logo

ਪਿੰਡ ਕੋਠੇ ਮਨਵਾਲ 'ਚ 79ਵਾ ਅਜਾਦੀ ਦਿਹਾੜਾ ਸ਼ਾਨ ਨਾਲ ਮਨਾਇਆ ਗਿਆ

ਪਠਾਨਕੋਟ, ਪਿੰਡ ਕੋਠੇ ਮਨਵਾਲ 'ਚ 79ਵਾ ਅਜਾਦੀ ਦਿਹਾੜਾ ਸ਼ਾਨ ਨਾਲ ਮਨਾਇਆ ਗਿਆ, ਪੰਚਾਇਤ ਮੈਂਬਰ ਰਾਮ ਭਗਤ ਨੇ ਦੱਸਿਆ ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮੁੱਖ ਮਹਿਮਾਨ ਬੇਬੀ ਕੰਗਲਾ ਦੀਨਾਨਗਰ ਜੀ ਵੱਲੋ ਕੌਮੀ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ ਅਤੇ ਸਾਰਾ ਪੰਡਾਲ ਦੇਸ ਭਗਤੀ ਦੇ ਮਾਹੌਲ ਵਿਚ ਪੂਰੀ ਤਰ੍ਹਾਂ ਰੰਗ ਗਿਆ। ਪ੍ਰੋਗਰਾਮ ਵਿਚ ਬੱਚਿਆ ਵਲੋ ਪੇਸ਼ ਕੀਤੇ ਗਏ ਦੇਸ ਭਗਤੀ ਦੇ ਗੀਤ ਅਤੇ ਨਾਚ ਨੇ ਸਭ ਦਾ ਮਨ ਮੋਹ ਲਿਆ, ਇਸ ਮੌਕੇ ਤੇ ਜੇਤੂ ਬੱਚਿਆ ਨੂੰ ਇਨਾਮ ਵੀ ਦਿੱਤੇ ਗਏ ਅਤੇ ਆਏ ਹੋਏ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਕੋਪੀਆ ਆਦਿ ਗਿਫ਼ਟ ਦੇ ਤੌਰ ਤੇ ਦਿੱਤੇ ਗਏ, ਪ੍ਰੋਗਰਾਮ ਵਿੱਚ ਆਏ ਹੋਏ ਸੀਨੀਅਰ ਸਿਟੀਜ਼ਨਾਂ ਨੂੰ ਵੀ ਸਮਾਨਿੱਤ ਕੀਤਾ ਗਿਆ, ਸਮਾਗਮ ਦੇ ਅੰਤ ਵਿਚ ਮਠਿਆਈਆ ਵੰਡ ਕੇ ਸਭ ਦਾ ਮੂੰਹ ਮਿੱਠਾ ਕੀਤਾ ਗਿਆ। ਇਸ ਮੌਕੇ ਤੇ ਰਿਤੂ ਸਿੰਘ, ਪੂਜਾ, ਵਿਸਲੀ, ਵਾਨੀ ਆਦਿ ਮਜੂਦ ਸਨ।

45
1639 views