logo

ਬੀ ਪੀ ਈ ਓ ਨਰੇਸ਼ ਪਨਿਆੜ ਨੇ ਬਲਾਕ ਦੀਨਾਨਗਰ -2 ਦਾ ਵਾਧੂ ਚਾਰਜ ਸੰਭਾਲਿਆ, ਬੀ ਪੀ ਈ ਓ ਬਲਵਿੰਦਰ ਸਿੰਘ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ

ਗੁਰਦਾਸਪੁਰ 18 ਸਤੰਬਰ 2025 ਬੀਤੇ ਕੱਲ ਬਲਾਕ ਦੋਰਾਂਗਲਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਕੁਮਾਰ ਪਨਿਆੜ ਨੇ ਬਲਾਕ ਦੀਨਾਨਗਰ -2 ਦਾ ਬਤੌਰ ਬੀ ਪੀ ਈ ਓ ਵਾਧੂ ਚਾਰਜ ਸੰਭਾਲ ਲਿਆ ਹੈ l ਸਰਕਾਰੀ ਪ੍ਰਾਇਮਰੀ ਸਕੂਲ ਪਨਿਆੜ ਕੁੜੀਆਂ ਵਿਖੇ ਕੀਤੇ ਗਏ ਸਾਦੇ ਸਮਾਗਮ ਦੌਰਾਨ ਸ੍ਰੀ ਨਰੇਸ਼ ਕੁਮਾਰ ਨੇ ਅਧਿਆਪਕਾਂ ਨੂੰ ਤਨ ਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ l ਗੱਲਬਾਤ ਦੌਰਾਨ ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੀਨਾਨਗਰ - 2 ਬਲਾਕ ਦੇ ਅਧਿਆਪਕ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਬਹੁਤ ਮਿਹਨਤੀ ਹਨ,ਸਿਰਫ ਇਹਨਾਂ ਨੂੰ ਦਿਸ਼ਾ ਦੇਣ ਦੀ ਹੀ ਜਰੂਰਤ ਪੈਂਦੀ ਹੈ l ਬਲਾਕ ਦੇ ਅਧਿਆਪਕਾਂ ਨੇ ਸ਼੍ਰੀ ਨਰੇਸ਼ ਕੁਮਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੋਰਾਂਗਲਾ ਦਾ ਬਲਾਕ ਦੀਨਾਨਗਰ -2 ਵਿੱਚ ਸਵਾਗਤ ਕੀਤਾ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕੀਤਾ l ਇਸ ਮੌਕੇ ਹੋਰਨਾਂ ਤੋਂ ਇਲਾਵਾ ਸੈਂਟਰ ਹੈੱਡ ਟੀਚਰ ਨੀਰਜ਼ ਸ਼ਰਮਾ, ਸੈਂਟਰ ਹੈਡ ਟੀਚਰ ਅਮਨਦੀਪ, ਸੈਂਟਰ ਹੈਡ ਟੀਚਰ ਕੁਸਮ ਕਲੀ , ਸੈਂਟਰ ਹੈਡ ਟੀਚਰ ਰੇਨੂੰ ਬਾਲਾ , ਸੈਂਟਰ ਹੈਡ ਟੀਚਰ ਜਸਪ੍ਰੀਤ ਕੌਰ,ਹੈੱਡ ਟੀਚਰ ਅਨਿਲ ਕੁਮਾਰ, ਦਿਨੇਸ਼ ਕੁਮਾਰ ਸ਼ਮਸ਼ੇਰਪੁਰ,ਸੰਜੀਵ ਕੁਮਾਰ ਆਦਿ ਹਾਜ਼ਿਰ ਸਨ

37
1431 views