
ਬਾਸਕਟਬਾਲ ਖੇਡਾਂ ਵਿੱਚ ਕੁੜੀਆ ਦਾ ਸ਼ਾਨਦਾਰ ਪ੍ਰਦਰਸ਼ਨ।
ਬਾਸਕਟਬਾਲ ਖੇਡਾਂ ਵਿੱਚ ਕੁੜੀਆ ਦਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਿਹਾ ।
ਮੋਗਾ ਦੇ ਵਿਚ ਅੱਜ ਬਾਸਕਟਬਾਲ ਜੋਨ ਪੱਧਰ ਦੇ ਮੁਕਾਬਲੇ ਕਰਵਾਏ ਗਏ । ਇਹ ਬਾਸਕਟਬਾਲ ਕੁੜੀਆਂ ਦੇ ਮੁਕਾਬਲੇ ਵਰਗ 14,17,19 ਦੇ ਆਧਾਰ ਤੇ ਕਰਵਾਏ ਗਏ। ਜਿਸਦੇ ਵਿਚ ਮੋਗੇ ਦੇ ਕਈ ਸਕੂਲਾ ਨੇ ਹਿੱਸਾ ਲਿਆ। ਸਾਰੇ ਸਕੂਲਾਂ ਦੇ ਖਿਡਾਰੀਆ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਅੱਜ ਦੇ ਮੁਕਾਬਲੇ ਦੇ ਸ਼ੁਰੂਆਤ ਮੋਗਾ ਜ਼ਿਲ੍ਹਾ ਟੂਰਨਾਮੈਟ ਕਮੇਟੀ ਦੇ ਸੀਨਅਰ ਵਾਈਸ ਪ੍ਰਧਾਨ ਰਿਸ਼ੀ ਮਨਚੰਦਾ ਦੀ ਅਗਵਾਈ ਵਿੱਚ ਕੀਤੀ ਗਈ।ਓਹਨਾ ਨੇ ਦਸਿਆ ਕਿ ਅੱਜ ਦੇ ਟਾਈਮ ਵਿਚ ਸਾਡੀ ਨਵੀਂ ਪੀੜ੍ਹੀ ਲਈ ਇਹ ਖੇਡਾਂ ਦੇ ਪੱਧਰ ਨੂੰ ਉਪਰ ਚੁੱਕਣ ਦਾ ਉਪਰਲਾ ਬਹੁਤ ਹੀ ਸਲਾਗੇ ਯੋਗ ਹੈ।ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਬਹੁਤ ਮਹਾਨਤਾ ਹੈ ਅਤੇ ਸਾਡੇ ਅੱਜ ਦੇ ਮੈਚ ਦੇ ਕਨਵੀਨਰ ਮਾਸਟਰ ਰਣਜੀਤ ਸਿੰਘ (ਮਿਹਣਾ ) , ਕੋ ਕਨਵੀਨਰ ਮਾਸਟਰ ਸਤਪਾਲ ਸਿੰਘ ਤੇ ਮਾਸਟਰ ਰਣਜੀਤ ਸਿੰਘ ਜੀ ਨੇ ਬੱਚਿਆ ਨੂੰ ਮੈਚ ਦੀ ਸੁਰੂਆਤ ਹੋਣ ਤੋਂ ਪਹਿਲਾ ਜਾਣਕਾਰੀ ਦਿੱਤੀ ਅਤੇ ਕਿਹਾ ਖੇਡਾਂ ਖੇਡਣ ਨਾਲ ਸਰੀਰ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ। ਖੂਨ ਦਾ ਦੌਰਾ ਤੇਜ਼ ਹੁੰਦਾ ਹੈ।ਖੇਡਾਂ ਨਾਲ ਅਨੁਸ਼ਾਸਨ ਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈ। ਖੇਡਾਂ ਮਨ-ਪ੍ਰਚਾਵੇ ਦਾ ਵਧੀਆ ਸਾਧਨ ਹਨ। ਖੇਡਾਂ ਖੇਡ ਕੇ ਮਨ ਖੁਸ਼ ਹੁੰਦਾ ਹੈ। ਖਿੜੇ ਹੋਏ ਮਨ ਨਾਲ ਆਲਾ - ਦੁਆਲਾ ਮਹਿਕਦਾ ਹੈ। ਅਖੀਰ ਚ ਓਹਨਾ ਨੇ ਸਾਰੇ ਡੀ ਪੀ ਸਹਿਬਾਨਾਂ ਅਤੇ ਸਰੀਰਿਕ ਸਿੱਖਿਆ ਦੇ ਅਧਿਆਪਕਾਂ ਦਾ ਸਹਯੋਗ ਦੇਣ ਲਈ ਧੰਨਵਾਦ ਕੀਤਾ।
(ਨਿਤਿਨ ਸ਼ਰਮਾ )