ਗੁਰਦੁਆਰਾ ਸਾਹਿਬ ਦੇ ਟਰੱਸਟ ਨਵਪ੍ਰੀਤ ਪਰ ਚੋਰੀ ਦੀ ਐੱਫ ਆਈ ਆਰ ਦਰਜ਼।
ਲੁਧਿਆਣਾ ( ਜਤਿੰਦਰ ਸਿੰਘ ) ਮਾਡਲ ਟਾਊਨ ਵਿਖੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਟਰੱਸਟ ਨਵਪ੍ਰੀਤ ਸਿੰਘ ਬਿੰਦਰਾ ਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੁੱਗਰੀ ਥਾਣਾ ਵਲੋ ਐੱਫ ਆਈ ਆਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਦੇ ਕਹਿਣ ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਵਿਚ ਦਰਜ ਐੱਫ ਆਈ ਆਰ ਮੁਤਾਬਕ ਕੁਛ ਸਾਲ ਪਹਿਲਾ ਗੁਰਦੁਆਰਾ ਸਾਹਿਬ ਦੇ ਫਰੰਟ ਤੇ ਸੰਗਮਰਮਰ ਦਾ ਪੱਥਰ ਲਗਾਈਆਂ ਗਿਆ ਸੀ। ਕੰਮ ਪੂਰਾ ਹੋਣ ਤੋ ਬਾਅਦ ਕਾਫੀ ਮਾਰਬਲ ਬੱਚ ਗਿਆ ਸੀ। ਜੋ ਕਿ ਬਚੀਆਂ ਹੋਈਆਂ ਮਾਰਬਲ ਸਟੋਰ ਵਿੱਚ ਰੱਖ ਦਿੱਤਾ ਗਿਆ ਸੀ। ਓਸ ਤੋ ਬਾਅਦ ਆਰੋਪੀ ਨਵਪ੍ਰੀਤ ਸਿੰਘ ਬਿੰਦਰਾ ਨੇ ਅਪਣੀ ਟਰੱਸਟ ਦਾ ਮੈਂਬਰ ਹੋਣ ਕਰਕੇ ਗਲਤ ਉਪਯੋਗ ਕਰਦਾ ਰਿਹਾ ਸੀ। ਮਿਸਤਰੀ ਦੀ ਮਦਦ ਨਾਲ ਨਵਪ੍ਰੀਤ ਸਿੰਘ ਬਿੰਦਰਾ ਨੇ ਗੁਰਦੁਆਰਾ ਸਾਹਿਬ ਦਾ ਪੱਥਰ ਅਪਣੀ ਘਰ ਵਿਚ ਬਾਥਰੂਮ ਦੀਆ ਦੀਵਾਰ ਤੇ ਲਗਵਾਉਣ ਲਈ ਗੁਰਦੁਆਰਾ ਸਾਹਿਬ ਵਿਚ ਪੱਥਰ ਕੱਟਣਾ ਸ਼ੁਰੂ ਕਰਵਾ ਦਿੱਤਾ ਗਿਆ ਸੀ। ਗੁਰਦੁਆਰਾ ਸਾਹਿਬ ਵਿਚ ਪੱਥਰ ਨੂੰ ਕੱਟਦਾ ਦੇਖ ਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਮਿਸਤਰੀ ਤੋ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਏਸ ਪੱਥਰ ਨੂੰ ਨਵਪ੍ਰੀਤ ਸਿੰਘ ਬਿੰਦਰਾ ਦੇ ਘਰ ਲਗਾਉਣ ਜਾ ਰਿਹਾ ਹੈ। ਜਦੋ ਏਸ ਬਾਰੇ ਨਵਪ੍ਰੀਤ ਬਿੰਦਰਾ ਤੋ ਪੁੱਛਿਆ ਗਿਆ ਤਾਂ ਉਸ ਨੇ ਕੁਛ ਵੀ ਨਹੀਂ ਦੱਸੀਆਂ। ਤਾਂ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਨੇ ਸਾਰੀ ਜਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ। ਪੁਲੀਸ ਨੇ ਐੱਫ ਆਈ ਆਰ ਦਰਜ ਕਰ ਲਈ ਗਈ। ਦੱਸੀਆਂ ਜਾ ਰਿਹਾ ਹੈ ਕਿ ਨਵਪ੍ਰੀਤ ਸਿੰਘ ਤੇ ਪਹਿਲਾ ਵੀ ਐੱਫ ਆਈ ਆਰ ਦਰਜ ਹੈ।