logo

ਰੈੰਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਦਾ ਜਨਮ ਮਨਾਇਆ... ਅਸ਼ੋਕ ਚਾਵਲਾ



ਫਰੀਦਕੋਟ 02.10.25 (ਨਾਇਬ ਰਾਜ)

ਅੱਜ ਇੱਥੇ ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸਕੈਂਡਰੀ ਸਕੂਲ ਫ਼ਰੀਦਕੋਟ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਮਨਾਇਆ ਗਿਆ। ਇਹ ਜਨਮ ਦਿਨ ਸ੍ਰੀ ਅਸ਼ੋਕ ਚਾਵਲਾ ਪ੍ਰਧਾਨ ਰੈੰਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਤੇ ਦਰਸ਼ਨ ਲਾਲ ਚੁੱਘ ਦੀ ਅਗਵਾਈ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਲੱਡੂ ਵੰਡੇ ਗਏ। ਇਸ ਅਵਸਰ ਤੇ ਕਲੱਬ ਦੇ ਮੈਂਬਰ ਕੇ.ਪੀ.ਸਿੰਘ.ਸਰਾਂ ਕਲੱਬ ਪ੍ਰੈੱਸ ਸਕੱਤਰ,ਇੰਜ: ਜੀਤ ਸਿੰਘ, ਪ੍ਰੋ. ਐਨ.ਕੇ ਗੁਪਤਾ,ਗਿਰੀਸ਼ ਸਖੀਜਾ,ਰਜੇਸ਼ ਸੁਖੀਜਾ,ਰਮੇਸ਼ ਗੇਰਾ,ਕਰਨਲ ਬਲਬੀਰ ਸਿੰਘ ਸਰਾਂ, ਧਰਮਵੀਰ ਸਿੰਘ ਰਿਟਾਇਰਡ ਜਿਲਾ ਸਿੱਖਿਆ ਅਫਸਰ,ਸ਼ਾਮ ਸੁੰਦਰ ਰਿਹਾਨ, ਯੁਗੇਸ਼ ਗਰਗ ਕਲੱਬ ਐਡੀਟਰ ਆਦਿ ਕਲੱਬ ਮੈਂਬਰਾਂ ਤੋ ਇਲਾਵਾ ਉੱਘੇ ਸਮਾਜ ਸੇਵੀ ਪ੍ਰਵੀਨ ਕਾਲਾ,ਨਿਰਮਲ ਕੋਸ਼ਿਕ ਸੀਨੀਅਰ ਮੀਤ ਪ੍ਰਧਾਨ ਸ਼ੇਖ ਫਰੀਦ ਸਾਹਿਤ ਅਤੇ ਵੈਲਫੇਅਰ ਕਲੱਬ ਫਰੀਦਕੋਟ, ਕੁਮਾਰ ਜਗਦੇਵ ਪ੍ਰਿੰਸੀਪਲ ਮਹਾਤਮਾ ਗਾਂਧੀ ਸੀਨੀਅਰ ਸਕੈਂਡਰੀ ਸਕੂਲ ਫਰੀਦਕੋਟ,ਕੁਲਜੀਤ ਸਿੰਘ ਵਾਲੀਆ ਸਟੇਟ ਅਵਾਰਡੀ,ਸੱਤ ਨਰਾਇਣ ਗਰਗ ਬੈਂਕ ਮੈਨੇਜਰ ਰਿਟਾਇਰਡ,ਗੰਗਾ ਪ੍ਰਸਾਦ ਛਾਬੜਾ ਰਿਟਾਇਰਡ ਬੈਂਕ ਮੈਨੇਜਰ, ਕਰਮਜੀਤ ਸਿੰਘ ਮਲਹੋਤਰਾ ਪਟਵਾਰੀ ਹਾਜ਼ਰ ਸਨ। ਅੰਤ ਵਿੱਚ ਦਰਸ਼ਨ ਲਾਲ ਚੁੱਘ ਸਰਪ੍ਰਸਤ ਤੇ ਸਾਬਕਾ ਕਲੱਬ ਪ੍ਰਧਾਨ ਨੇ ਸਾਰਿਆ ਧੰਨਵਾਦ ਕੀਤਾ ਤੇ ਗਾਂਧੀ ਜੈਯੰਤੀ,ਲਾਲ ਬਹਾਦਰ ਸ਼ਾਸ਼ਤਰੀ ਦੇ ਜਨਮ ਦਿਨ ਅਤੇ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆ।

0
143 views