logo

ਚੋਰਾਂ ਦੇ ਹੌਸਲੇ ਹੋਣ ਦਿਨ ਵਿੱਚ ਹੀ ਹੋਏ ਬੁਲੰਦ।

ਚੋਰਾਂ ਦੇ ਹੌਸਲੇ ਹੋਣ ਦਿਨ ਵਿੱਚ ਹੀ ਹੋਏ ਬੁਲੰਦ।
ਸ੍ਰੀ ਅਨੰਦਪੁਰ ਸਾਹਿਬ
[ਸਚਿਨ ਸੋਨੀ] 4 ਸਤੰਬਰ
ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਜੱਜਰ ਦਾ
ਮਾਮਲਾ ਸਾਹਮਣੇ ਆਇਆ ਜਿਸ ਵਿੱਚ ਬਾਬਾਵਿਸ਼ਵਕਰਮਾ ਪੇਂਟ ਦੀ ਦੁਕਾਨ ਤੋਂ ਚੋਰ ਦੋ ਬਾਲਟੀਆਂ ਪੇਂਟ ਦੀਆਂ ਲੈ ਕੇ ਰਫੂ ਚੱਕਰ ਹੋ ਗਿਆ ਇਹ ਘਟਨਾ ਦੁਪਹਿਰ 2.30 ਵਜੇ ਦੀ ਦੱਸੀ ਜਾ ਰਹੀ ਹੈ। ਜਦੋਂ ਦੁਕਾਨ ਮਾਲਕ ਚਰਨਜੀਤ ਕੁਮਾਰ ਲੱਕੀ ਆਪਣਾ ਜ਼ਰੂਰੀ ਸਮਾਨ ਦੇਣ ਲਈ 10 ਮਿੰਟ ਲਈ ਦੁਕਾਨ ਤੋਂ ਜਾਂਦਾ ਹੈ ਤਾਂ ਜਦੋਂ ਉਹ ਜਦੋਂ ਵਾਪਸ ਦੁਕਾਨ ਤੇ ਆਉਂਦਾ ਹੈ ਤਾਂ ਦੁਕਾਨ ਵਿੱਚ ਦੇਖਦਾ ਹੈ ਕਿ 2 ਪੇਂਟ ਦੀਆਂ ਬਾਲਟੀਆਂ ਨਹੀਂ ਹੈ ਤਾਂ ਉਹ ਸੀਸੀਟੀਵੀ ਕੈਮਰੇ ਦੇਖਦਾ ਹੈ ਜਿਸ ਵਿੱਚ ਉਸ ਨੂੰ ਇੱਕ ਵਿਅਕਤੀ ਨਜ਼ਰ ਆਉਂਦਾ ਹੈ ਜੋ ਕਿ ਐਕਟਿਵਾ ਪਰ ਆਉਂਦਾ ਹੈ, ਅਤੇ ਦੁਕਾਨ ਦੇ ਅੰਦਰ ਆਕੇ ਫੋਨ ਤੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ ਪਰ ਦੁਕਾਨਦਾਰ ਦਾ ਕਹਿਣਾ ਹੈ ਕਿ ਇਹ ਫੋਨ ਮੈਨੂੰ ਨਹੀਂ ਆਇਆ ਦੁਕਾਨਦਾਰ ਦਾ ਕਹਿਣਾ ਹੈ ਕਿ ਇਸ ਵਿਅਕਤੀ ਵੱਲੋਂ ਹੀ ਪੇਂਟ ਦੀਆ ਬਾਲਟੀਆਂ ਚੁਰਾਈਆਂ ਹਨ ਜਿਸ ਦੀ ਕੀਮਤ ਲਗਭਗ 6 ਹਜਾਰ ਹੈ ਦੁਕਾਨ ਮਾਲਕ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਉਸਨੇ ਪੁਲਿਸ ਨੂੰ ਰਿਪੋਰਟ ਲਿਖਾ ਦਿੱਤੀ ਹੈ।

14
2441 views