ਪਿੰਡ ਮਦੀਨਪੁਰ ਦਲੇਲ ਵਿਖੇ 24ਸਤੰਬਰ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਦੂਸਰਾ ਛਿੰਝ ਮੇਲਾ
ਮੁਕੇਰੀਆਂ (ਪ੍ਰਿੰਸ ਠਾਕੁਰ) – ਸਮੂਹ ਜਿੱਥੇਬੰਦੀਆਂ, ਨਗਰ ਨਿਵਾਸੀਆਂ, ਨੌਜਵਾਨ ਸਭਾ ਅਤੇ NRI ਭਾਈਚਾਰੇ ਦੇ ਸਹਿਯੋਗ ਨਾਲ ਪਿੰਡ ਮਦੀਨਪੁਰ ਦਲੇਲ ਵਿਖੇ 24 ਸਤੰਬਰ 2025 ਨੂੰ ਵਿਸ਼ਾਲ ਦੂਸਰਾ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਮੇਲੇ ਵਿੱਚ ਵੱਖ-ਵੱਖ ਖੇਡਾਂ, ਖ਼ਾਸਕਰ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਖਾਸ ਦੰਗਲ ਵਿੱਚ ਰਿੰਕੂ ਸਵਾਰ ਤੇ ਲਾਲੀ ਫਗਵਾੜਾ ਵਿਚਕਾਰ ਰੋਮਾਂਚਕ ਮੁਕਾਬਲਾ ਹੋਵੇਗਾ।
ਮੇਲੇ ਦੀ ਰੌਣਕ ਵਧਾਉਣ ਲਈ ਪ੍ਰਸਿੱਧ ਗਾਇਕ ਮੋਹਨ ਦਿਲਬਰ ਤੇ ਰਾਣੀ ਵੰਦਨਾ ਆਪਣੀ ਡੂਐਟ ਜੋੜੀ ਨਾਲ ਹਾਜ਼ਰ ਹੋਣਗੇ, ਜਦਕਿ ਟੀ-ਸੀਰੀਜ਼ ਸਿੰਗਰ ਪਰਮਵੀਰ ਪਾਰਸ ਵੀ ਸੰਗੀਤਕ ਪ੍ਰਸਤੁਤੀ ਦੇਣਗੇ।
ਆਯੋਜਕਾਂ ਨੇ ਦੱਸਿਆ ਕਿ ਮੇਲੇ ਦਾ ਆਗਾਜ਼ ਸਵੇਰੇ ਧਾਰਮਿਕ ਆਰਦਾਸ ਨਾਲ ਕੀਤਾ ਜਾਵੇਗਾ। ਮੇਲੇ ਵਿੱਚ ਲੋਕ-ਰਸਮਾਂ, ਖੇਡਾਂ ਅਤੇ ਮਨੋਰੰਜਨ ਦੇ ਪ੍ਰੋਗਰਾਮ ਰੱਖੇ ਗਏ ਹਨ।
ਕਮੈਂਟਰੀ ਲਈ ਸਦੇ ਗਏ ਡਿੰਪਲ ਮੁਲਤਾਨੀ ਤੇ ਬੱਬੂ ਘਸੀਤਪੁਰੀਆ ,ਸਾਰੇ ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਿਰਕਤ ਕਰਕੇ ਮੇਲੇ ਦੀ ਸ਼ਾਨ ਵਧਾਉਣ।