
ਸਿਹਤ ਮੰਤਰੀ ਪੰਜਾਬ ਵੱਲੋਂ ਹੜ੍ਹਾਂ ਕਾਰਣ ਫੈਲ ਰਹੀ ਮਹਾਂਮਾਰੀ 'ਚ ਕੰਮ ਕਰਨ ਉਪਰੰਤ ਵਰਕਰਾਂ ਨੂੰ ਕਰੋਨਾ ਤਰ੍ਹਾਂ 2500/ਰੁਪਏ 'ਤੇ ਆਨਲਾਈਨ ਕੰਮਾਂ ਲਈ ਟੈਬ ਦੇਣ ਲਈ ਮਿਲੀ ਹਰੀ ਝੰਡੀ
ਫਰੀਦਕੋਟ, 17 ਸਤੰਬਰ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਸਾਂਝੇ ਮੋਰਚੇ ਦੇ ਚੈਅਰਮੈਨ ਸੁੱਖਵਿੰਦਰ ਕੌਰ ਸੁੱਖੀ ਮਾਨਸਾ ਸਮੇਤ ਚਾਰ ਕਨਵੀਨਰਾ ਅਮਰਜੀਤ ਕੌਰ ਰਣ ਸਿੰਘ ਵਾਲਾ, ਰਾਣੋਂ ਖੇੜੀ ਗਿੱਲਾ ਸੰਗਰੂਰ, ਸੰਤੋਸ਼ ਕੁਮਾਰੀ ਫਿਰੋਜ਼ਪੁਰ, ਹਰਿੰਦਰ ਕੌਰ ਸ਼ਤਰਾਣਾ ਪਟਿਆਲਾ ਦੀ ਅਗਵਾਈ ਵਿੱਚ ਜੋ ਪਿਛਲੇ ਦਿਨਾਂ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ 25 ਅਗਸਤ 31ਅਗਸਤ ਤੱਕ ਸਿਹਤ ਵਿਭਾਗ ਦੇ ਸਾਰੇ ਕੰਮਾਂ ਦਾ ਬਾਈਕਾਟ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਉਸ ਦੇ ਸਬੰਧ ਵਿੱਚ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਮੇਤ ਸਿਹਤ ਵਿਭਾਗ ਦਾ ਅਮਲੇ ਨਾਲ ਮੀਟਿੰਗ ਬਹੁਤ ਵਧੀਆ ਮਾਹੌਲ ਵਿੱਚ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਧਾਨ ਆਸ਼ਾ ਵਰਕਰ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕਨਵੀਨਰਾਂ ਵੱਲੋਂ ਮੰਗਾਂ ਨੂੰ ਦੁਹਰਾਉਂਦਿਆਂ ਵਰਕਰਾਂ ਨੂੰ ਰੈਗੂਲਰ ਕਰਦਿਆਂ 26000/ਰੁਪਏ ਲਾਗੂ ਕੀਤਾ ਜਾਵੇ,ਕੱਟੇ ਭੱਤੇ ਤੁਰੰਤ ਬਹਾਲ ਕਰਨਾ, ਸੇਵਾ ਮੁਕਤ ਵਰਕਰਾਂ ਨੂੰ ਗੁਆਂਢੀ ਰਾਜ ਹਰਿਆਣਾ ਦੀ ਤਰਜ 'ਤੇ 5 ਲੱਖ ਰੁਪਏ ਸਹਾਇਤਾ ਫੰਡ ਅਤੇ 10 ਹਜਾਰ ਪੈਨਸ਼ਨ ਦਾ ਪ੍ਰਬੰਧ ਕਰਨਾ, ਫੈਸੀਲਿਟੇਟਰਜ ਨੂੰ ਕੇਂਦਰ ਸਰਕਾਰ ਵੱਲੋਂ ਟੂਰਮਨੀ ਦੁਗਣਾ ਤੇ ਕੇਂਦਰ ਤੋਂ ਮਿਲਣ ਵਾਲਾ 1 ਹਜਾਰ ਰੁਪਏ ਵਿੱਚ ਵਾਧਾ ਕਰਨਾ, ਚੌਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ 2500/ਰੁਪਏ ਨੂੰ 10 ਹਜਾਰ ਦਾ ਵਾਧਾ ਕਰਨਾ, ਆਨਲਾਈਨ ਕੰਮਾਂ ਲਈ ਟੈਬ, ਹੜ੍ਹ ਪੀੜਤ ਇਲਾਕਿਆਂ ਵਿੱਚ ਮਹਾਂਮਾਰੀ ਵਿੱਚ ਕੰਮ ਕਰਨ ਉਪਰੰਤ ਭੱਤਾ ਦਿੱਤਾ ਜਾਵੇ। ਜਿਹੜੀਆਂ ਆਸ਼ਾ ਵਰਕਰਾਂ ਦਾ ਹੜ੍ਹਾਂ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਅਤੇ ਵਰਕਰਾਂ ਦੀਆਂ ਅਹਿਮ ਮੰਗਾਂ 'ਤੇ ਬਾਰਬਾਰ ਰਿੜਕਿਆ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੰਜਾਬ ਭਰ ਵਿੱਚ ਹੜ੍ਹਾਂ ਕਾਰਣ ਫੈਲ ਰਹੀ ਮਹਾਂਮਾਰੀ ਨੂੰ ਕੰਟਰੋਲ ਕਰਨ ਦਾ ਕੰਮ ਕਰ ਰਹੇ ਵਰਕਰਾਂ ਨੂੰ ਕਰੋਨਾ ਮਹਾਂਮਾਰੀ ਤਰ੍ਹਾਂ 2500/+ਭੱਤਾ ਅਤੇ ਆਨਲਾਈਨ ਕੰਮਾ ਲਈ ਟੈਬ ਨੂੰ ਹਰੀ ਝੰਡੀ ਦਿੱਤੀ ਗਈ ਹੈ ਅਤੇ ਜਿਹੜੇ ਵਰਕਰਾਂ ਦਾ ਹੜ੍ਹਾਂ ਕਾਰਣ ਜਾਨੀ ਮਾਲੀ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਬਾਕੀ ਰਹਿੰਦੀਆਂ ਮੇਨ ਮੰਗਾਂ ਲਈ ਪ੍ਰਪੋਜਲ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਹੋਈ ਹੈ। ਇਨ੍ਹਾਂ ਮੰਗਾਂ ਦਾ ਵੀ ਜਲਦ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਗਰਾਊਂਡ 'ਤੇ ਕੰਮ ਕਰ ਰਹੀਆਂ ਵਰਕਰਾਂ ਦੀ ਸ਼ਲਾਘਾ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਾਮਿਲ ਪੰਜਾਬ ਜਰਨਲ ਸਕੱਤਰ ਬਲਵੀਰ ਕੌਰ ਗਿੱਲ, ਜ਼ਿਲ੍ਹਾ ਆਗੂ ਬਲਵਿੰਦਰ ਕੌਰ ਬਲਾਕ ਕੁੰਮ ਕਲਾ ਲੁਧਿਆਣਾ, ਜ਼ਿਲ੍ਹਾ ਆਗੂ ਬਲਕਰਨ ਕੌਰ ਅਬੋਹਰ (ਫਾਜ਼ਿਲਕਾ ) ਬਲਵੀਰ ਕੌਰ ਸ਼ਤਰਾਣਾ ਪੰਜਾਬ ਆਗੂ ਹਰਨਿੰਦਰ ਕੌਰ, ਜਸਪ੍ਰੀਤ ਕੌਰ ਹੁਸ਼ਿਆਰਪੁਰ ਆਦਿ।