logo

ਕਲੇਰ, ਗਰੇਵਾਲ, ਡੱਲਾ ਨੇ ਜਗਰਾਉਂ ਹਲਕੇ ਦੀ ਜਥੇਬੰਦੀ ਢਾਂਚੇ ਦਾ ਕੀਤਾ ਐਲਾਨ

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਓਂ ਵਿਖੇ ਕੋਰ ਕਮੇਟੀ ਮੈਂਬਰ ਸਾਬਕਾ ਵਿਧਾਇਕ ਸ੍ਰੀ ਐਸ ਆਰ ਕਲੇਰ ਦੀ ਅਗਵਾਈ ਹੇਠ ਹਲਕੇ ਦੇ ਨਵ ਨਿਯੁਕਤ ਜੱਥੇਬੰਦਕ ਢਾਂਚੇ ਦਾ ਐਲਾਨ ਕੀਤਾ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਸਰਕਲ ਪ੍ਰਧਾਨ ਲਗਾਏ ਗਏ ਜਿਸ ਵਿੱਚ ਸਰਕਲ ਹਠੂਰ ਤੋਂ ਸਾਬਕਾ ਸਰਪੰਚ ਰਣਧੀਰ ਸਿੰਘ ਧੀਰਾ ਚੱਕਰ, ਸਰਕਲ ਮੱਲ੍ਹਾ ਤੋਂ ਸਰਪੰਚ ਪਰਮਿੰਦਰ ਸਿੰਘ ਚੀਮਾ, ਸਰਕਲ ਕਾਉਂਕੇ ਤੋਂ ਸਰਪ੍ਰੀਤ ਸਿੰਘ ਕਾਉਂਕੇ ਕਲਾਂ, ਸਰਕਲ ਸਬਅਰਬਨ ਜਗਰਾਓਂ ਤੋਂ ਸਰਪੰਚ ਸ਼ਿਵਰਾਜ ਸਿੰਘ ਅਗਵਾੜ ਲੋਪੋਂ ਕਲਾਂ, ਸਰਕਲ ਸ਼ਹਿਰੀ ਤੋਂ ਚਰਨਜੀਤ ਸਿੰਘ, ਸਰਕਲ ਗਾਲਿਬ ਤੋਂ ਮਨਦੀਪ ਸਿੰਘ ਗਾਲਿਬ ਕਲਾ, ਸਰਕਲ ਗਿੱਦੜਵਿੰਡੀ ਤੋਂ ਕੁਲਦੀਪ ਸਿੰਘ ਗਿੱਦੜਵਿੰਡੀ, ਸਰਕਲ ਕੰਨੀਆ ਤੋਂ ਤਜਿੰਦਰਪਾਲ ਸਿੰਘ ਕੰਨੀਆ ਖੁਰਦ ਨੂੰ ਨਿਯੁਕਤ ਕੀਤਾ ਅਤੇ ਸੁਖਦੇਵ ਸਿੰਘ ਜੱਗਾ ਸੇਖੋਂ ਕਾਉਂਕੇ ਕਲਾ ਨੂੰ ਆਈ ਟੀ ਵਿੰਗ ਹਲਕਾ ਜਗਰਾਓਂ ਦਾ ਪ੍ਰਧਾਨ ਤੇ ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ ਨੂੰ ਹਲਕਾ ਜਗਰਾਓਂ ਦਿਹਾਤੀ ਦਾ ਐਸ.ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਸਨਮਾਨਿਤ ਕੀਤਾ । ਇਸ ਮੌਕੇ ਐਸ.ਆਰ. ਕਲੇਰ , ਗੁਰਚਰਨ ਸਿੰਘ ਗਰੇਵਾਲ ਤੇ ਚੰਦ ਸਿੰਘ ਡੱਲਾ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭ ਇਛਾਵਾਂ ਭੇਂਟ ਕੀਤੀਆਂ। ਇਸ ਮੌਕੇ ਐਸ ਆਰ ਕਲੇਰ, ਗੁਰਚਰਨ ਸਿੰਘ ਗਰੇਵਾਲ ਤੇ ਚੰਦ ਸਿੰਘ ਡੱਲਾ ਨੇ ਆਖਿਆ ਕਿ ਨਵ ਨਿਯੁਕਤ ਟੀਮ ਪਾਰਟੀ ਦੇ ਜੱਥਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੇ । ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਕੋਰ ਕਮੇਟੀ ਮੈਂਬਰ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਓਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਤੇ ਪਾਰਟੀ ਦੀ ਮਜਬੂਤੀ ਲਈ ਮਿਹਨਤ ਕਰਨ ਦਾ ਲਿਆ ਅਹਿਦ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਮੈਂਬਰ ਐਸ ਜੀ ਪੀ ਸੀ, ਜਿਲਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਦੀਪ ਸਿੰਘ ਬੌਬੀ ਅਕਾਲੀ ਆਗੂ, ਹਰਵਿੰਦਰ ਸਿੰਘ ਚਾਵਲਾ, ਗੁਰਸਰਨ ਸਿੰਘ ਮੁਗਲਾਨੀ, ਜਸਕਰਨ ਸਿੰਘ ਸੀ.ਏ., ਪ੍ਰਤਾਪ ਸਿੰਘ ਸੀਨੀਅਰ ਆਗੂ, ਰਸ਼ਪਾਲ ਸਿੰਘ ਚੱਕਰ, ਰੂਪ ਸਿੰਘ ਬਾਠ ਚੱਕਰ, ਪੰਚ ਸੁਖਜਿੰਦਰ ਸ਼ਿੰਦਾ ਚੱਕਰ, ਝਿਲਮਿਲ ਬਾਠ ਪੰਚ ਚੱਕਰ, ਗੁਰਮੇਲ ਸਿੰਘ ਚੱਕਰ, ਸਾਬਕਾ ਪੰਚ ਮੁਹਿੰਦਰ ਸਿੰਘ ਚੱਕਰ, ਨੰਬਰਦਾਰ ਭੋਲਾ ਸਿੰਘ ਚੱਕਰ, ਪ੍ਰਦੀਪ ਹੰਸਰਾ ਚੱਕਰ, ਜੱਗਾ ਚੱਕਰ, ਬੂਟਾ ਸਿੰਘ ਚੱਕਰ, ਕੁਲਦੀਪ ਸਿੰਘ ਚੱਕਰ, ਦਿਲਬਾਗ ਸਿੰਘ ਚੱਕਰ, ਪ੍ਰਧਾਨ ਰਣਜੀਤ ਸਿੰਘ ਚੱਕਰ, ਸਰਵੇਸ਼ ਕੁਮਾਰ ਗੁਡਗੋ ਮਾਣੂੰਕੇ, ਸੁਖਮੰਦਰ ਸਿੰਘ ਮਾਣੂੰਕੇ, ਪ੍ਰਧਾਨ ਜਗਜੀਤ ਸਿੰਘ ਡੱਲਾ, ਪੰਚ ਸਾਧੂ ਸਿੰਘ ਮਾਣੂੰਕੇ, ਦਰਸ਼ਨ ਸਿੰਘ ਮਾਣੂੰਕੇ ਤੇ ਹੋਰ ਹਾਜ਼ਰ।

21
5217 views