ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮੋਗਾ ਅਨਾਜ ਮੰਡੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਪੁਤਲਾ ਫੂਕਿਆ ਗਿਆ।
ਪੰਜਾਬ ਅਤੇ ਕੇਂਦਰ ਸਰਕਾਰ ਹਾੜੀ ਸਾਉਣੀ ਦੀਆਂ ਫ਼ਸਲਾਂ ਦੇ ਟਾਈਮ ਅਕਸਰ ਹੀ ਸੁਰਖੀਆਂ ਵਿਚ ਰਹਿੰਦੀ ਹੈ। ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਅਤੇ ਅਜਾਦ ਦੇ ਮੁੱਖ ਆਗੂਆ ਵਲੋ ਮੋਗਾ ਦੀ ਅਨਾਜ ਮੰਡੀ ਵਿੱਚ ਸਾਂਝਾ ਇਕੱਠਕੀਤਾ ਗਿਆ। ਜਿਸ ਦੌਰਾਨ 1.ਹੜ੍ਹਾਂ ਵਿਚ ਨੁਕਸਾਨੇ ਗਏ ਘਰ, ਫ਼ਸਲ ਅਤੇ ਮਸੀਨਰੀ ਦੇ ਮੁਆਵਜੇ ਦੀ ਮੰਗ।2. ਝੋਨੇ ਦੀ ਪੱਕੀ ਫ਼ਸਲ ਨੂੰ ਦੇਖਦੇ ਮੀਂਹ ਕਾਰਨ ਮੋਗਾ ਦੀ ਅਨਾਜ ਮੰਡੀ ਦੇ ਘਟੀਆ ਪ੍ਰਬੰਧ।3. ਝੋਨੇ ਦੀ ਫਸਲ ਦੀ ਟਾਇਮ ਸਿਰ ਬੋਲੀ ਅਤੇ ਤੁਲਾਈ ਦੇ ਸਬੰਧ ਵਿੱਚ।4. ਝੋਨੇ ਦੀ ਫਸਲ ਦੀ ਵੇਸਟੇਜ ਪਰਾਲੀ ਨੂੰ 5 ਦਿਨਾਂ ਵਿਚ ਖੇਤਾਂ ਵਿਚੋਂ ਬੇਲਰ ਗੰਡਾ ਰਾਹੀਂ ਵਾਹਨ ਖਾਲੀ ਕਰਨ। ਜਿਸ ਨਾਲ ਉਪਜਾਊ ਅਤੇ ਨਮੀ ਨੂੰ ਵੇਖਦੇ ਕਣਕ ਦੀ ਬਿਜਾਈ ਹੋ ਸਕੇ।ਇਸਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਮਿਥੀ ਹੋਈ ਦਿਨ/ ਤਰੀਕ ਦੇ ਅੰਦਰ ਅੰਦਰ ਵਾਹਨਾਂ ਵਿਚੋਂ ਸਰਕਾਰ ਪਰਾਲੀ ਸੰਭਾਲਣ ਦਾ ਪ੍ਰਬੰਧ ਕਰੇ ਨਹੀਂ ਇਸ ਦੀਆ ਵੀਹਾਂ ਦੇ ਟਾਂਗਰ ਨੂੰ ਅੱਗ ਲਗਾ ਦਿੱਤੀ ਜਾਵੇਗੀ। ਕਿਉਕਿ ਪਹਿਲਾ ਹੀ ਹੜਾ ਨੇ ਝੋਨੇ ਦੀ ਫਸਲ ਅੱਧੀ ਕਰ ਸ਼ੱਡੀ ਹੈ। ਹੁਣ ਤਕ ਝੋਨੇ ਦੀ ਸਾਂਭ ਸੰਭਾਲ ਵਿੱਚ ਹੋਏ ਖਰਚੇ ਵੀ ਪੂਰੇ ਕਰਨੇ ਔਖੇ ਹਨ ਅਤੇ ਕਣਕ ਹੀ ਆਖਰੀ ਉਮੀਦ ਬਚੀ ਹੈ। ਇਸਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਕਿਤੇ ਨਾ ਕਿਤੇ ਅਨਗਹਿਲੀ ਜਰੂਰ ਹੈ। ਜੋ ਫਸਲ ਤੋਂ ਪਹਿਲਾ ਅਨਾਜ ਮੰਡੀਆਂ ਦੀ ਸਾਫ ਸਫਾਈ ਅਤੇ ਸਰੁੱਖਿਆ ਨੂੰ ਨਜਰ ਅੰਦਾਜ਼ ਕਰ ਰਹੀ ਹੈ, ਮੰਡੀ ਦੇ ਸਾਰੇ ਹੀ ਫੜ ਟੁੱਟੇ ਹੋਏ ਹਨ ਸ਼ੈੱਡ ਅਤੇ ਲੈਂਟਰ ਤਕ ਚੋ ਰਹੇ ਹਨ ਇਸਤੋਂ ਇਲਾਵਾ ਮੰਡੀ ਵਿਚ ਬਾਥਰੂਮਾਂ ਦੀ ਹਾਲਾਤ ਵੀ ਬੋਹਤ ਮਾੜੇ ਹਨ।