
ਜੀਤਮਹਿੰਦਰ ਸਿੰਘ ਸਿੱਧੂ ਪਹੁੰਚੇ ਰਾਮਪੁਰਾ ਪਿੰਡ ,ਸੁਣੀਆ ਲੋਕਾਂ ਦੀਆਂ ਦੁੱਖ ਤਕਲੀਫਾਂ
ਰਾਮਪੁਰਾ / ਮੌੜ ,01 ਸਤੰਬਰ ( ):- ਰਾਹੁਲ ਗਾਂਧੀ ਏਕਤਾ ਸੰਗਠਨ ਆਲ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਮੁਹੰਮਦ ਅਰਸ਼ਦ ਜੀ ਰਾਸ਼ਟਰੀ ਉਪ ਪ੍ਰਧਾਨ ਸੁਨੀਲ ਕੁਮਾਰ ਖੰਨਾ ਜੀ ਪੰਜਾਬ ਦੇ ਸੱਦੇ 'ਤੇ ਸਾਬਕਾ ਵਿਧਾਇਕ ਅਤੇ ਉੱਘੇ ਕਾਂਗਰਸੀ ਲੀਡਰ ਸ੍ਰ ਜੀਤਮਹਿੰਦਰ ਸਿੰਘ ਸਿੱਧੂ ਨੇ ਪਿੰਡ ਰਾਮਪੁਰਾ ਵਿਖੇ ਬਾਬਾ ਜੀਵਨ ਸਿੰਘ ਜੀ ਗੁਰੂ ਘਰ ਵਿਖੇ ਪਹੁੰਚ ਕੇ ਵਾਸੀਆਂ ਦੀਆਂ ਦੁੱਖ ਤਕਲੀਫਾਂ ਸੁਣੀਆਂ। ਸ੍ਰ ਜੀਤਮਹਿੰਦਰ ਸਿੰਘ ਸਿੱਧੂ ਨੇ ਆਖਿਆ ਉਹ ਹਰ ਵਕਤ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਉਹਨਾਂ ਨੇ ਕਿਹਾ ਕੋਈ ਦੁੱਖ ਤਕਲੀਫ ਆਉਦੀ ਆ ਤਾਂ ਮੈਂ ਤੁਹਾਡੇ ਦੁੱਖ ਸੁੱਖ 'ਚ ਸ਼ਰੀਕ ਹੋਵਾਂਗਾ। ਰਾਹੁਲ ਗਾਂਧੀ ਏਕਤਾ ਸੰਗਠਨ ਆਲ ਇੰਡੀਆ ਦੇ ਪੰਜਾਬ ਪ੍ਰਧਾਨ ਸੱਤਾ ਨੇ ਜਿੱਥੇ ਸ੍ਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਜੀ ਆਇਆ ਆਖਿਆ ਉੱਥੇ ਉਹਨਾਂ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ। ਆਖਿਰ ਵਿਚ ਸ਼ੋਸਲ ਵਰਕਰ ਤੇ ਪੰਚਾਇਤ ਮੈਂਬਰ ਗਗਨਦੀਪ ਕੌਰ ਵਾਰਡ ਨੰਬਰ 5 ਪੱਤੋ ਵਾਲਾ ਰਾਹ ਨੇ ਸ੍ਰ ਜੀਤਮਹਿੰਦਰ ਸਿੰਘ ਸਿੱਧੂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾ ਉਹਨਾਂ ਦੇ ਨਾਲ ਡੱਟ ਕੇ ਖੜਣਗੇ। ਇਸ ਮੌਕੇ ਨਿੱਕਾ ਸਿੰਘ, ਬਿੱਟੂ ਸਿੰਘ, ਪਾਲ ਸਿੰਘ, ਜੰਟਾ ਸਿੰਘ, ਖਾਲਸਾ ਬੋਘਾ ਸਿੰਘ, ਮਹੰਤ ਸਤਨਾਮ ਸਿੰਘ ਸਹੋਤਾ,ਅਜੈਬ ਸਿੰਘ ,ਗੋਰਾ ਸਿੰਘ, ਬਲਵੀਰ ਸਿੰਘ, ਮਾਨ ਸਿੰਘ ਰਾਜਵੀਰ ਸਿੰਘ ਗੱਗੂ ਸਿੰਘ ,ਬੰਦਾ ਸਿੰਘ ਆਦਿ ਹਾਜਰ ਸਨ।
ਰਿਪੋਰਟਰ
ਸੁਨੀਲ ਕੁਮਾਰ ਖੰਨਾ
ਵਟਸਐਪ ਕਾਲ ਨੰਬਰ 9115765119
ਕਾਲ ਨੰਬਰ 8847012729