logo

ਸਕੂਲ ਦੀ ਤਰੱਕੀ ਸੱਭ ਦੀ ਜਿੰਮੇਵਾਰੀ ਨਾਅਰਿਆਂ ਨਾਲ ਗੂੰਜਿਆ ਸੈਮੀਨਾਰ ਹਾਲ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਦੂਜੇ ਦਿਨ ਸੈਂਟਰ ਬਹਿਰਾਮਪੁਰ ਦੀ ਮੀਟਿੰਗ ਹੋਈ

ਗੁਰਦਾਸਪੁਰ 03 ਅਕਤੂਬਰ 2025
ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਦੇ ਦੂਜੇ ਦਿਨ ਬਹਿਰਾਮਪੁਰ ਅਤੇ ਬ੍ਰਾਹਮਣੀ ਸੈਂਟਰ ਦੇ ਐਸ ਐਮਸੀ ਮੈਂਬਰਾਂ ਦੀ ਟ੍ਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਵਿੱਚ ਸ਼ੁਰੂ ਹੋਈ ਜਿਸ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਕੀਤਾl ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਪਨਿਆੜ ਨੇ ਕਿਹਾ ਕਿ ਜਿਵੇਂ ਪੰਚਾਇਤ ਪਿੰਡ ਦਾ ਖਿਆਲ ਰੱਖਦੀ ਹੈ ਉਸੇ ਤਰ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਦਾ ਫਰਜ ਬਣ ਜਾਂਦਾ ਹੈ ਕਿ ਉਹ ਵੀ ਸਕੂਲ ਦਾ ਖਿਆਲ ਰੱਖੇ l ਉਹਨਾਂ ਕਿਹਾ ਕਿ ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਹਨ ਅਤੇ ਬਹੁਤ ਹੀ ਔਖੇ ਟੈਸਟ ਪਾਸ ਕਰਕੇ ਸਕੂਲਾਂ ਵਿੱਚ ਲੱਗੇ ਹੋਏ ਹਨ ਜਿਸ ਦਾ ਨਤੀਜਾ ਆਪ ਜੀ ਨੂੰ ਮਿਲ ਰਿਹਾ ਹੈ ,ਉਹਨਾਂ ਕਿਹਾ ਕਿ ਜਿਸ ਦੇਸ਼ ਦੀ ਸਿੱਖਿਆ ਅਤੇ ਸਿਹਤ ਵਧੀਆ ਹੋਵੇਗੀ ਉਹ ਦੇਸ਼ ਬਹੁਤ ਹੀ ਤਰੱਕੀ ਕਰੇਗਾ l ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ ਕੇ ਤੁਹਾਡੇ ਪਿੰਡਾਂ ਵਿੱਚ ਵਧੀਆ ਅਤੇ ਯੋਗ ਅਧਿਆਪਕ ਤੁਹਾਡੇ ਬੱਚਿਆਂ ਨੂੰ ਪੜ੍ਹਾ ਰਹੇ ਹਨ l ਬਲਾਕ ਰਿਸੋਰਸ ਕੁਆਰਡੀਨੇਟਰ ਮਨਜੀਤ ਸਿੰਘ ਨੇ ਕਮੇਟੀ ਮੈਂਬਰਾਂ ਨੂੰ ਉਹਨਾਂ ਦੀਆਂ ਸ਼ਕਤੀਆਂ ,ਕੰਮ ਕਾਜ ਅਤੇ ਮਿਡ ਡੇ ਮੀਲ ਦੀ ਗੁਣਵੱਤਾ ਚੈੱਕ ਕਰਨ ਸਬੰਧੀ ਜਾਣਕਾਰੀ ਦਿੱਤੀ ਅਤੇ ਅਧਿਆਪਕਾਂ ਨਾਲ ਪੂਰਨ ਤੌਰ ਤੇ ਸਹਿਯੋਗ ਕਰਨ ਲਈ ਕਿਹਾ l ਉਹਨਾਂ ਕਿਹਾ ਕਿ ਸਕੂਲ ਤਾਂ ਹੀ ਤਰੱਕੀ ਕਰ ਸਕਦੀ ਹੈ ਜੇਕਰ ਦੋਨੋਂ ਪਹਿਲੂ ਮਿਲ ਕੇ ਕੰਮ ਕਰਨl ਪ੍ਰਿੰਸੀਪਲ ਬਲਜਿੰਦਰ ਕੌਰ ਨੇ ਵੀ ਸੰਬੋਧਨ ਕਰਕੇ ਲੜਕੀਆਂ ਦੀ ਸਿੱਖਿਆ ਉੱਪਰ ਜੋਰ ਦਿੱਤਾ l ਇਸ ਮੀਟਿੰਗ ਵਿੱਚ ਸੰਸਾਰ ਸਿੰਘ ,ਸੁਮਿਤ ਮਹਾਜਨ, ਸਿੱਖਿਆ ਸ਼ਾਸਤਰੀ ਰਜੇਸ਼ ਕੁਮਾਰ , ਪਿੰਡ ਰਾਏਪੁਰ ਦੇ ਸਰਪੰਚ ਮਹਿੰਦਰ ਪਾਲ ,ਸੈਂਟਰ ਹੈਡ ਟੀਚਰ ਸ਼ਸ਼ੀ,ਸੈਂਟਰ ਹੈਡ ਟੀਚਰ ਸੋਨੂ ਕੁਮਾਰ,ਹੈਡ ਟੀਚਰ ਜੋਤ ਪ੍ਰਕਾਸ਼ ਸਿੰਘ ,ਵਿਕਰਮਦੀਪ ਸਿੰਘ ਸੁਖਬੀਰ ਕੌਰ ,ਨਰਿੰਦਰ ਕੌਰ ਦਵਿੰਦਰਜੀਤ ਸਿੰਘ ,ਸਰਬਜੀਤ ਕੌਰ ਅੰਜੂ ਬਾਲਾ ਐਸ ਐਮ ਐਸ ਰੰਗੜ ਪਿੰਡੀ ਦੀ ਚੇਅਰਪਰਸਨ ਕ੍ਰਿਸ਼ਨਾ ਦੇਵੀ ਅਤੇ ਆਰਤੀ ਆਦਿ ਹਾਜ਼ਰ ਸਨ

138
5226 views