ਤਰਨਤਾਰਨ ਜ਼ਿਲ੍ਹੇ ‘ਚ ਹੜ੍ਹ ਪੀੜਤਾਂ ਲਈ ਮੈਡੀਕਲ ਐਸੀਏਸਨ ਪੰਜਾਬ ਦੀ ਟੀਮ ਵੱਲੋਂ ਵੱਡਾ ਸਹਿਯੋਗ
ਤਰਨਤਾਰਨ ਜ਼ਿਲ੍ਹੇ ‘ਚ ਹੜ੍ਹ ਪੀੜਤਾਂ ਲਈ ਮੈਡੀਕਲ ਐਸੀਏਸਨ ਪੰਜਾਬ ਦੀ ਟੀਮ ਵੱਲੋਂ ਵੱਡਾ ਸਹਿਯੋਗਤਰਨਤਾਰਨ, 2 ਸਤੰਬਰ – ਮੈਡੀਕਲ ਐਸੀਏਸਨ ਰਜਿਸਟਰੇਸ਼ਨ ਨੰਬਰ 295 ਦੇ ਪ੍ਰਧਾਨ ਡਾ. ਜਸਵਿੰਦਰ ਕਾਲਖ ਦੀ ਅਗਵਾਈ ਹੇਠ ਪੰਜਾਬ ਦੀ ਟੀਮ ਜ਼ਿਲ੍ਹਾ ਤਰਨਤਾਰਨ ਪਹੁੰਚੀ। ਇਸ ਮੌਕੇ ‘ਤੇ ਸੂਬਾ ਚੇਅਰਮੈਨ ਰਣਜੀਤ ਸਿੰਘ, ਜ਼ਿਲ੍ਹਾ ਸੈਕਟਰੀ ਡਾ. ਮਨਜਿੰਦਰ ਬਾਠ, ਡਾ. ਬਲਦੇਬ ਜੋਧਪੁਰ, ਡਾ. ਗੁਰਬਿੰਦਰ ਮਰਾਦਪੁਰ, ਡਾ. ਵੀਰ ਸਿੰਘ ਕੰਗ (ਮਾਲਚੱਕ) ਸਮੇਤ ਹੋਰ ਡਾਕਟਰ ਮੌਜੂਦ ਰਹੇ।ਇਹ ਟੀਮ ਹਲਕਾ ਜਲਾਲਾਬਾਦ ਪੱਛਮੀ ਵਿੱਚ ਮੈਡੀਕਲ ਕੈਂਪ ਲਗਾ ਕੇ ਹੜ੍ਹ ਪੀੜਤ ਲੋਕਾਂ ਦੀ ਸਿਹਤ ਸੰਬੰਧੀ ਜਾਂਚ ਕਰ ਰਹੀ ਹੈ ਅਤੇ ਜ਼ਰੂਰੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਇਸ ਤੋਂ ਇਲਾਵਾ ਹੜ੍ਹ ਕਾਰਨ ਪ੍ਰਭਾਵਿਤ ਹੋਏ ਪਸ਼ੂਆਂ ਲਈ ਵੀ ਖ਼ਾਸ ਤੌਰ ‘ਤੇ ਚਾਰਾ ਤੇ ਫੀਡ ਦੀ ਵੰਡ ਕੀਤੀ ਗਈ।ਡਾ. ਜਸਵਿੰਦਰ ਕਾਲਖ ਨੇ ਕਿਹਾ ਕਿ ਸੂਬਾ ਕਮੇਟੀ ਦੇ ਸਾਰੇ ਮੈਂਬਰ ਇਸ ਮੁਸ਼ਕਲ ਘੜੀ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਐਸੀਏਸਨ ਵੱਲੋਂ ਅੱਗੇ ਵੀ ਰਾਹਤ ਕੈਂਪ ਲਗਾ ਕੇ ਲੋਕਾਂ ਅਤੇ ਪਸ਼ੂਆਂ ਲਈ ਹਰ ਸੰਭਵ ਮਦਦ ਜਾਰੀ ਰੱਖੀ ਜਾਵੇਗੀ।ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਟੀਮ ਨੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਕਦੇ ਵੀ ਅਕੇਲਾ ਨਹੀਂ ਛੱਡਿਆ ਜਾਵੇਗਾ।ਡਾਕਟਰ ਸਤਵਿੰਦਰ ਸਿੰਘ ਬੁੱਗਾ