ਅਣਖੀ ਬੰਦੇ ਦੀ ਪਹਿਚਾਣ ਹੁੰਦੀ ਆ ਆਪਣੀ ਜੁਬਾਨ ਵਿੱਚੋਂ ਕੱਢੇ ਸ਼ਬਦਾਂ ਤੇ ਸਟੈਂਡ ਕਰਨਾ
ਅਣਖੀ ਬੰਦੇ ਦੀ ਪਹਿਚਾਣ ਹੁੰਦੀ ਆ ਆਪਣੀ ਜੁਬਾਨ ਵਿੱਚੋਂ ਕੱਢੇ ਸ਼ਬਦਾਂ ਤੇ ਸਟੈਂਡ ਕਰਨਾਬੇਰੜੇ ਬੀਜ ਦਾ ਕੋਈ ਦੀਨ ਇਮਾਨ ਤੇ ਸਟੈਂਡ ਨਹੀਂ ਹੁੰਦਾਜੁਬਾਨ ਤੋਂ ਪਲਟਣਾ ਅਤੇ ਜਨਾਨੀਆਂ ਵਾਂਗੂ ਚੁਗਲੀ ਕਰਨਾ ਬੇਰੜੇ ਬੰਦੇ ਦੀ ਹੁੰਦੀ ਆ ਪਹਿਚਾਣਪਿੰਡਾਂ ਵਾਲੇ ਬਜ਼ੁਰਗ ਇੱਕ ਸ਼ਬਦ ਵਰਤਦੇ ਨੇ ਬੇਰੜਾ ਬੀਜ । ਅਸਲ ਦੇ ਵਿੱਚ ਇਹ ਸ਼ਬਦ ਦੀ ਵਰਤੋਂ ਸਿਰੇ ਦੇ ਚਗਲ, ਚੁਗਲੀਬਾਜ਼ ਬੰਦੇ ਲਈ ਕੀਤੀ ਜਾਂਦੀ ਆ । ਜੋ ਦਿਖਣ ਨੂੰ ਤਾਂ ਬੰਦਾ ਹੀ ਹੁੰਦਾ ਪਰ ਜਿਸ ਨੂੰ ਜਨਾਨੀਆਂ ਵਾਂਗੂ ਚੁਗਲੀਆਂ ਕਰਨ ਦੀ ਆਦਤ ਹੁੰਦੀ ਹੈ । ਅਸਲ ਦੇ ਵਿੱਚ ਇਸ ਤਰ੍ਹਾਂ ਦੀ ਨਸਲ ਖੱਟੀ ਹੀ ਚੁਗਲੀਆਂ ਦੀ ਖਾਂਦੀ ਆ । ਸਾਹਮਣੇ ਖੜਕੇ ਗੱਲ ਕਰਨ ਦਾ ਜਿਗਰਾ ਇਹਨਾਂ ਨੂੰ ਵਿਰਾਸਤ ਵਿੱਚੋਂ ਨਹੀਂ ਮਿਲਿਆ ਹੁੰਦਾ । ਜੇ ਐਸੇ ਇਨਸਾਨ ਨੂੰ ਗੱਲ ਸਾਹਮਣੇ ਖੜ ਕੇ ਕਰਨੀ ਵੀ ਪੈ ਜਾਏ ਤਾਂ ਇਹ ਦੂਜੇ ਦੇ ਮੋਢੇ ਦਾ ਸਹਾਰਾ ਭਾਲਦੇ ਨੇ । ਐਸੇ ਇਨਸਾਨਾਂ ਨੂੰ ਜੇ ਅਣਖ ਗੈਰਤ ਵਾਲਾ ਬੰਦਾ ਹਲਕਾ ਜਿਹਾ ਵੀ ਕੋਈ ਦਬਕਾ ਮਾਰ ਦੇਵੇ ਤਾਂ ਮੂੰਹ ਚ ਗੁੱਠਾ ਪਾ ਕੇ ਨਿਆਣਿਆ ਵਾਂਗੂ ਸ਼ਿਕਾਇਤ ਕਰਨ ਨੂੰ ਦੌੜ ਪੈਂਦੇ ਨੇ । ਕਿਉਂਕਿ ਇਹਨਾਂ ਦੀਆਂ ਲੱਤਾਂ ਇਨੇ ਜੋਗੀਆਂ ਨਹੀਂ ਹੁੰਦੀਆਂ ਕਿ ਭਾਰ ਸਹਿ ਸਕਣ । ਸਿਆਣੇ ਕਹਿੰਦੇ ਨੇ ਇਹ ਆਪਣੇ ਪਿਓ ਦੇ ਵੀ ਸਕੇ ਨਹੀਂ ਹੁੰਦੇ । ਇਸ ਤਰ੍ਹਾਂ ਦੀ ਨਸਲ ਮੌਕਾ ਪ੍ਰਸਤ, ਮਤਲਬ ਕੱਢੂ ਅਤੇ ਜਵਾਨ ਦੀ ਮਿੱਠੀ ਹੁੰਦੀ ਹੈ । ਆਪਣੇ ਮਤਲਬ ਲਈ ਕਿਸੇ ਦੇ ਵੀ ਗੋਡੇ ਘੁਟਣਾ ਤੇ ਤਲਵੇ ਚੱਟਣਾ ਇਹਨਾਂ ਇਨਸਾਨਾਂ ਲਈ ਮਾਮੂਲੀ ਗੱਲ ਹੁੰਦੀ ਹੈ । ਬੇਰੜੇ ਬੀਜ ਦੀ ਅਸਲ ਪਰਿਭਾਸ਼ਾ ਸ਼ਬਦਾਂ ਦੇ ਵਿੱਚ ਲਿਖਣੀ ਅਸਲ ਦੇ ਵਿੱਚ ਗਾਲ ਕੱਢਣ ਦੇ ਬਰਾਬਰ ਹੈ । ਇਹਨਾਂ ਦੀ ਇੱਕ ਪਰਿਭਾਸ਼ਾ ਇਹ ਵੀ ਹੈ ਕਿ ਇਹ ਮਤਲਬ ਨੂੰ ਆਪਣਾ ਪਿਉ ਵੀ ਬਦਲ ਸਕਦੇ ਨੇ । ਨੌਜਵਾਨ ਪੀੜੀ ਨੂੰ ਜੇ ਇਹ ਗੱਲ ਸਮਝ ਨਾ ਆਵੇ ਤਾਂ ਆਪਣੇ ਪਿੰਡ ਦੇ ਸੀਨੀਅਰ ਬਜ਼ੁਰਗਾਂ ਤੋਂ ਬੇਰੜੇ ਬੀਜ ਦੀ ਅਸਲ ਪਰਿਭਾਸ਼ਾ ਦੀ ਜਾਣਕਾਰੀ ਲੈ ਸਕਦੇ ਨੇ । ਦੂਜੇ ਪਾਸੇ ਅਣਖ ਤੇ ਗੈਰਤ ਵਾਲੇ ਇਨਸਾਨ ਆਪਣੀ ਜੁਬਾਨ ਅਤੇ ਸਟੈਂਡ ਤੇ ਖੜੇ ਰਹਿੰਦੇ ਹਨ ਚਾਹੇ ਆਪਣਾ ਨਿੱਜੀ ਨੁਕਸਾਨ ਵੀ ਕਿਉਂ ਨਾ ਹੋ ਜਾਵੇ । ਕਿਉਂਕਿ ਉਹਨਾਂ ਦਾ ਮੁੱਖ ਮਕਸਦ ਸਿਰਫ ਪੈਸਾ ਕਮਾਉਣਾ ਨਹੀਂ ਹੁੰਦਾ । ਜਿਨਾਂ ਦੀ ਅਸਲ ਪਹਿਚਾਨ ਉਹਨਾਂ ਦਾ ਆਪਣੀ ਜੁਬਾਨ ਤੇ ਸਟੈਂਡ ਕਰਨਾ ਹੀ ਹੁੰਦੀ ਹੈ ਕਿਉਂਕਿ ਇਹ ਗੁਣ ਮਾਂ ਪਿਓ ਤੋਂ ਬੱਚਿਆਂ ਨੂੰ ਵਿਰਾਸਤ ਵਿੱਚ ਮਿਲਦੇ ਨੇ । ਸਿਆਣੇ ਕਹਿੰਦੇ ਨੇ ਐਸੇ ਇਨਸਾਨ ਇਸੇ ਕਰਕੇ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਇਹ ਆਪਣੀ ਜੁਬਾਨ ਅਤੇ ਸਟੈਂਡ ਤੇ ਖੜੇ ਰਹਿੰਦੇ ਹਨ । ਆਪਣੀ ਜੁਬਾਨ ਅਤੇ ਸਟੈਂਡ ਤੇ ਖੜੇ ਰਹਿਣ ਵਾਲੇ ਇਨਸਾਨਾਂ ਲਈ ਸਾਰੀ ਸਾਰੀ ਉਮਰ ਜੇਲਾਂ ਵਿੱਚ ਕੱਟਣਾ ਬਹੁਤ ਛੋਟੀ ਜਿਹੀ ਗੱਲ ਹੁੰਦੀ ਹੈ । ਸਾਰੀ ਸਾਰੀ ਉਮਰ ਜੇਲਾਂ ਵਿੱਚ ਕੱਟਣ ਵਾਲੇ ਅਤੇ ਅਣਖ ਗੈਰਤ ਲਈ ਸ਼ਹਾਦਤਾਂ ਦੇਣ ਵਾਲੇ ਤੇ ਸੂਲੀਆਂ ਤੇ ਚੜਨ ਵਾਲੇ ਯੋਧਿਆਂ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ । ਇਤਿਹਾਸ ਗਵਾਹ ਹੈ ਐਸੇ ਯੋਧਿਆਂ ਦੀਆਂ ਮਿਸਾਲਾਂ ਅੱਜ ਵੀ ਦਿੱਤੀਆਂ ਜਾਂਦੀਆਂ ਨੇ ਜਿਨਾਂ ਨੇ ਆਪਣੀ ਕੌਮ ਲਈ, ਆਪਣੀ ਅਣਖ ਲਈ ਆਪਣੀ ਜਾਨ ਦੀਆਂ ਕੁਰਬਾਨੀਆਂ ਦਿੱਤੀਆਂ । ਪਰਗਟ ਸਿੰਘ ਬਲਬੇੜਾ 9022000070