logo

ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਮੰਗਤਿਆਂ ਵਿਰੁੱਧ ਕਾਰਵਾਈ ਕਰੇ।

ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਮੰਗਤਿਆਂ ਵਿਰੁੱਧ ਕਾਰਵਾਈ ਕਰੇ।
ਸ੍ਰੀ ਅਨੰਦਪੁਰ ਸਾਹਿਬ 21ਜੁਲਾਈ (ਸਚਿਨ ਸੋਨੀ) ਪੰਜਾਬ ਸਰਕਾਰ ਨੇ ਮੰਗਤਿਆਂ ਵਿਰੁੱਧ ਮੁਹਿੰਮ ਚਲਾ ਕੇ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੂੰ ਮੰਗਤਿਆਂ ਵੱਲੋਂ ਲੋਕਾਂ ਦੇ ਚੁਰਾਏ ਬੱਚਿਆਂ ਦਾ ਡੀ ਐਨ ਏ ਟੈਸਟਾਂ ਰਾਹੀਂ ਵੱਡੀ ਸਫਲਤਾ ਵੀ ਹਾਸਲ ਹੋਈ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਬੱਚਿਆਂ ਨੂੰ ਉਨਾਂ ਦੇ ਮਾਪਿਆਂ ਨਾਲ ਮਿਲਾ ਚੁੱਕੀ ਹੈ। ਅਮਨ ਤੇ ਵਿਕਾਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੀ ਜਿੱਥੇ ਭਰਪੂਰ ਪ੍ਰਸ਼ੰਸਾ ਕੀਤੀ ਹੈ ਉੱਥੇ ਮੰਗ ਵੀ ਕੀਤੀ ਹੈ ਕਿ ਮੰਗਤਿਆਂ ਵਿਰੁੱਧ ਮੁਹਿੰਮ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਵੀ ਚਲਾਈ ਜਾਵੇ।ਮੰਗ ਕਰਨ ਵਾਲਿਆਂ ਵਿੱਚ ਕਨਵੀਨਰ ਸ੍ਰ ਜੰਗ ਸਿੰਘ, ਲਾਇਨ ਕੁਲਦੀਪ ਸਿੰਘ ਭੱਠੇ ਵਾਲੇ, ਪ੍ਰਿੰਸੀਪਲ ਗੁਰਮਿੰਦਰ ਸਿੰਘ ਭੁੱਲਰ, ਸ੍ਰ ਨਛੱਤਰ ਸਿੰਘ ਰੰਧਾਵਾ,ਸ੍ਰ ਗੁਰਨਾਮ ਸਿੰਘ ਔਲਖ, ਜਥੇਦਾਰ ਸੰਤੋਖ ਸਿੰਘ,ਸ੍ਰ ਪ੍ਰੇਮ ਸਿੰਘ ਬਾਸੋਵਾਲ, ਜਥੇਦਾਰ ਸੰਤੋਖ ਸਿੰਘ,ਸਾਬਕਾ ਬੈਂਕ ਅਫ਼ਸਰ ਸ. ਆਤਮਾ ਸਿੰਘ ਘੱਟੀਵਾਲ, ਪ੍ਰਿੰਸੀਪਲ ਨਿਰੰਜਨ ਸਿੰਘ, ਸ. ਸਰਦੂਲ ਸਿੰਘ, ਮਾਸਟਰ ਹਰਦਿਆਲ ਸਿੰਘ ਬੈਂਸ, ਸ. ਤਜਿੰਦਰ ਸਿੰਘ ਵਾਲੀਆ ਨੇ ਪੰਜਾਬ ਸਰਕਾਰ ਦਾ ਧਿਆਨ ਦੁਆਉਂਦਿਆਂ ਕਿਹਾ ਕਿ ਕੀਰਤਪੁਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਲੋਕ ਗਮਗੀਨ ਹਾਲਤ ਵਿੱਚ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੇ ਫੁੱਲ ਜਲ ਪ੍ਰਵਾਹ ਕਰਨ ਲਈ ਆਉਂਦੇ ਹਨ। ਉਪਰੰਤ ਉਹ ਸ੍ਰੀ ਅਨੰਦਪੁਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਹਨ। ਇਹ ਮੰਗਤੇ ਆਪਣੇ ਕੁੱਛੜਾਂ ਵਿੱਚ ਚੁੱਕੇ ਬੱਚਿਆਂ ਨਾਲ ਪਹਿਲਾਂ ਹੀ ਦੁਖੀ ਲੋਕਾਂ ਨੂੰ ਮੰਗ ਮੰਗ ਕੇ ਇਨ੍ਹਾਂ ਪ੍ਰੇਸ਼ਾਨ ਕਰਦੇ ਹਨ ਕਿ ਉਨ੍ਹਾਂ ਦੇ ਕੱਪੜੇ ਲਾਹੁਣ ਤੋਂ ਬਿਨਾਂ ਗਾਲੀ ਗਲੋਚ ਵੀ ਕਰਦੇ ਹਨ ਜਿਸ ਨਾਲ ਉਨਾਂ ਦਾ ਮਨ ਹੋਰ ਵੀ ਦੁਖਦਾਈ ਹੁੰਦਾ ਹੈ।ਅਮਨ ਤੇ ਵਿਕਾਸ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮੰਗਤਿਆਂ ਵਿਰੁੱਧ ਮੁਹਿੰਮ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਤੁਰੰਤ ਸ਼ੁਰੂ ਕਰ ਕੇ ਦੁਖੀ ਸੰਗਤਾਂ ਨੂੰ ਰਾਹਤ ਪ੍ਰਦਾਨ ਕਰੇ।

6
196 views