ਲਗਾਤਾਰ ਪੈ ਰਹੇ ਮੀਹ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ
ਸਮਾਣਾ (26 ਅਗਸਤ 2025) ਸੋਮਵਾਰ ਸਵੇਰੇ ਮੀਹ ਪੈਣ ਕਾਰਨ ਇੱਕ ਗਰੀਬ ਪਰਿਵਾਰ ਦੀ ਕੱਚੇ ਬਾਲੇਆ ਦੀ ਛੱਤ ਡਿੱਗ ਪਈ ਪਰਮਾਤਮਾ ਦਾ ਸ਼ੁਕਰ ਰਿਹਾ ਕਿ ਛੱਤ ਹੇਠਾਂ ਕੋਈ ਨਹੀਂ ਸੀ ਘਰ ਚ ਰੱਖਿਆ ਸਮਾਨ ਮਲਬੇ ਹੇਠਾਂ ਦੱਬ ਗਿਆ ਇਸ ਗੱਲ ਦਾ ਪਤਾ ਜਦੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਲੱਗਿਆ ਤਾਂ ਉਹ ਤੁਰੰਤ ਮੌਕੇ ਤੇ ਪਹੁੰਚੇ ਅਤੇ ਉੱਪਰ ਬਣੇ ਕਮਰੇ ਵਿੱਚੋਂ ਪਰਿਵਾਰਿਕ ਮੈਂਬਰਾਂ ਨੂੰ ਸੁਰਕਸ਼ਿਤ ਬਾਹਰ ਕੱਢਿਆ ਗਿਆ