logo

ਮੰਦਿਰ ਤੋੜ ਕੇ ਬੇਅਦਬੀ ਕਰਨ ਤੇ ਸਤਿਗੁਰੂ ਕਬੀਰ ਸਾਹਿਬ ਵੇਲਫੇਅਰ ਸੋਸਾਈਟੀ ਨੇ ਜ਼ਾਤਾਈਆ ਰੋਸ਼

ਪਠਾਨਕੋਟ, ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਸਤਿਗੁਰੂ ਕਬੀਰ ਸਾਹਿਬ ਜੀ ਦਾ ਮੰਦਰ ਤੋੜਕੇ ਕਬੀਰ ਸਾਹਿਬ ਜੀ ਦੇ ਸਰੂਪ (ਮੂਰਤੀ) ਦੀ ਬੇਅਦਬੀ ਕਰਨ ਦੇ ਵਿਰੋਧ ਵਿੱਚ ਸਤਿਗੁਰੂ ਕਬੀਰ ਸਾਹਿਬ ਵੇਲਫੇਅਰ ਸੋਸਾਈਟੀ ਨੇ ਨੀਂਦਾ ਕਰਦੇ ਹੋਏ ਰੋਸ਼ ਜ਼ਾਤਾਈਆ ਹੈ, ਪ੍ਰਧਾਨ ਭਾਗੂ ਰਾਮ, ਜਨਰਲ ਸੈਕਟਰੀ ਕਰਨੈਲ ਸਿੰਘ, ਕੈਸ਼ਿਅਰ ਰਾਜ ਕੁਮਾਰ ਨੇ ਸੋਸਾਇਟੀ ਦੇ ਮੈਂਬਰਾਂ ਦੀ ਹਾਜਰੀ ਚ ਮੀਟਿੰਗ ਦੁਰਾਨ ਪੰਜਾਬ ਸਰਕਾਰ ਤੋ ਮੰਗ ਕੀਤੀ ਹੈ ਕਿ ਜਿਸ ਸਥਾਨ ਤੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ ਸਰੂਪ ਚੁੱਕਿਆ ਹੈ ਉਸੇ ਜਗ੍ਹਾ ਤੇ ਮੁੜ ਸਥਾਪਿਤ ਕੀਤਾ ਜਾਵੇ, ਜੇਕਰ ਪੰਜਾਬ ਸਰਕਾਰ ਵਲੋਂ ਅਜਿਹਾ ਨਹੀਂ ਕੀਤਾ ਗਿਆ ਤਾਂ ਪੰਜਾਬ ਦੇ ਹਰੇਕ ਸ਼ਹਿਰ ਅਤੇ ਪਿੰਡ ਦੇ ਭਗਤ ਸਮਾਜ ਵਲੋ ਬਟਾਲਾ ਪਹੁੰਚ ਕੇ ਧਰਨਾ ਦੇ ਕੇ ਚਕਾ ਜਾਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਇਸ ਦੇ ਜੋਂ ਵੀ ਨਤੀਜੇ ਹੋਣਗੇ ਉਸ ਦੀ ਜ਼ਿਮੀਦਾਰੀ ਪੰਜਾਬ ਸਰਕਾਰ ਤੇ ਬਟਾਲਾ ਪ੍ਰਸ਼ਾਸਨ ਹੋਵੇਗਾ।
ਇਸ ਮੌਕੇ ਤੇ ਸਤਿਗੁਰੂ ਕਬੀਰ ਸਾਹਿਬ ਵੈਲਫੇਅਰ ਸੋਸਾਇਟੀ ਦੇ ਮੁੱਖ ਸਾਰੇ ਮੈਂਬਰ ਮਾਜੂਦ ਸਨ।

47
2036 views