logo

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਹੜਾਂ ਤੋਂ ਬਚਾਉਣ ਲਈ ਅਗਾਂਹੂੰ ਪ੍ਰਬੰਧ ਕਰਨੇ ਚਾਹੀਦੇ ਸੀ- ਭਾਜਪਾ ਨੇਤਾ

ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਹੜਾਂ ਤੋਂ ਬਚਾਉਣ ਲਈ ਅਗਾਂਹੂੰ ਪ੍ਰਬੰਧ ਕਰਨੇ ਚਾਹੀਦੇ ਸੀ- ਭਾਜਪਾ ਨੇਤਾ

ਪੰਜਾਬ ਸਰਕਾਰ ਦੱਸੇ 276 ਕਰੋੜ ਰੁਪਏ ਕਿਥੇ ਖਰਚ ਕੀਤੇ

ਭਾਜਪਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਲੋਕਾਂ ਹਰ ਸਮੇਂ ਖੜੀ ਐ

ਸ਼੍ਰੀ ਕੀਰਤਪੁਰ ਸਾਹਿਬ 02 ਸਤੰਬਰ (ਸਚਿਨ ਸੋਨੀ) ਪਿਛਲੇ ਲਗਭਗ ਇੱਕ ਮਹੀਨੇ ਤੋਂ ਪੰਜਾਬ ਵਿੱਚ ਹੋ ਰਹੀ ਭਾਰੀ ਬਰਸਾਤ ਤੋਂ ਬਾਅਦ ਹੁਣ ਪਿਛਲੇ ਦੋ ਤਿੰਨ ਦਿਨ ਤੋਂ ਇਹ ਮੀਂਹ ਲਗਾਤਾਰ ਪੈਣ ਕਾਰਨ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸਮੇਤ ਪੂਰੇ ਪੰਜਾਬ ਵਿਚ ਹੜਾਂ ਦਾ ਕਾਰਨ ਬਣ ਚੁੱਕਿਆ ਹੈ ਜਿਸ ਕਾਰਣ ਪੂਰਾ ਪੰਜਾਬ ਦੇ ਸਾਰੇ ਡੈਮ, ਦਰਿਆ, ਨਦੀਆਂ, ਚੋਅ, ਆਪਣੇ ਪੂਰੇ ਉਫਾਨ ਤੇ ਹਨ।
ਜਿਸ ਕਾਰਨ ਪੰਜਾਬ ਵਿਚ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਆਪਣੀ ਟੀਮ ਨਾਲ ਵੱਖ ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਵਿਧਾਨਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਮੁੱਖ ਭਾਜਪਾ ਨੇਤਾ ਅਤੇ ਜ਼ਿਲਾ ਭਾਜਪਾ ਦੇ ਚੀਫ਼ ਸਪੋਕਸਮੈਨ ਬਲਰਾਮ ਪਰਾਸ਼ਰ ਨੇ ਕੀਤਾ।
ਨੌਜਵਾਨ ਭਾਜਪਾ ਆਗੂ ਬਲਰਾਮ ਪਰਾਸ਼ਰ ਦੇ ਨਾਲ ਸਾਬਕਾ ਜਰਨਲ ਸਕੱਤਰ ਅਜੈ ਮਹਿੰਦਲੀ, ਧਰਮ ਵੀਰ ਕੌਂਡਲ, ਰਿੰਕੂ ਸੈਣੀ, ਸੰਜੀਵ ਕੁਮਾਰ, ਪਰਮੋਧ ਕੁਮਾਰ ਦੇ ਨਾਲ ਚੰਗਰ ਦੇ ਵੱਖ ਵੱਖ ਪਿੰਡਾਂ ਸਮੇਤ ਬੇਲਿਆਂ ਦੇ ਹੜ ਪ੍ਰਭਾਵਿਤ ਲੋਕਾਂ ਨੂੰ ਵੀ ਮਿਲੇ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਦੀ ਜਾਣਕਾਰੀ ਹਾਸਿਲ ਕੀਤੀ ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਾਕਾਇਦਾ ਤੋਰ ਤੇ ਪ੍ਰੈਸ ਕਾਨਫਰੰਸ ਕਰਕੇ 29 ਜੁਲਾਈ ਨੂੰ ਦੱਸਿਆ ਗਿਆ ਸੀ ਕਿ ਹੜਾਂ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ 276 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਬਲਰਾਮ ਪਰਾਸ਼ਰ ਨੇ ਕਿਹਾ ਕਿ ਉਹ ਪੁਛਣਾਂ ਚਾਹੁੰਦੇ ਹਨ ਕਿ ਓਹ 276 ਕਰੋੜ ਰੁਪਏ ਕਿਹੜੀਆਂ ਨਦੀਆਂ ਨਾਲੀਆ ਦਰਿਆਵਾਂ ਖੱਡਾਂ ਤੇ ਖਰਚੇ ਗਏ ਜਦੋਂ ਕਿ ਲੋਕ ਪ੍ਰਸ਼ਾਸ਼ਨ ਤਾਂ ਕਿਤੇ ਦਿਖ ਵੀ ਨੀਂ ਰਿਹਾ ਲੋਕ ਆਪ ਮੁਹਾਰੇ ਹੋ ਕੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਇਕਜੁੱਟ ਹੋ ਕੇ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਅਤੇ ਪੂਰੇ ਪੰਜਾਬ ਵਿਚ ਨਹਿਰਾਂ ਅਤੇ ਦਰਿਆਵਾਂ ਦੇ ਪੈ ਰਹੇ ਪਾੜਾਂ ਨੂੰ ਭਰ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਪਿਛਲੇ ਕੱਲ ਪਿੰਡ ਮਿੰਡਵਾ ਨਜ਼ਦੀਕ ਭਾਖੜਾ ਨਹਿਰ, ਅਤੇ ਹਾਈਡਲ ਨਹਿਰ ਤੇ ਪਏ ਪਾੜ ਤੋਂ ਲਈ ਜਾ ਸਕਦੀ ਹੈ ਜਿਥੇ ਇਲਾਕੇ ਦੇ ਨੌਜਵਾਨਾਂ ਨੇ ਕਾਰ ਸੇਵਾ ਵਾਲੇ ਸਤਿਕਾਰਯੋਗ ਬਾਬਿਆਂ ਦੀ ਸਹਾਇਤਾ ਨਾਲ ਦੋਵੇਂ ਪਾੜਾ ਨੂੰ ਪੂਰਨ ਵਿਚ ਕਾਮਯਾਬੀ ਹਾਸਲ ਕੀਤੀ ਇਥੋਂ ਤੱਕ ਕਿ ਇਸ ਥਾਂ ਤੇ ਲੰਗਰ ਦੀ ਵਿਵਸਥਾ ਵੀ ਸਰਕਾਰ ਨੇ ਨਹੀਂ ਸਗੋਂ ਸੰਤਾਂ ਵਲੋਂ ਕੀਤੀ ਗਈ ਸੀ।
ਬਲਰਾਮ ਪਰਾਸ਼ਰ ਨੇ ਕਿਹਾ ਕਿ ਬੇਸ਼ੱਕ ਮੰਤਰੀ ਸਾਹਿਬ ਫੋਟੋ ਸੈਸ਼ਨ ਲਈ ਉੱਥੇ ਹਾਜ਼ਰ ਰਹੇ ਪਰ ਉਹ ਮੰਤਰੀ ਜੀ ਨੂੰ ਕਹਿਣਾਂ ਚਾਹੁੰਦੇ ਹਨ ਕਿ ਇਹ ਕੰਮ ਮੰਤਰੀਆਂ ਦਾ ਨਹੀਂ ਹੁੰਦਾ, ਇਸ ਕੰਮ ਲਈ ਸਥਾਨਕ ਨੌਜਵਾਨ ਆਪ ਮੁਹਾਰੇ ਹੀ ਲੱਗੇ ਹੋਏ ਸਨ ਵਜ਼ੀਰ ਸਾਹਿਬ ਆਪਣੀ ਥਾਂ ਕਿਸੇ ਮਜ਼ਦੂਰ ਨੂੰ ਹਜ਼ਾਰ ਪੰਦਰਾਂ ਸੌ ਰੁਪਏ ਦੇ ਕੇ ਕੰਮ ਤੇ ਲਾ ਕੇ ਦਫ਼ਤਰ ਵਿਚ ਬੈਠ ਕੇ ਵੱਖ ਵੱਖ ਵਿਭਾਗਾਂ ਨੂੰ ਇਸ ਸਬੰਧੀ ਹਦਾਇਤਾਂ ਦਿੰਦੇਂ, ਜ਼ੋ ਕੰਮ ਲੋਕਾਂ ਨੇ ਕੀਤਾ ਉਸ ਲਈ ਬਕਾਇਦਾ ਤੌਰ ਤੇ ਵੱਖ ਵੱਖ ਵਿਭਾਗਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਸ ਲਈ ਮੰਤਰੀ ਸਾਹਿਬ ਨੂੰ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਕੰਮ ਕਰਵਾਣੇ ਚਾਹੀਦੇ ਸਨ।
ਵਜ਼ੀਰ ਸਾਹਿਬ ਤੇ ਵਰਦਿਆਂ ਭਾਜਪਾ ਬੁਲਾਰੇ ਨੌਜਵਾਨ ਆਗੂ ਬਲਰਾਮ ਪਰਾਸ਼ਰ ਨੇ ਕਿਹਾ ਕਿ ਵਜ਼ੀਰ ਸਾਹਿਬ ਦਾ ਕੰਮ ਸੀ ਕਿ ਉਹ ਮੌਸਮ ਵਿਭਾਗ ਦੀ ਚੇਤਾਵਨੀ ਤੋਂ ਬਾਅਦ ਅਲੱਗ ਅਲੱਗ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਚੰਡੀਗੜ੍ਹ ਸੱਦ ਕੇ ਸਾਰੇ ਪ੍ਰਬੰਧ ਗਰਮੀਆਂ ਵਿਚ ਹੀ ਮੁਕੰਮਲ ਕਰਨ ਦੇ ਦੀਆਂ ਹਦਾਇਤਾਂ ਜਾਰੀ ਕਰਦੇ ਨਾ ਕਿ ਚਿੱਟੇ ਕੱਪੜਿਆਂ ਨਾਲ ਮਿੱਟੀ ਵਿਚ ਦੋ ਚਾਰ ਕਹੀਆਂ ਮਾਰਨ ਨਾਲੋਂ ਜੇਕਰ ਗਰਮੀਆਂ ਵਿਚ ਇਹ ਪ੍ਰਬੰਧ ਮੁਕੰਮਲ ਕੀਤੇ ਹੁੰਦੇ ਤਾਂ ਅੱਜ ਆ ਦਿਨ ਨਾਂ ਦੇਖਣੇ ਪੈਂਦੇ।
ਬਲਰਾਮ ਪਰਾਸ਼ਰ ਨੇ ਕਿਹਾ ਕਿ ਬਾਹਰੋਂ ਆਏ ਲੋਕਾਂ ਨੂੰ ਹਲਕੇ ਦਾ ਪੂਰਾ ਗਿਆਨ ਨਾਂ ਹੋਣ ਕਾਰਨ ਆ ਦਿਨ ਦੇਖਣੇ ਪਏ ਜਦੋਂ ਨਹਿਰਾਂ ਵੀ ਜਵਾਬ ਦੇਣ ਲੱਗ ਪਈਆਂ। ਉਨਾਂ ਨੇ ਕਿਹਾ ਕਿ ਇਸ ਸਭ ਲਈ ਕੁਝ ਹੱਦ ਤੱਕ ਨਜਾਇਜ਼ ਮਾਇਨੰਗ ਵੀ ਜ਼ਿੰਮੇਵਾਰ ਹੈ ਜਿਸ ਕਾਰਨ ਹਰ ਥਾਂ ਧਰਤੀ ਆਪਣੀ ਮੂਲ ਥਾਂ ਤੋਂ ਖਿਸਕਣ ਲੱਗ ਪਈ ਹੈ। ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਹੀ ਹਾਲੇ 2023 ਵਿਚ ਆਏ ਹੜਾਂ ਵਿਚ ਵੱਡੇ ਨੁਕਸਾਨ ਸਮੇਤ ਬੱਕਰੀਆਂ ਅਤੇ ਮੁਰਗੀਆਂ ਮਰੀਆਂ ਦਾ ਮੁਆਵਜ਼ਾ ਵੀ ਸਰਕਾਰ ਵੱਲ ਖੜਾ ਹੈ ਇਸ ਲਈ ਇਸ ਸਾਲ ਅਤੇ 2023 ਦੋਵੇਂ ਵਰਿਆਂ ਦਾ ਮੁਆਵਜ਼ਾ ਵੀ ਪੰਜਾਬ ਸਰਕਾਰ ਹੁਣ ਲੋਕਾਂ ਨੂੰ ਜਲਦ ਤੋਂ ਜਲਦ ਜਾਰੀ ਕਰਵਾਉਣ ਚਿੱਟਾ ਕੁੜਤਾ ਮਿੱਟੀ ਵਿਚ ਦੋ ਚਾਰ ਕਹੀਆਂ ਮਾਰ ਕੇ ਲਬੇੜਨ ਦੇ ਨਾਲ ਨਾਲ ਹੁਣ ਜੇਕਰ ਪੰਜਾਬ ਸਰਕਾਰ ਲੋਕਾਂ ਦੇ ਨੁਕਸਾਨ ਦੀ ਭਰਪਾਈ ਇਕ ਮਹੀਨੇ ਦੇ ਅੰਦਰ ਅੰਦਰ ਕਰ ਦਿੰਦੀ ਹੈ ਅਤੇ 2023 ਵਿਚ ਹੋਏ ਨੁਕਸਾਨ ਅਤੇ ਬੱਕਰੀਆਂ ਤੇ ਮੁਰਗੀਆਂ ਮਰੀਆਂ ਦੇ ਪੈਸੇ ਵੀ ਲੋਕਾਂ ਦੇ ਖਾਤਿਆਂ ਵਿਚ ਨਾ ਦਿੰਦੀ ਹੈ ਤਾਂ ਭਾਜਪਾ ਸਮਝ ਲਵੇਗੀ ਕਿ ਵਜ਼ੀਰ ਸਾਹਿਬ ਨਾਂ ਸਿਰਫ ਕਪੜੇ ਲਬੇੜ ਕੇ ਫੋਟੋ ਸੈਸ਼ਨ ਕਰਵਾਉਣ ਆਏ ਸੀ ਸਗੋਂ ਲੋਕਾਂ ਨੂੰ ਮੁਆਵਜ਼ਾ ਵੰਡ ਕੇ ਸੱਚਮੁੱਚ ਲੋਕਾਂ ਨਾਲ ਖੜੇ ਹਨ ਤੇ ਜੇਕਰ ਅਜਿਹਾ ਨਾਂ ਹੋਇਆ ਤਾਂ ਲੋਕਾਂ ਵਿਚ ਇਸ ਫੋਟੋ ਸੈਸ਼ਨ ਦੀ ਸਪੱਸ਼ਟਤਾ ਜੱਗ ਜ਼ਾਹਰ ਹੋ ਜਾਵੇਗੀ। ਇਸ ਮੋਕੇ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਭਾਜਪਾ ਉਨ੍ਹਾਂ ਨਾਲ ਖੜੀ ਹੈ ਜੇਕਰ ਆਉਣ ਵਾਲੀਆਂ ਚੋਣਾਂ ਵਿਚ ਲੋਕ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਪੂਰੇ ਪੰਜਾਬ ਅੰਦਰ ਭਾਜਪਾ ਨੂੰ ਨੁਮਾਇੰਦਗੀ ਦਿੰਦੇ ਹਨ ਤਾਂ ਗੁਜਰਾਤ ਦੀ ਤਰਜ਼ ਤੇ ਹੜਾਂ ਤੋਂ ਬਚਾਅ ਲਈ ਅਗਾਂਹਵਾਧੂ ਪ੍ਰਬੰਧ ਕੀਤੇ ਜਾਣਗੇ ਨਾਂ ਸਿਰਫ ਝੂਠ ਜਾਂ ਫ਼ੋਟੋ ਸੈਸ਼ਨ ਦੀ ਰਾਜਨੀਤੀ ਕੀਤੀ ਜਾਵੇਗੀ ਲੋਕਾਂ ਦੀ ਸੁਰੱਖਿਆ ਭਾਜਪਾ ਦੀ ਪ੍ਰਾਥਮਿਕਤਾ ਹੋਵੇਗੀ।

11
6511 views