਹੋਣ ਦੇ ਬਾਵਜੂਦ 1600 ਕਰੋੜ ਨਵੇਂ ਸਿਰੇ ਤੋਂ ਜਾਰੀ ਕੀਤੇ ਗਏ ਹਨ।ਇਸ ਤੋਂ ਇਲਾਵਾ ਆਯੂਸ਼ਮਾਨ ਕਲਿਨਿਕ ਜਿਸ ਨੂੰ ਆਮ ਆਦਮੀ ਕਲਿਨਿਕ ਵੀ ਕਿਹਾ ਜਾਂਦਾ ਹੈ ਉਨਾਂ ਨੂੰ ਚਲਾਉਣ ਲਈ ਵੀ ਕੇਂਦਰ ਸਰਕਾਰ ਹੀ ਸਾਰੇ ਫੰਡ ਜਾਰੀ ਕਰ ਰਹੀ ਹੈ।
ਜਿਲ੍ਹਾ ਭਾਜਪਾ ਦੇ ਚੀਫ ਸਪੋਕਸਮੈਨ ਬਲਰਾਮ ਪਰਾਸ਼ਰ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਥੋਂ ਦੇ ਮੁੱਖ ਮਾਰਗ ਦੀ ਖਸਤਾ ਹਾਲਤ ਦੀ ਰਿਪੋਰਟ ਮਿਲਦੇ ਸਾਰ ਹੀ ਕੇਂਦਰ ਸਰਕਾਰ ਵਲੋਂ ਫੌਰੀ ਤੌਰ ਤੇ ਸ਼੍ਰੀ ਕੀਰਤਪੁਰ ਸਾਹਿਬ ਤੋਂ ਮਹਿਤਪੁਰ ਤੱਕ ਮਾਰਗ ਦੀ ਰਿਪੇਅਰ ਦਾ ਕੰਮ ਫੰਡ ਪੰਜ਼ਾਬ ਲੋਕ ਨਿਰਮਾਣ ਵਿਭਾਗ ਨੂੰ ਟਰਾਂਸਫਰ ਕਰਕੇ ਕੰਮ ਸ਼ੁਰੂ ਕਰਵਾਇਆ ਗਿਆ ਹੈ ਪਰਾਸ਼ਰ ਨੇ ਕਿਹਾ ਕਿ ਕੇਂਦਰ ਸਰਕਾਰ ਬਹੁਤ ਜਲਦ ਇਸ ਮਾਰਗ ਨੂੰ ਚੋੜਾ ਕਰਕੇ ਨਵਾਂ ਬਨਾਉਣ ਲਈ ਵੀ ਬਚਨਵੱਧ ਹੈ ਜ਼ੋ ਕਿ ਜਲਦ ਹੋਣ ਦੀ ਉਮੀਦ ਹੈ।
ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਕੈਬਿਨੇਟ ਵਜ਼ੀਰ ਹਰਜੋਤ ਸਿੰਘ ਜੀ ਬੈਂਸ ਦੇ ਮੁਖ਼ਾਤਿਬ ਹੁੰਦਿਆ ਕਿਹਾ ਕਿ ਕੇਂਦਰ ਸਰਕਾਰ ਵਲੋਂ ਗੁਰੂ ਨਗਰੀ ਦਾ ਨੁਮਾਇੰਦਾ ਹੋਣ ਕਾਰਨ ਵਜ਼ੀਰ ਸਾਹਿਬ ਦੀ ਹਰ ਇਕ ਮੰਗ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਪ੍ਰਵਾਨ ਕੀਤੀ ਜਾ ਰਹੀ ਹੈ ਹੁਣ ਸਿੱਖਿਆ ਮੰਤਰੀ ਪੰਜਾਬ ਸ੍ਰ ਹਰਜੋਤ ਸਿੰਘ ਬੈਂਸ ਨੂੰ ਵੱਡਾ ਦਿਲ ਦਿਖਾਉਂਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਦੇ ਵੱਡੇ ਵੱਡੇ ਫਲੇਕਸ ਬੋਰਡ ਪੂਰੇ ਪੰਜਾਬ ਵਿੱਚ ਲਗਵਾ ਕੇ ਮੋਦੀ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਉਨਾਂ ਦਾ ਸਾਬਕਾ ਦਿੱਲੀ ਮਾਡਲ ਤਾਂ ਮੂਧੇ ਮੂੰਹ ਡਿਗ ਚੁਕਿਆ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਤਕ਼ਰੀਬਨ ਸਾਰੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਇਕ ਵਾਰ ਸਮਾਂ ਮੰਗਣ ਤੇ ਝੱਟ ਮੀਟਿੰਗ ਦਾ ਸਮਾਂ ਵੀ ਗੁਰੂ ਸਾਹਿਬ ਦੀ ਵਡਿਆਈ ਕਾਰਨ ਦਿੰਦੇ ਹਨ ਕਿਉਂਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਨੁਮਾਇੰਦੇ ਹਨ ਨਾਂ ਕਿ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਕਾਰਨ ਉਨਾਂ ਨੂੰ ਸਮਾਂ ਦਿੱਤਾ ਜਾਂਦਾ ਹੈ। ਇਸ ਲਈ ਲੋਕਾਂ ਦੀ ਪ੍ਰਮੁੱਖ ਮੰਗ ਦੀ ਪੂਰਤੀ ਹੋਣ ਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਨੁਮਾਇੰਦਾ ਹੋਣ ਕਾਰਨ ਉਨਾਂ ਨੂੰ ਜਨਤਕ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਲੋਕਾਂ ਨੂੰ ਤਾਂ ਹੁਣ ਪਤਾ ਹੀ ਹੈ ਕਿ ਇਸ ਮਾਰਗ ਦੀ ਮੁਰੰਮਤ ਕੇਂਦਰ ਸਰਕਾਰ ਵਲੋਂ ਕਰਵਾਈ ਜਾ ਰਹੀ ਹੈ। ਉਨਾਂ ਇਹ ਵੀ ਦੱਸਿਆ ਕਿ ਦਿੱਲੀ ਵਿਚ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਵੀ ਸਾਂਝੇ ਤੌਰ ਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ ਜਿਸ ਵਿਚ ਭਾਜਪਾ ਸਾਸਿਤ ਸੂਬਿਆਂ ਦੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਦਿਲੀਂ ਦੀ ਮੁੱਖ ਮੰਤਰੀ ਸ਼੍ਰੀ ਮਤੀ ਰੇਖਾ ਗੁਪਤਾ ਜੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਮੇਤ ਅਲੱਗ ਅਲੱਗ ਵਿਭਾਗਾਂ ਦੇ ਮੰਤਰੀ ਅਤੇ ਗਵਰਨਰ ਵੀ ਸ਼ਾਮਲ ਹੋਣਗੇ।