ਹੜਾਂ ਦੀ ਮਾਰ ਹੇਠਾਂ ਆਏ ਪਿੰਡਾਂ ਦਾ ਐਮ ਐਲ ਏ ਹਲਕਾ ਬਾਬਾ ਬਕਾਲਾ ਸਾਹਿਬ ਵੱਲੋਂ ਦੌਰਾ ਕੀਤਾ ਗਿਆ
ਅੱਜ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਏਥੋਂ ਦੇ MLA ਦਲਬੀਰ ਸਿੰਘ ਟੋਂਗ ਅਤੇ ਪ੍ਰਸ਼ਾਸਨ ਵੱਲੋਂ ਵਗਦੇ ਬਿਆਸ ਦਰਿਆ ਦੇ ਨਾਲ ਲੱਗਦੇ ਹੜਾਂ ਦੀ ਮਾਰ ਵਿੱਚ ਆਏ ਪਿੰਡ ਵਜ਼ੀਰ ਭੁੱਲਰ, ਕੋਟ ਮਹਿਤਾਬ, ਬੂਲੇ ਨੰਗਲ, ਭਲੋਜਲਾ, ਗਗੜੇਵਾਲ, ਬੋਦਲ ਕੀੜੀ, ਦਾਰਾਪੁਰ, ਵੈਰੋਵਾਲ ਬਾਵਿਆਂ ਆਦਿ ਦਾ ਦੌਰਾ ਕੀਤਾ ਅਤੇ ਉਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ।