logo

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਨੂੰ ਡਿਜੀਟਲ ਮੀਟਰਾਂ ਰਾਹੀਂ ਦੇਣ ਵਿੱਚ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ।

ਅੱਜ ਮਿਤੀ 24 ਅਗਸਤ 2025 ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਬਲਾਕ ਪ੍ਰਧਾਨ ਜਗਮੋਹਨ ਸਿੰਘ ਆਪਣੇ ਸਾਥੀਆ ਸਮੇਤ ਇਕਾਈ ਪ੍ਰਧਾਨ ਬਲਦੇਵ ਸਿੰਘ ਮਹੇਸ਼ਰੀ, ਗਰਦੋਰ ਸਿੰਘ ਮਹੇਸ਼ਰੀ, ਚਮਕੌਰ ਸਿੰਘ ਮਹੇਸ਼ਰੀ ਨਾਲ ਪਿੰਡ ਸੋਸਨ ਵਿਖੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਮੂਹ ਨਗਰ ਪੰਚਾਇਤ ਦੀ ਯੋਗ ਅਗਵਾਈ ਹੇਠ ਪਿੰਡ ਵਾਸੀ ਇਕੱਠੇ ਹੋਏ ਸਨ। ਜਿਹਨਾ ਦੀਆਂ ਮੁਢਲੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿਸ ਤਹਿਤ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਜਥੇਬੰਦੀ ਨਾਲ ਮਿਲ ਸਰਕਾਰ ਨੂੰ ਅਪੀਲ ਹੈ, ਕਿ ਜੋ ਬਿਜਲੀ ਦੀਆਂ ਯੂਨਿਟਾਂ ਲੈਣ ਸਬੰਧੀ, ਪਹਿਲਾ ਰੀਡਿੰਗ ਵਾਲੇ ਪੁਰਾਣੇ ਮੀਟਰ ਵਰਤੋ ਵਿੱਚ ਹਨ, ਉਹਨਾਂ ਨੂੰ ਨਾ ਬਦਲਿਆ ਜਾਵੇ । ਭਾਵੇਂ ਕਿ ਇੰਡੀਆ ਡਿਜੀਟਲ ਹੋ ਚੁੱਕਿਆ ਹੈ, ਪਰ ਹਰ ਵਰਗ ਨੂੰ ਡਿਜੀਟਲ ਕਰਨ ਪਿੱਛੇ, ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰਤ ਵਿਚ ਵਧਦੀ ਹੋਈ ਮਹਿੰਗਾਈ ਨੂੰ ਮੱਦੇ ਨਜਰ ਰੱਖਦੇ ਹੋਏ, ਆਮ ਜਨਤਾ ਨੂੰ 1 ਰੁਪਏ ਦੀ ਟੌਫੀ ਤੋਂ ਵੱਡੀਆਂ ਗੱਡੀਆਂ ਖਰੀਦਣ ਤੱਕ ਅਨੇਕਾਂ ਟੈਕਸ ਰੋਜ਼ਾਨਾ ਸਰਕਾਰ ਨੂੰ ਭਰਨੇ ਪੈ ਰਹੇ ਹਨ, ਜਿਸ ਨਾਲ ਦੇਸ਼ ਦਾ ਇਕਨੋਮਿਕਲ਼ ਲੈਵਲ ਤਾਂ ਵਧ ਰਿਹਾ ਹੈ, ਪਰ ਦੇਸ ਨੂੰ ਚਲਾਉਣ ਵਾਲਾ ਇੱਕ ਆਮ ਨਾਗਰਿਕ ਅਨੇਕਾਂ ਮੁਸ਼ਕਲਾਂ ਨਾਲ ਜੂਝ ਰਿਹਾ ਹੈ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋ ਸਰਕਾਰ ਨੂੰ ਜਾਗਰੂਕ ਕਰਨ ਦੇ ਸਬੰਧ ਵਿਚ ਅਨੇਕਾਂ ਹੀ ਧਰਨੇ ਲਗਾਏ ਗਏ ਅਤੇ ਰੋਸ ਮਾਰਚ ਕੀਤੇ ਗਏ ਹਨ। ਜ਼ਿਲ੍ਹਾ ਮੋਗਾ ਤੋਂ ਬਲਾਕ ਪ੍ਰਧਾਨ ਜਗਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋ ਲੋਕਾਂ ਦੀ ਮਦਦ ਲਈ ਭਰਵਾਂ ਹੁੰਗਾਰਾ ਭਰਿਆ ਗਿਆ ਹੈ ਅਤੇ ਲੋਕਾਂ ਨੂੰ ਆਸ਼ਵਾਸਨ ਦਿਵਾਇਆ ਗਿਆ ਕਿ ਇਹ ਪੰਜਾਬ ਦੀ ਧਰਤੀ ਕੌਮੀ ਯੋਧਿਆਂ ਦੀ ਧਰਤੀ ਹੈ ਅਤੇ ਹਰ ਮਿਹਨਤ ਕਰਨ ਵਾਲੇ ਇਨਸਾਨ ਨੂੰ ਉਸਦਾ ਬਣਦਾ ਹੱਕ ਦਿਵਾਉਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਮਹਿਕਮੇ ਨੂੰ ਪ੍ਰਾਈਵੇਟ ਕਰਨ ਤੋਂ ਰੋਕ ਸਬੰਧੀ ਅਤੇ ਲਗਾਏ ਗਏ ਡਿਜੀਟਲ ਮੀਟਰ ਉਤਾਰਨ ਸਬੰਧੀ ਅਪੀਲ ਕੀਤੀ ਗਈ ਹੈ। ਜੇਕਰ ਸਰਕਾਰ ਮਿਥੀ ਹੋਈ ਤਰੀਕ ਤਕ ਕਾਰਵਾਈ ਨਹੀਂ ਕਰਦੀ ਤਾਂ ਲੋਕਾਂ ਦਾ ਫੈਸਲਾ ਜਥੇਬੰਦੀ ਦੇ ਹੱਥ ਵਿਚ ਹੋਵੇਗਾ।
( ਆਲ ਇੰਡੀਆ ਮੀਡੀਆ ਐਸੋਸੀਏਸ਼ਨ ਤੋਂ ਸੋਸ਼ਲ ਮੀਡੀਆ ਇਕਟਿਵੇਸਟ, ਪ੍ਰਧਾਨ ਅਕਾਸ਼ ਬਾਵਾ ਮੋਗਾ)।

24
1272 views