ਨਿੱਕੀ ਕਹਾਣੀ- ਤੂੰ ਕੀ ਮੁੰਡਾ-ਗਾ ਅਸਿਸਟੈਂਟ ਪ੍ਰੋਫੈਸਰ ਜਗਦੇਵ ਸਿੰਘ ਪੰਜਾਬੀ
ਸਵੇਰ ਵੇਲੇ ਬੱਚਿਆਂ ਦੀ ਬੱਸ ਦਾ ਆਉਣਾ,ਮੇਰੀ ਪਤਨੀ ਦਾ ਡਿਊਟੀ ਜਾਣਾ , ਮੇਰਾ ਅਕੈਡਮੀ ਜਾਣਾ ਅਤੇ ਘਰ ਵਿੱਚ ਉਮਰ 'ਚ ਛੋਟੀ ਅਤੇ ਟੈਨਸ਼ਨ ਵਿਚ ਸਭ ਤੋਂ ਵੱਡੀ ਮੇਰੀ ਛੋਟੀ ਬੇਟੀ ਦਾ ਜਾਗਣਾ ,ਰੋਟੀ-ਪਾਣੀ ਤੇ ਸਾਫ਼ ਸਫ਼ਾਈ ਆਦਿ ਸਾਰਾ ਭੂਚਾਲ ਹੀ ਹੁੰਦਾ ਹੈ। ਸਿੱਧੀ ਬੈਠ ਜਾ ਗਾ ਤੂੰ, ਸਿੱਧੀ ਹੋ ਜਾ ,ਸਿਰ ਸਿੱਧਾ ਕਰ ਲਾ ਆਦਿ ਬੋਲਾਂ ਨੂੰ ਬੋਲਦਿਆਂ ਮੇਰੀ ਪਤਨੀ ਮੇਰੀ ਵੱਡੀ ਬੇਟੀ ਦੀਆਂ ਗੁੱਤਾਂ ਗੁੰਦ ਰਹੀ ਸੀ। ਸਮੇਂ ਦੀ ਨਜ਼ਾਕਤ ਤੇ ਰੋਜ਼ਾਨਾ ਦੀ ਆਦਤ ਕਰਕੇ ਮੇਰੀ ਵੀ ਅੱਖ ਖੁੱਲ੍ਹ ਗਈ। ਮੇਰੇ ਨਾਲ ਹੀ ਮੇਰੀ ਛੋਟੀ ਬੇਟੀ ਰੂਹ ਮੀਤ ਦਾ ਉੱਠਣਾ ਹੋਇਆਂ। ਜੇਕਰ ਬੱਚਾ ਖਿੜੇ ਮੱਥੇ ਉੱਠੇ ਤਾਂ ਜ਼ਿੰਦਗੀ ਵਿਚ ਬਹਾਰ ਤੋਂ ਵੀ ਵੱਧ ਮਜ਼ਾ ਆਉਂਦਾ ਹੈ ਜੇਕਰ ਰੋਂਦਾ ਹੋਇਆਂ ਉੱਠੇ ਤਾਂ ਦਿਨ ਦੀ ਸ਼ੁਰੂਆਤ ਪਤਝੜ ਹੀ ਮੰਨੋ। ਸ਼ੁਕਰ ਖ਼ੁਦਾ ਦਾ ਕਿ ਰੂਹਮੀਤ ਆਵਦੀਆਂ ਚਲਾਕ ਅੱਖਾਂ ਨਾਲ ਮੁਸਕਰਾਉਂਦੀ ਹੋਈ ਉਠੀਂ। ਬੋਲੀ ਪਾਪਾ ਗੁੱਦ ਮੋਨਿੰਗ। ਮੈਂ ਗੁੱਡ ਮੋਰਨਿੰਗ ਨੂੰ ਮੰਨਦਿਆਂ ਹੋਇਆਂ ਤੋਤਲੀ ਆਵਾਜ਼ ਵਿਚ ਹੀ ਉਸ ਨੂੰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਵੱਲ ਪ੍ਰੇਰਿਤ ਕੀਤਾ। ਰੂਹ ਮੀਤ ਆਪਣੀ ਮੰਮੀ ਨੂੰ ਸਿਰ ਗੁੰਦਦਿਆਂ ਦੇਖ ਇੱਕ ਹੋਰ ਕੰਘਾ ਚੱਕ ਲਿਆਈ ਅਤੇ ਮੇਰੇ ਵੱਲ ਨਿਗਾਹ ਕਰ ਬੋਲੀ ਪਾਪਾ ਮੈਂ ਵਾਲ ਵਾਊਆ। ਇਹ ਵਾਕ ਸੁਣਦਿਆਂ ਹੀ ਮੇਰੇ ਅੰਦਰ ਇੱਕ ਵੱਖਰਤਾ ਜਹੀ ਆਈ । ਪਰ ਇਹ ਵੱਖਰਤਾ ਉਦੋਂ ਟੁੱਟ ਗਈ ਜਦੋਂ ਮੇਰੀ ਵੱਡੀ ਬੇਟੀ ਅਲੀਜਾ ਨੇ ਕਿਹਾ ਰੂਹੀ ਤੂੰ ਕੀ ਮੁੰਡਾ ਗਾ - ਤੂੰ ਕੁੜੀ ਆ, ਤੂੰ ਐਵੇਂ ਕਹਿ ਮੈਂ ਵਾਲ ਵਾਊਗੀ । ਮੇਰੀਆਂ ਦੋਵੇਂ ਕੁੜੀਆਂ ਦੀ ਇਹ ਵਾਰਤਾ ਨੇ ਮੇਰੇ ਅੰਦਰ ਤਰਥੱਲੀ ਮਚਾ ਦਿੱਤੀ ।ਇਹੀਂ ਵਾਰਤਾ ਦੇ ਜ਼ਰੀਏ ਪੂਰੇ ਸਮਾਜ ਨੂੰ ਸੇਧ ਦਿੱਤੀ ਕਿ ਔਰਤ ਮਹਾਨ ਹੈ ਓਰ ਹਰ ਕੰਮ ਕਰਨ ਦੀ ਤਾਕਤ ਰੱਖਦੀ ਹੈ ਤਾਂ ਉਹ ਪੂਰੀ ਹਲੀਮੀ ਨਾਲ ਕੰਮ ਕਰੇ ਪਰ ਉਹ ਮਰਦ ਰੂਪੀ ਸ਼ਬਦਾਂ ਦਾ ਸਹਾਰਾ ਨਾ ਲਵੇ ।