ਔਰਾ ਐਵੀਨਿਊ ਸੋਸਾਇਟੀ ਵਿੱਚ ਨਿਕਾਸੀ ਸਮੱਸਿਆ ਨੂੰ ਲੈ ਕੇ ਵਸਨੀਕਾਂ ਨੇ ਇਸਟੇਟ ਅਫਸਰ ਨੂੰ ਮਿਲ ਕੇ ਕੀਤੀ ਮੰਗ
### ਖਰੜ, 6 ਅਕਤੂਬਰ 2025: ਔਰਾ ਐਵੀਨਿਊ ਸੋਸਾਇਟੀ ਦੇ ਵਸਨੀਕ ਲੰਬੇ ਸਮੇਂ ਤੋਂ ਨਿਕਾਸੀ ਪ੍ਰਣਾਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅੱਜ ਸੋਸਾਇਟੀ ਦੇ ਮੈਂਬਰਾਂ ਦੇ ਇੱਕ ਵਫ਼ਦ ਨੇ ਖਰੜ ਦੇ ਇਸਟੇਟ ਅਫਸਰ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ।ਵਫ਼ਦ ਨੇ ਇਸਟੇਟ ਅਫਸਰ ਨੂੰ ਅਪੀਲ ਕੀਤੀ ਕਿ ਉਹ ਬਿਲਡਰ ਨੂੰ ਚੇਤਾਵਨੀ ਦੇਣ ਕਿ ਉਹ ਨਿਕਾਸੀ ਵੇਸਟ ਨੂੰ ਸਹੀ ਢੰਗ ਨਾਲ ਚੁੱਕ ਕੇ ਨਿਪਟਾਰਾ ਕਰੇ। ਵਸਨੀਕਾਂ ਨੇ ਦੱਸਿਆ ਕਿ ਮੌਜੂਦਾ ਵਿਵਸਥਾ ਅਸਫਲ ਹੋ ਰਹੀ ਹੈ ਅਤੇ ਇਸ ਕਾਰਨ ਸੋਸਾਇਟੀ ਵਿੱਚ ਗੰਦਗੀ ਅਤੇ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਇਸ ਤੋਂ ਇਲਾਵਾ, ਵਫ਼ਦ ਨੇ ਇਸਟੇਟ ਅਫਸਰ ਨੂੰ ਬੇਨਤੀ ਕੀਤੀ ਕਿ ਮੁੱਖ ਨਿਕਾਸੀ ਲਾਈਨ ਦੀ ਨਿਰਮਾਣ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਜੋ ਇਹ ਸਮੱਸਿਆ ਪੱਕੇ ਤੌਰ 'ਤੇ ਹੱਲ ਹੋ ਸਕੇ।ਇਸਟੇਟ ਅਫਸਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਕਾਰਵਾਈ ਕਰਨਗੇ ਅਤੇ ਬਿਲਡਰ ਨਾਲ ਸੰਪਰਕ ਕਰਕੇ ਨਿਕਾਸੀ ਪ੍ਰਣਾਲੀ ਨੂੰ ਸੁਧਾਰਨ ਲਈ ਨਿਰਦੇਸ਼ ਜਾਰੀ ਕਰਨਗੇ। ਵਸਨੀਕਾਂ ਨੇ ਉਮੀਦ ਜਤਾਈ ਕਿ ਇਸ ਨਾਲ ਉਨ੍ਹਾਂ ਦੀ ਸਮੱਸਿਆ ਜਲਦ ਹੱਲ ਹੋ ਜਾਵੇਗੀ ਅਤੇ ਸੋਸਾਇਟੀ ਵਿੱਚ ਵਧੀਆ ਵਾਤਾਵਰਨ ਬਣੇਗਾ। ਇਹ ਮਾਮਲਾ ਸਥਾਨਕ ਵਿਕਾਸ ਅਥਾਰਟੀਆਂ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।