logo

ਫਰੀਡਮ ਫਾਈਟਰਜ਼ ਡੀਪੈਂਡੈਨਟਸ ਐਸੋਸੀਏਸ਼ਨ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਬਰਸੀ ਤੇ ਦਿੱਤੀ ਸ਼ਰਧਾਜ਼ਲੀ




ਫਰੀਦਕੋਟ (ਪ੍ਰਬੋਧ ਸ਼ਰਮਾ ) 22 ਅਗਸਤ ਫਰੀਡਮ ਫਾਈਟਰਜ਼ ਡੀਪੈਂਡੈਨਟਸ ਐਸੋਸੀਏਸ਼ਨ ਨੇ ਦੇਸ਼ ਦੇ ਮਹਾਨ ਨੇਤਾ ਸੁਤੰਤਰਤਾ ਸੰਗਰਾਮੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਬਰਸੀ ਕੋਤਵਾਲੀ ਦੇ ਸਾਹਮਣੇ ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਂਕ ਫਰੀਦਕੋਟ ਵਿਖੇ ਸੂਬਾ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਮਨਾਈ ਹਾਜਰ ਮੈਂਬਰਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਨੂੰ ਸਾਫ ਕਰਕੇ ਉਹਨਾ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ।ਇਸ ਮੌਕੇ ਤੇ ਸੂਬਾ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ ਨੇ ਉਹਨਾ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ ਉੜੀਸਾ ਵਿਖੇ ਹੋਇਆ ਉਹ ਸੁਤੰਤਰਤਾ ਸੰਗਰਾਮ ਦੇ ਅਗਾਂਹ ਵਧੂ ਅਤੇ ਸੱਭ ਤੋਂ ਵੱਡੇ ਨੇਤਾ ਸਨ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ ਲੜਨ ਲਈ ਜਾਪਾਨ ਦੇ ਸਹਿਯੋਗ ਨਾਲ ਅਜ਼ਾਦ ਹਿੰਦ ਫੌਜ ਦਾ ਗਠਨ ਕੀਤਾ "ਜੈ ਹਿੰਦ "ਦਾ ਨਾਅਰਾ ਉਹਨਾ ਦਾ ਸੀ ਜ਼ੋ ਉਸ ਸਮੇਂ ਬਹੁਤ ਮਸ਼ਹੂਰ ਸੀ।ਭਾਰਤੀ ਲੋਕ ਉਹਨਾ ਨੂੰ ਨੇਤਾ ਜੀ ਦੇ ਨਾਮ ਸੰਬੋਧਨ ਕਰਦੇ ਸਨ।ਅਜ਼ਾਦ ਹਿੰਦ ਫੌਜ ਦੇ ਨੇਤਾ ਹੋਣ ਦੇ ਨਾਲ ਨਾਲ ਉਹ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਵੀ ਰਹੇ।ਸ਼੍ਰੀ ਅਰੋੜਾ ਨੇ ਦੱਸਿਆ ਕਿ ਜਾਪਾਨ ਵਿੱਚ ਹਰ ਸਾਲ 18 ਅਗਸਤ ਵਾਲੇ ਦਿਨ ਉਹਨਾ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ।ਉਹਨਾ ਦੱਸਿਆ ਕਿ ਭਾਰਤ ਸਰਕਾਰ ਵੱਲੋਂ 23 ਜਨਵਰੀ 2021ਨੂੰ ਨੇਤਾ ਜੀ ਦੀ 125 ਵੀਂ ਜਨਮ ਸ਼ਤਾਬਦੀ ਮਨਾਈ ਗਈ ਸੀ।ਭਾਂਵੇ ਉਹਨਾ ਦੀ ਮੌਤ ਵਿਵਾਦਾਂ ਵਿੱਚ ਹੈ ਪਰ ਉਹਨਾ ਦੀ ਬਰਸੀ ਹਰ ਸਾਲ 18 ਅਗਸਤ ਨੂੰ ਮਨਾਈ ਜਾਂਦੀ ਹੈ।ਸੂਬਾ ਜਨਰਲ ਸਕੱਤਰ ਡਾ: ਚੰਦਰ ਸ਼ੇਖਰ ਨੇ ਅਪੀਲ ਕੀਤੀ ਕਿ ਸਾਨੂੰ ਉਹਨਾ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਇਹ ਹੀ ਉਹਨਾ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ।ਕਿਉਕਿ ਉਹਨਾ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ।ਸ਼ਰਧਾਂਜਲੀ ਦੇ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਸ਼੍ਰੀ ਸੁਰੇਸ਼ ਅਰੋੜਾ ਸੂਬਾ ਪ੍ਰਧਾਨ, ਡਾ: ਚੰਦਰ ਸ਼ੇਖਰ,ਜ਼ਿਲਾ ਪ੍ਰਧਾਨ ਸ਼੍ਰੀ ਨਰੇਸ਼ ਕੁਮਾਰ ਸ਼ਰਮਾ, ਵਿੱਤ ਸਕੱਤਰ ਵੈਦ ਸਤਿੰਦਰ ਕੁਮਾਰ ਸ਼ਰਮਾ,ਫਤਹਿ ਸਿੰਘ ਨਾਗੀ,ਰੁਪਿੰਦਰ ਸਿੰਘ ਭੁਪਿੰਦਰ ਸਿੰਘ ਛੀਨਾ,ਦੀਪਕ ਕੁਮਾਰ ਸ਼ਰਮਾ,ਬਲਵਿੰਦਰ ਸਿੰਘ ਬਿੰਦੀ,ਰਾਜਿੰਦਰ ਕੁਮਾਰ, ਪ੍ਰਵੀਨ ਕੁਮਾਰ,ਨਸੀਬ ਸਿੰਘ ਅਤੇ ਕਰਨੈਲ ਸਿੰਘ ਸ਼ਾਮਿਲ ਸਨ।
ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾਉਂਦੇ ਹੋਏ ਸੂਬਾ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ,ਦੀਪਕ ਸ਼ਰਮਾ , ਡਾ: ਚੰਦਰ ਸ਼ੇਖਰ,ਫਤਹਿ ਸਿੰਘ ਨਾਗੀ,ਨਰੇਸ਼ ਕੁਮਾਰ ਸ਼ਰਮਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਰ ਪਹਿਨਾਏ।ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾਉਂਦੇ ਹੋਏ ਸੂਬਾ ਪ੍ਰਧਾਨ ਸ਼੍ਰੀ ਸੁਰੇਸ਼ ਅਰੋੜਾ,ਦੀਪਕ ਸ਼ਰਮਾ , ਡਾ: ਚੰਦਰ ਸ਼ੇਖਰ,ਫਤਹਿ ਸਿੰਘ ਨਾਗੀ,ਨਰੇਸ਼ ਕੁਮਾਰ ਸ਼ਰਮਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਹਾਰ ਪਹਿਨਾਏ।

19
206 views