logo

ਸ਼੍ਰੀ ਗੋਇੰਦਵਾਲ ਸਾਹਿਬ: ਘਾਟੀ ‘ਚ ਲੈਂਡਸਲਾਈਡ ਦਾ ਵੱਧ ਰਿਹਾ ਖਤਰਾ, ਸਮਾਨ ਰੱਖਣ ਤੇ ਕੁੱਕੜਾਂ ਲਈ ਬਣਿਆ ਛੋਟਾ ਘਰ ਡਿੱਗਿਆ – ਲੋਕਾਂ ‘ਚ ਡਰ ਦਾ ਮਾਹੌਲ

ਸ਼੍ਰੀ ਗੋਇੰਦਵਾਲ ਸਾਹਿਬ: ਘਾਟੀ ‘ਚ ਲੈਂਡਸਲਾਈਡ ਦਾ ਵੱਧ ਰਿਹਾ ਖਤਰਾ, ਸਮਾਨ ਰੱਖਣ ਤੇ ਕੁੱਕੜਾਂ ਲਈ ਬਣਿਆ ਛੋਟਾ ਘਰ ਡਿੱਗਿਆ – ਲੋਕਾਂ ‘ਚ ਡਰ ਦਾ ਮਾਹੌਲ

ਸ਼੍ਰੀ ਗੋਇੰਦਵਾਲ ਸਾਹਿਬ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੋਲ ਮੌਜੂਦ ਇੱਕ ਛੋਟਾ ਘਰ, ਜੋ ਸਿਰਫ਼ ਘਰੇਲੂ ਸਮਾਨ ਰੱਖਣ ਅਤੇ ਕੁੱਕੜਾਂ ਲਈ ਬਣਾਇਆ ਗਿਆ ਸੀ, ਲਗਾਤਾਰ ਹੋ ਰਹੀ ਮੀਂਹਬਾਰੀ ਕਾਰਨ ਪੂਰੀ ਤਰ੍ਹਾਂ ਡਿੱਗ ਗਿਆ। ਸ਼ੁਕਰ ਹੈ ਵਾਹਿਗੁਰੂ ਜੀ ਦਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਘਟਨਾ ਨੇ ਇਲਾਕੇ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਲੋਕਾਂ ਨੇ ਦੱਸਿਆ ਕਿ ਇਹ ਘਰ ਕਿਸੇ ਦਾ ਰਹਿਣ ਲਈ ਨਹੀਂ ਸੀ, ਸਗੋਂ ਸਿਰਫ਼ ਪਿੰਡ ਵਾਸੀਆਂ ਨੇ ਇਸਨੂੰ ਵਰਤੋਂ ਲਈ ਛੱਡ ਬਣਾਇਆ ਸੀ। ਪਰ ਭਾਰੀ ਮੀਂਹ ਨਾਲ ਕੰਧਾਂ ਕਮਜ਼ੋਰ ਹੋ ਕੇ ਡਿੱਗ ਪਈਆਂ। ਇਸ ਤੋਂ ਇਲਾਵਾ, ਸਕੂਲ ਦੇ ਸਾਹਮਣੇ ਵਾਲੀ ਘਾਟੀ ਵਿਚ ਮਿੱਟੀ ਖਿਸਕਣ ਦਾ ਖਤਰਾ ਵੀ ਹਰ ਰੋਜ਼ ਵਧ ਰਿਹਾ ਹੈ। ਜਿੱਥੇ ਬੱਚੇ ਪੜ੍ਹਦੇ ਹਨ, ਉੱਥੇ ਹੀ ਲੈਂਡਸਲਾਈਡ ਹੋਈ ਤਾਂ ਵੱਡੀ ਤ੍ਰਾਸਦੀ ਵਾਪਰ ਸਕਦੀ ਹੈ।

ਇਲਾਕਾਈ ਨਿਵਾਸੀਆਂ ਨੇ ਕਿਹਾ ਕਿ ਇਹ ਸਿਰਫ਼ ਇਕ ਛੋਟਾ ਘਰ ਸੀ, ਪਰ ਕੱਲ੍ਹ ਕਿਸੇ ਪਰਿਵਾਰ ਦਾ ਪੱਕਾ ਮਕਾਨ ਵੀ ਡਿੱਗ ਸਕਦਾ ਹੈ ਜੇ ਪ੍ਰਸ਼ਾਸਨ ਨੇ ਹੁਣੇ ਤੋਂ ਹੀ ਤੁਰੰਤ ਕਾਰਵਾਈ ਨਾ ਕੀਤੀ। ਘਰਾਂ ਦੀਆਂ ਕੰਧਾਂ ਪਾਣੀ ਕਾਰਨ ਖਿਸਕ ਰਹੀਆਂ ਹਨ ਅਤੇ ਘਾਟੀ ਵਿਚ ਹਰ ਵੇਲੇ ਦਰਾਰਾਂ ਵਧਦੀਆਂ ਜਾ ਰਹੀਆਂ ਹਨ।

ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ:

ਘਾਟੀ ਦੀ ਤੁਰੰਤ ਜਾਂਚ ਕੀਤੀ ਜਾਵੇ।

ਲੈਂਡਸਲਾਈਡ ਰੋਕਣ ਲਈ ਪੱਕੇ ਉਪਰਾਲੇ ਕੀਤੇ ਜਾਣ।

ਖਸਤਾਹਾਲ ਘਰਾਂ ਅਤੇ ਕੱਚੇ ਬਣਤਰਾਂ ਨੂੰ ਮੁਰੰਮਤ ਕਰਕੇ ਸੁਰੱਖਿਅਤ ਕੀਤਾ ਜਾਵੇ।


ਇਲਾਕਾ ਵਾਸੀਆਂ ਦਾ ਸਾਫ਼ ਕਹਿਣਾ ਹੈ ਕਿ ਜੇ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਇਹ ਲਾਪਰਵਾਹੀ ਕਿਸੇ ਵੀ ਵੇਲੇ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ।

✍️ ਡਾ. ਸਤਵਿੰਦਰ ਸਿੰਘ ਬੱਗਾ

96
9575 views