logo

ਸਪੀਕਰ ਸੰਧਵਾ ਨੇ ਪੰਜਾਬੀਆਂ ਨੂੰ ਦੁਸਹਿਰੇ ਦੀ ਲੱਖ ਲੱਖ ਵਧਾਈ ਦਿਤੀ



ਕੋਟਕਪੂਰਾ, 02 ਅਕਤੂਬਰ 25 (ਨਾਇਬ ਰਾਜ )

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਨੇ ਪੁਰਾਣੀ ਦਾਣਾ ਮੰਡੀ, ਕੋਟਕਪੂਰਾ ਵਿਖੇ ਦੁਸਹਿਰਾ ਤਿਉਹਾਰ ਸਬੰਧੀ ਪ੍ਰੋਗਰਾਮ ਵਿਚ ਬਤੌਰ ਮੁੱਖ ਮਹਿਮਾਨ ਕੀਤੀ ਸ਼ਿਰਕਤ। ਇਸ ਮੌਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸਮੂਹ ਪੰਜਾਬੀਆਂ ਅਤੇ ਦੇਸ਼ਾਂ ਵਿਦੇਸ਼ਾ ਵਿਚ ਵਸਦੇ ਪੰਜਬੀਆਂ ਨੂੰ ਦੁਸਹਿਰੇ ਦੀ ਲੱਖ ਲੱਖ ਵਧਾਈ ਦਿਤੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਰਾਮ ਅਤੇ ਰਾਵਣ ਦੋਵੇਂ ਹੀ ਮਹਾਗਿਆਨੀ ਸਨ ਅਤੇ ਫਰਕ ਸਿਰਫ ਐਨਾ ਸੀ ਕਿ ਰਾਵਣ ਨੂੰ ਆਪਣੇ ਗਿਆਨ ਦਾ ਹੰਕਾਰ ਸੀ। ਉਨ੍ਹਾਂ ਦੱਸਿਆ ਕਿ ਦੁਸਹਿਰਾ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਤੋਂ ਸਾਨੂ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਆਪਣੇ ਗਿਆਨ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਦਾ ਹਾਲ ਵੀ ਰਾਵਣ ਵਾਂਗ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਹੰਕਾਰ ਨਾ ਕਰੋ, ਜੇਕਰ ਤੁਹਾਡੇ ਕੋਲ ਕੋਈ ਗਿਆਨ ਹੈ ਤਾਂ ਉਸ ਨੂੰ ਦੂਜਿਆਂ ਨੂੰ ਵੰਡੋ ਅਤੇ ਅਗਲੇ ਦੀ ਖੁਸ਼ੀ ਹਾਸਲ ਕਰੋ। ਉਨ੍ਹਾਂ ਦੱਸਿਆ ਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਸਾਡੇ ਮਹਾਪੁਰਸ਼ ਅਤੇ ਅਵਤਾਰਾਂ ਨੇ ਸ਼ਸਤਰ ਧਾਰਨ ਕਰਕੇ ਉਸ ਸਮੇਂ ਦੀ ਬੇਇਨਸਾਫ਼ੀ ਤੇ ਦਬਾਉਣ ਵਾਲੀਆਂ ਤਾਕਤਾਂ ਨਾਲ ਲੋਹਾ ਲਿਆ।
ਉਨ੍ਹਾਂ ਕਿਹਾ ਕਿ ਦੁਸਹਿਰਾ ਬੁਰਾਈ 'ਤੇ ਭਲਾਈ ਦੀ ਜਿੱਤ, ਝੂਠ ਉਪਰ ਸੱਚ ਦੀ ਜਿੱਤ 'ਚ ਮਨਾਇਆ ਜਾਣ ਵਾਲਾ ਇਕ ਪ੍ਰੇਰਣਾਦਾਇਕ ਤਿਉਹਾਰ ਹੈ। ਦੁਸਹਿਰੇ ਦਾ ਪਵਿੱਤਰ ਤਿਉਹਾਰ ਸਾਨੂੰ ਇਹੀ ਸਿੱਖਿਆ ਦਿੰਦਾ ਹੈ ਕਿ ਅਸੀਂ ਅੱਤਿਆਚਾਰ, ਅਗਿਆਨੀ, ਦਬਾਊ ਅਤੇ ਬੇਇਨਸਾਫ਼ੀਆਂ ਦਾ ਹੌਸਲੇ ਨਾਲ ਮੁਕਾਬਲਾ ਅਤੇ ਵਿਰੋਧ ਕਰਨ ਲਈ ਆਪਣੀ ਪੂਰੀ ਤਾਕਤ ਨਾਲ ਸਾਹਸ ਕਰੀਏ।
ਇਸ ਮੌਕੇ ਬੱਚਿਆ ਵੱਲੋਂ ਮਨਮੋਹਕ ਰੰਗਰੰਗ ਪ੍ਰੋਗਰਾਮ ਵੀ ਪੇਸ਼ ਕਿਤਾ ਗਿਆ, ਜਿਸ ਦਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਆਨੰਦ ਮਾਣਿਆ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕਰਨ ਲਈ ਇਨਾਮ ਵੀ ਵੰਡੇ।

6
541 views