
ਹੈਵੀ ਟਿੱਪਰਾਂ ਦੁਆਰਾ ਭੰਨੀ ਗਈ ਸੜਕ ਪਿੰਡ ਡਰੋਲੀ ਭਾਈ ਤੋਂ ਸੋਸਣ ਤੱਕ ਲੋਕਾਂ ਨੂੰ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ
ਅੱਜ ਮਿਤੀ 24 ਅਗਸਤ 2025 ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਬਲਾਕ ਪ੍ਰਧਾਨ ਜਗਮੋਹਨ ਸਿੰਘ ਆਪਣੇ ਸਾਥੀਆ ਸਮੇਤ ਇਕਾਈ ਪ੍ਰਧਾਨ ਬਲਦੇਵ ਸਿੰਘ ਮਹੇਸ਼ਰੀ, ਗਰਦੋਰ ਸਿੰਘ ਮਹੇਸ਼ਰੀ, ਚਮਕੌਰ ਸਿੰਘ ਮਹੇਸ਼ਰੀ ਨਾਲ ਪਿੰਡ ਸੋਸਨ ਵਿਖੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਮੂਹ ਨਗਰ ਪੰਚਾਇਤ ਦੀ ਯੋਗ ਅਗਵਾਈ ਹੇਠ ਪਿੰਡ ਵਾਸੀ ਇਕੱਠੇ ਹੋਏ ਸਨ। ਜਿਹਨਾ ਦੀਆਂ ਮੁਢਲੀਆਂ ਸਮੱਸਿਆਵਾਂ ਸੁਣੀਆਂ ਗਈਆਂ, ਜਿਸ ਤਹਿਤ ਡਰੋਲੀ ਤੋਂ ਸੋਸਣ ਆ ਰਹੀ ਸੜਕ ਜੋ ਕਿ ਮਿੱਟੀ ਵਾਲੇ ਹੈਵੀ ਟਿੱਪਰਾਂ ਦੁਆਰਾ ਭੰਨ ਦਿੱਤੀ ਗਈ ਹੈ। ਜਿਸ ਨਾਲ ਰਾਹਗੀਰਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤਹਿਤ ਪੰਚਾਇਤ ਅਤੇ ਨਗਰ ਨਿਵਾਸੀਆਂ ਦੀ ਜਥੇਬੰਦੀ ਨਾਲ ਮਿਲ ਸਰਕਾਰ ਨੂੰ ਅਪੀਲ ਹੈ ਕਿ ਸੜਕ ਦੁਬਾਰਾ ਬਣਾਈ ਜਾਵੇ। ਜਿਸ ਨਾਲ ਪਿੰਡ ਸੋਸਣ ਅਤੇ ਡਰੋਲੀ ਦੇ ਵਿਚਕਾਰਲਾ ਸਫ਼ਰ ਤਹਿ ਕਰਨ ਲਈ ਪਿੰਡ ਵਾਸੀਆਂ ਨੂੰ ਦੂਸਰੇ ਪਿੰਡਾਂ ਵਿਚ ਦੀ ਘੁੰਮ ਕੇ ਜਾਣ ਲਈ, ਵਾਧੂ ਟਾਇਮ ਦੀ ਬਰਬਾਦੀ ਅਤੇ ਖੱਜਲ ਹੋਣ ਤੋਂ ਬਚਿਆ ਜਾ ਸਕੇ। ਇਸ ਸਮੇਂ ਬਲਾਕ ਪ੍ਰਧਾਨ ਜਗਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋ ਲੋਕਾਂ ਦੀ ਮਦਦ ਲਈ ਭਰਵਾਂ ਹੁੰਗਾਰਾ ਭਰਿਆ ਗਿਆ।
( ਆਲ ਇੰਡੀਆ ਮੀਡੀਆ ਐਸੋਸੀਏਸ਼ਨ ਤੋਂ ਸੋਸ਼ਲ ਮੀਡੀਆ ਇਕਟਿਵੇਸਟ, ਪ੍ਰਧਾਨ ਅਕਾਸ਼ ਬਾਵਾ ਮੋਗਾ)।