ਜਰਨੈਲ ਸਿੰਘ ਜੀ ਅਤੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਦੀਨਾਨਗਰ ਖੇਤਰ ਦੇ ਹੜ ਪ੍ਰਭਾਵਿਤ ਪਿੰਡਾਂ ਲਈ ਭੇਜੀ ਰਾਹਤ ਸਮੱਗਰੀ
ਤਿਲਕ ਨਗਰ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਜੀ ਅਤੇ ਹਲਕਾ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਦੀਨਾਨਗਰ ਖੇਤਰ ਦੇ ਹੜ ਪ੍ਰਭਾਵਿਤ ਪਿੰਡਾਂ ਲਈ ਭੇਜੀ ਰਾਹਤ ਸਮੱਗਰੀ ਜਿਸ ਵਿੱਚ ਕਣਕ ਰਾਸ਼ਨ, ਸੁੱਕੀ ਰਸਦ, ਤਰਪਾਲਾਂ, ਮੱਛਰਦਾਨੀਆਂ, ਓਡੋਮੋਸ, ਬੱਚਿਆਂ ਦੇ ਕੱਪੜੇ, ਡਾਇਪਰ ਅਤੇ ਘਰੇਲੂ ਜ਼ਰੂਰਤ ਵਾਲਾ ਸਮਾਨ ਸ਼ਾਮਲ ਸੀ ਵੰਡਿਆ ਗਿਆ। ਇਸ ਮੌਕੇ mla ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਾਰਜਕਾਰੀ ਪ੍ਰਧਾਨ ਪੰਜਾਬ ਜਿਲ੍ਹਾ ਪ੍ਰਧਾਨ ਗੁਰਦਾਸਪੁਰ ਜੋਬਨ ਰੰਧਾਵਾ, ਹਲਕਾ ਇੰਚਾਰਜ ਦੀਨਾਨਗਰ ਸਮਸ਼ੇਰ ਸਿੰਘ, ਅਸ਼ੋਕ ਮਾਨੂ ਦਿੱਲੀ ਤੋਂ, ਸਰਪੰਚ ਜਗਦੀਸ਼ ਸਿੰਘ ਘੁੰਮਣ ਤੇ ਸਰਪੰਚ ਹਰਦੀਪ ਸਿੰਘ ਮੰਡੀਆਂ ਅਮਰਗੜ੍ਹ ਤੋਂ ਮੌਜੂਦ ਸਨ।