logo

ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਬਾਰਿਸ਼ ਕਾਰਨ ਪੁਰਾਣਾ ਘਰ ਡਿੱਗਿਆ, ਵੱਡੇ ਹਾਦਸੇ ਤੋਂ ਬਚਾਵਾ

ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਬਾਰਿਸ਼ ਕਾਰਨ ਪੁਰਾਣਾ ਘਰ ਡਿੱਗਿਆ, ਵੱਡੇ ਹਾਦਸੇ ਤੋਂ ਬਚਾਵਾ

ਸ਼੍ਰੀ ਗੋਇੰਦਵਾਲ ਸਾਹਿਬ (ਡਾ. ਸਤਵਿੰਦਰ ਸਿੰਘ ਬੁੱਗਾ) –
ਕੱਲ੍ਹ ਰਾਤ ਤੋਂ ਲਗਾਤਾਰ ਹੋ ਰਹੀ ਮੀਂਹ ਕਾਰਨ ਅੱਜ ਸਵੇਰੇ ਨਗਰ ਦੇ ਮੁਹੱਲਾ ਭੰਡਾਣੀਆਂ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਪੁਰਾਣੇ ਕਮਰੇ ਜਿੱਥੇ ਕਾਫ਼ੀ ਸਮੇਂ ਤੋਂ ਕੋਈ ਨਹੀਂ ਰਹਿੰਦਾ ਸੀ, ਬੇਹੱਦ ਬਾਰਿਸ਼ ਕਾਰਨ ਕੱਚੀ ਨੀਂਹ ਹਿਲ ਗਈ ਅਤੇ ਪੂਰੀ ਕੰਧ ਢਹਿ ਕੇ ਮਲਬੇ ਵਿੱਚ ਤਬਦੀਲ ਹੋ ਗਈ।

ਸ਼ੁਕਰ ਹੈ ਵਾਹਿਗੁਰੂ ਜੀ ਦਾ, ਕਿ ਉਸ ਸਮੇਂ ਨਾ ਤਾਂ ਉਥੇ ਕੋਈ ਵੱਸਦਾ ਸੀ ਅਤੇ ਨਾ ਹੀ ਉਸ ਰਸਤੇ ਕੋਈ ਆ-ਜਾ ਰਿਹਾ ਸੀ, ਨਹੀਂ ਤਾਂ ਵੱਡੀ ਜਾਨੀ ਨੁਕਸਾਨ ਦੀ ਸੰਭਾਵਨਾ ਸੀ।

ਮੌਕੇ ‘ਤੇ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੇ ਕਿਹਾ ਕਿ ਬਾਰਿਸ਼ ਕਾਰਨ ਕਈ ਪੁਰਾਣੇ ਮਕਾਨ ਖਤਰਨਾਕ ਹਾਲਤ ਵਿੱਚ ਹਨ ਅਤੇ ਪ੍ਰਸ਼ਾਸਨ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ।

ਡਾ. ਸਤਵਿੰਦਰ ਸਿੰਘ ਬੁੱਗਾ ਨੇ ਕਿਹਾ

“ਇਹ ਸਿਰਫ਼ ਰੱਬ ਦੀ ਮੇਹਰ ਹੈ ਕਿ ਅੱਜ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਪ੍ਰਸ਼ਾਸਨ ਨੂੰ ਲੋੜ ਹੈ ਕਿ ਇਲਾਕੇ ਦੇ ਪੁਰਾਣੇ ਤੇ ਖਤਰਨਾਕ ਮਕਾਨਾਂ ਦੀ ਜਾਂਚ ਕਰਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ।

9
93 views