logo

ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਨੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ ਪੀੜਤ ਪਸ਼ੂਆਂ ਲਈ ਦਵਾਈਆਂ ਵੰਡੀਆਂ:

ਫਰੀਦਕੋਟ 4 ਅਕਤੂਬਰ(ਨਾਇਬ ਰਾਜ)

ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਜੌ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਲਗਾਤਾਰ ਮੱਦਦ ਕਰ ਰਹੀ ਨੇ ਤੀਸਰੇ ਗੇੜ ਵਿੱਚ ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਰੋਹਿਤ ਕਸ਼ਪ,ਜੀਤ ਸਿੰਘ ਸਿੱਧੂ ਅਤੇ ਪਰਮਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪਸ਼ੂਆਂ ਲਈ ਦਵਾਈਆਂ ਟੋਨਿੱਕ ਦੇ ਰੂਪ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦੇ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਹੜਾਂ ਦੀ ਮਾਰ ਹੇਠ ਆਏ ਪਸ਼ੂਆਂ ਲਈ ਦਵਾਈਆਂ ਵੰਡੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੁਸਾਇਟੀ ਵੱਲੋਂ ਪਹਿਲੇ ਗੇੜ ਵਿੱਚ ਫਿਰੋਜਪੁਰ ਦੇ ਵੱਖ ਵੱਖ ਵਿੱਚ ਰਾਸ਼ਨ ਵੰਡਿਆ ਗਿਆ ਸੀ ਫੇਰ ਦੂਸਰੇ ਗੇੜ ਵਿੱਚ ਦਵਾਈਆਂ ਵੰਡੀਆਂ ਗਈਆਂ ਸਨ ਅਤੇ ਤੀਸਰੇ ਗੇੜ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ ਪਿੰਡਾਂ ਵਿੱਚ ਪਸ਼ੂਆਂ ਦੀਆਂ ਦਵਾਈਆਂ ਵੰਡੀਆਂ ਗਈਆਂ ਸੋਸਾਇਟੀ ਵੱਲੋਂ ਜਿੰਨ੍ਹਾ ਇਲਾਕਿਆਂ ਵਿੱਚ ਇਹ ਸੇਵਾ ਨਿਭਾਈ ਗਈ ਉਹਨਾ ਵਿੱਚ ਗੁੱਦੜ ਭੈਣੀ,ਘੁਰਕਾ, ਖੁਆਜਾ ਪੀਰ, ਵੱਲੇ ਸ਼ਾਹ ਉਤਾੜ, ਢਾਣੀ ਮੋਹਨ ਰਾਮ,ਰੇਤਾ ਵਾਲੀ ਢਾਣੀ, ਕਾਂਵਾਂ ਵਾਲਾ ਪੁੱਲ ਸ਼ਾਮਿਲ ਸੀ। ਘੁਰਕਾ ਪਿੰਡ ਪਹੁੰਚਣ ਲਈ ਸਾਨੂੰ ਗੋਡੇ ਗੋਡੇ ਪਾਣੀ ਵਿੱਚੋ ਲੰਘ ਕੇ ਜਾਣਾ ਪਿਆ ਅਤੇ ਢਾਣੀ ਮੋਹਨ ਰਾਮ ਵਿਖੇ ਰਹਿੰਦੇ ਘਰਾਂ ਤੱਕ ਪਹੁੰਚਣ ਲਈ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਹ ਢਾਣੀ ਸੇਮ ਨਾਲੇ ਦੇ ਨਾਲ ਨਾਲ ਵੱਸੀ ਹੋਈ ਹੈ।ਓਥੋਂ ਦੇ ਲੋਕਾਂ ਨੇ ਦੱਸਿਆ ਕੇ ਸਾਡੇ ਕੋਲ ਕੋਈ ਨਹੀਂ ਪਹੁੰਚਦਾ ਕਿਉਕਿ ਸਾਡੇ ਘਰਾਂ ਦੇ ਆਸ ਪਾਸ ਅੱਜ ਵੀ ਪਾਣੀ ਖੜਾ ਹੋਇਆ ਹੈ।ਇਹਨਾ ਘਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਘਰਾਂ ਦੀਆਂ ਛੱਤਾਂ ਡਿਵੀਜ਼ਨ ਪਈਆਂ ਸਨ ਘਰਾਂ ਦੀਆਂ ਕੰਧਾਂ ਡਿੱਗੀਆਂ ਪਈਆਂ ਸਨ ਘਰਾਂ ਦਿਨ ਫਰਸ਼ਾਂ ਬੈਠੀਆਂ ਪਈਆਂ ਸਨ। ਹਾਲਾਤ ਵੇਖ ਕੇ ਇਸ ਤਰਾਂ ਲੱਗ ਰਿਹਾ ਸੀ ਜਿਸ ਤਰਾਂ ਇਹਨਾ ਦੀ ਸਾਰ ਲੈਣ ਕੋਈ ਵੀ ਨਾਂ ਆਇਆ ਹੋਵੇ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਇਹਨਾ ਪਿੰਡਾਂ ਦੇ ਲੋਕਾਂ ਵਿੱਚ ਸਹਿਣਸ਼ੀਲਤਾ ਅਤੇ ਅਤੇ ਹਲੀਮੀ ਦੇਖਣ ਨੂੰ ਮਿਲੀ। ਇਸ ਤਰਾਂ ਦੇ ਮਾੜੇ ਹਾਲਾਤਾਂ ਵਿੱਚ ਵੀ ਲੋਕਾਂ ਨੇ ਸਾਨੂੰ ਰੋਟੀ ਅਤੇ ਚਾਹ ਪਾਣੀ ਤੋਂ ਬਿਨਾ ਆਉਣ ਨਹੀਂ ਦਿੱਤਾ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪਸ਼ੂਆਂ ਦੇ ਮਾਹਿਰਾਂ ਵੱਲੋਂ ਦਵਾਈਆਂ ਬਾਰੇ ਪੂਰੀ ਜਾਣਕਾਰੀ ਦਿੱਤੀ।ਇਸ ਦੇ ਨਾਲ ਸੋਸਾਇਟੀ ਵੱਲੋ ਮੱਛਰਾਂ ਦੇ ਬਚਾਅ ਲਈ ਓਡੋਮੋਸ ਅਤੇ ਬੱਚਿਆਂ ਵਾਸਤੇ ਖ਼ਾਨ ਪੀਣ ਦਾ ਸਮਾਨ ਬੱਚਿਆਂ ਨੂੰ ਵੰਡਿਆ ਗਿਆ।ਇਸ ਗੇੜ ਲਈ ਦਾਨੀ ਸੱਜਣਾਂ ਵੱਲੋ ਪੂਰਾ ਸਹਿਯੋਗ ਦਿੱਤਾ ਗਿਆ ਜਿੰਨ੍ਹਾ ਵਿੱਚ ਮੁੱਖ ਤੌਰ ਤੇ ਗੁਰਚਰਨ ਸਿੰਘ ਗਿੱਲ,ਮਹਿੰਦਰ ਬਾਂਸਲ,ਕੁਲਦੀਪ ਸਿੰਘ ਗਿੱਲ, ਪ੍ਰਿੰਸੀਪਲ ਸ਼੍ਰੀਮਤੀ ਮਨਜੀਤ ਕੌਰ,ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ,ਪ੍ਰਿੰਸੀਪਲ ਅਮਰਦੀਪ ਗਿੱਲ,ਧਰਮ ਵੀਰ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ,ਬਲਜੀਤ ਸਿੰਘ ਬਰਾੜ ਸਾਬਕਾ ਮੰਡਲ ਸਿੱਖਿਆ ਅਫਸਰ,ਪ੍ਰਿੰਸੀਪਲ ਰਾਜੇਸ਼ ਕੁਮਾਰ ਸ਼ਰਮਾ,ਐਡਵੋਕੇਟ ਦਰਸ਼ਨ ਅਰੋੜਾ , ਸੱਤਿ ਗੁਰ ਸਿੰਘ ਸ਼ਾਮਿਲ ਸਨ।ਸ਼੍ਰੀ ਅਰੋੜਾ ਨੇ ਅੱਗੇ ਦੱਸਿਆ ਕਿ ਸਾਡਾ ਚੋਥਾ ਗੇੜ ਗਰਮ ਕੰਬਲਾਂ ਦਾ ਹੋਵੇਗਾ ਕਿਉਕਿ ਹੜ੍ਹਾਂ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਬਿਸਤਰੇ ਵਗੈਰਾ ਨਸ਼ਟ ਹੋ ਚੁੱਕੇ ਹਨ।ਉਹਨਾ ਨੂੰ ਠੰਡ ਤੋਂ ਬਚਾਅ ਲਈ ਗਰਮ ਬਿਸਤਰਿਆਂ ਦੀ ਸਖ਼ਤ ਜ਼ਰੂਰਤ ਹੋਵੇਗੀ। ਸਾਡੀ ਸੋਸਾਇਟੀ ਨੇ ਫੈਸਲਾ ਕੀਤਾ ਹੈ ਕਿ ਲੋੜਵੰਦਾ ਨੂੰ ਦਾਨੀ ਸੱਜਣਾ ਦੇ ਸਹਿਯੋਗ ਨਾਲ ਗਰਮ ਕੰਬਲ਼ ਵੰਡੇ ਜਾਣਗੇ।
ਫੋਟੋ : ਕ੍ਰਿਸ਼ਨਾ ਵੰਤੀ ਸੇਵਾ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ,ਜੀਤ ਸਿੰਘ ਸਿੱਧੂ,ਪਰਮਿੰਦਰ ਸਿੰਘ ਅਤੇ ਰੋਹਿਤ ਕਸ਼ਪ ਫਾਜਿਲਕਾ ਜਿਲੇ ਦੇ ਵੱਖ ਵੱਖ ਹੜ ਪੀੜ੍ਹਤ ਪਿੰਡਾਂ ਵਿੱਚ ਪਸ਼ੂਆਂ ਦੀਆਂ ਦਵਾਈਆਂ ਵੰਡਦੇ ਹੋਏ।

1
706 views