ਚੋਆ ਅਤੇ ਖੱਡਾਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਰਕੇ ਬਰਸਾਤ ਚ ਨੁਕਸਾਨ ਹੋਇਆ
ਹਲਕਾ ਗੜ੍ਹਸ਼ੰਕਰ ਵਿੱਚ ਬਰਸਾਤ ਕਾਰਨ ਬਹੁਤ ਨੁਕਸਾਨ ਹੋਇਆ ਜਿੱਥੇ ਚੋਆ ਦੀ ਸਫ਼ਾਈ ਨਾ ਹੋਣ ਕਰਕੇ ਸੜਕਾ ਟੁੱਟਿਆ ਉਥੇ ਲਗਾਤਾਰ ਮੀਂਹ ਪੈਣ ਨਾਲ ਕੁਝ ਲੋਕਾਂ ਦੇ ਘਰਾਂ ਦੀਆ ਛੱਤਾ ਵੀ ਡਿੱਗ ਪਈਆਂ।ਇਹਨਾਂ ਵਿੱਚ ਬਹੁਤ ਗਿਣਤੀ ਵਿੱਚ ਉਹ ਲੋਕ ਸ਼ਾਮਲ ਸਨ ਜੋ ਗਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਤੀਤ ਕਰਦੇ ਹਨ। ਉਪਰੋਕਤ ਸ਼ਬਦ ਕਾਂਗਰਸ ਪਾਰਟੀ ਦੇ ਸੂਬਾਈ ਆਗੂ ਜਸਵੀਰ ਸਿੰਘ ਪੁਰਖੋਵਾਲ ਨੇ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਝੇ ਕੀਤੇ । ਉਹਨਾਂ ਨੇ ਕਿਹਾ ਸਰਕਾਰ ਅਜ ਤਕ ਢਹਿ ਢੇਰੀ ਹੜ੍ਹ ਪ੍ਰਭਾਵਿਤ ਘਰਾਂ ਦੀ ਮੁਰੰਮਤ ਵੀ ਨਹੀ ਕਰ ਸਕੀ।ਉਹਨਾ ਘਰਾਂ ਵਿੱਚ ਕੁਝ ਪਰਿਵਾਰਾ ਦੀ ਮਦਦ ਵੀ ਮੇਰੇ ਵਲੋਂ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਉਹਨਾਂ ਵਲੋਂ ਪੁਲੀਆ ਦੀ ਸਾਫ਼ ਸਫ਼ਾਈ ਵੀ ਕਰਵਾਈ ਗਈ ।ਨੰਗਲ ਰੋਡ ਤੇ ਬਰਸਾਤੀ ਪਾਣੀ ਘਰਾਂ ਵਿੱਚ ਵੜਨ ਲੱਗਾ ਤਾਂ ਆਰ.ਪੀ ਸੋਨੀ ਲਾਈਨ ਕਲੱਬ ਦੇ ਪ੍ਰਧਾਨ ਦੇ ਸਹਿਜੋਗ ਨਾਲ ਪਲੀ ਸਾਫ਼ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ| ਪਿੰਡ ਪੁਰਖੋਵਾਲ, ਬੀਰਮਪੁਰ,ਪੋਸੀ ਐਮਾ ਫਤਿਹਪੁਰ ਗੜ੍ਹਸ਼ੰਕਰ ਢਾਡਾ ਆਦਿ ਪਿੰਡਾਂ ਵਿੱਚ ਲੋਕਾਂ ਦੀ ਮਦਦ ਕੀਤੀ ਗਈ ।ਇਸ ਤੋਂ ਇਲਾਵਾ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਆਉਣ ਉਪਰੰਤ ਲੋਕਾਂ ਦੀਆ ਮੁਸ਼ਕਿਲਾਂ ਦਾ ਨਿਪਟਾਰਾ ਕਰਾਂਗੇ | ਸਾਰੀਆ ਲਿੰਕ ਸੜਕਾਂ ਨੂੰ ਦੋਬਾਰਾ ਬਣਾਉਣ ਦਾ ਵਾਅਦਾ ਕੀਤਾ ।ਇਲਾਕੇ ਦੇ ਲੋਕਾਂ ਨੇ ਵੀ ਇਸ ਕਦਮ ਨੂੰ ਇੱਕ ਸਲਾਘਾਯੋਗ ਕਦਮ ਦੱਸਿਆ ਅਤੇ ਸਾਡਾ ਸਾਥ ਦੇਣ ਦਾ ਭਰੋਸਾ ਦਿਵਾਇਆ।