logo

ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪੰਜ਼ੋਖਰਾ ਸਾਹਿਬ ਅੰਬਾਲਾ ਵਿਖੇ ਹਰਿਆਣਾ ਕਮੇਟੀ ਨੇ ਚੜਦੀਕਲਾ ਨਾਲ ਮਨਾਇਆ

ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਦਿਹਾੜਾ ਗੁਰਦੁਆਰਾ ਪੰਜ਼ੋਖਰਾ ਸਾਹਿਬ ਅੰਬਾਲਾ ਵਿਖੇ ਹਰਿਆਣਾ ਕਮੇਟੀ ਨੇ ਚੜਦੀਕਲਾ ਨਾਲ ਮਨਾਇਆ

85 ਪ੍ਰਾਣੀਆਂ ਨੇ ਕੀਤਾ ਖੰਡੇ ਬਾਟੇ ਦਾ ਅੰਮ੍ਰਿਤ ਪਾਨ

ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਪੰਜੋਖਰਾ ਸਾਹਿਬ ਪਾਤਸ਼ਾਹੀ 8ਵੀਂ ਅੰਬਾਲਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ "ਵਿਸ਼ੇਸ਼ ਗੁਰਮਤਿ ਸਮਾਗਮ" ਕੀਤੇ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਪ੍ਰਚਾਰਕ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨਾਲ ਗੁਰਬਾਣੀ ਗੁਰਮਤਿ ਵਿਚਾਰ ਸਾਂਝੇ ਕੀਤੇ ਇਸ ਸਮੇਂ ਹੋਰਨਾਂ ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸ਼ੌਕੀਨ ਸਿੰਘ ਜੀ ਅਤੇ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ ਨੇ ਰਸਭਿੰਨਾ ਕੀਰਤਨ ਕੀਤਾ ਪੰਥ ਪ੍ਰਸਿੱਧ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਕਥਾ ਵੀਚਾਰ ਕੀਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਗੁਰਪੁਰਬ ਦੀ ਸਮੁੱਚੀ ਕਮੇਟੀ ਵੱਲੋਂ ਸੰਗਤਾਂ ਨੂੰ ਵਧਾਈ ਦਿੱਤੀ ਇਸ ਸਮੇਂ ਹਰਿਆਣਾ ਕਮੇਟੀ ਦੇ ਸਰਦਾਰ ਗੁਰਮੀਤ ਸਿੰਘ ਮੀਤਾ ਰਾਮਸਰ ਕਾਲਕਾ ਸੀਨੀਅਰ ਮੀਤ ਪ੍ਰਧਾਨ,ਸਰਦਾਰ ਗੁਰਬੀਰ ਸਿੰਘ ਤਲਾਕੌਰ ਯਮੁਨਾਨਗਰ ਜੂਨੀਅਰ ਮੀਤ ਪ੍ਰਧਾਨ,ਸਰਦਾਰ ਰੁਪਿੰਦਰ ਸਿੰਘ ਪੰਜ਼ੋਖਰਾ ਸਾਹਿਬ ਅੰਤ੍ਰਿੰਗ ਮੈਂਬਰ,ਸਰਦਾਰ ਸਵਰਨ ਸਿੰਘ ਬੁੰਗਾ ਟਿੱਬੀ ਮੈਂਬਰ ਅਤੇ ਚੇਅਰਮੈਨ ਲੰਗਰ ਖਰੀਦ ਵਿੰਗ,ਸਰਦਾਰ ਰਜ਼ਿੰਦਰ ਸਿੰਘ ਬਰਾੜਾ ਮੈਂਬਰ ਅਤੇ ਚੇਅਰਮੈਨ ਐਨ ਆਰ ਆਈ ਵਿੰਗ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ ਅਤੇ ਚੇਅਰਮੈਨ ਹੈਲਥ ਵਿੰਗ,ਕੈਪਟਨ ਦਿਲਬਾਗ ਸਿੰਘ ਸਜ਼ਾਦਪੁਰ ਮੈਂਬਰ ਅਤੇ ਚੇਅਰਮੈਨ ਡੇਅਰੀ ਵਿਭਾਗ,ਸਰਦਾਰ ਗੁਰਤੇਜ ਸਿੰਘ ਅੰਬਾਲਾ ਸੀਨੀਅਰ ਮੈਂਬਰ,ਸਰਦਾਰ ਸੁਦਰਸ਼ਨ ਸਿੰਘ ਅੰਬਾਲਾ ਸਾਬਕਾ ਸੀਨੀਅਰ ਮੀਤ ਪ੍ਰਧਾਨ,ਸਰਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਰਨਲ ਸਕੱਤਰ,ਸਰਦਾਰ ਟੀਪੀ ਸਿੰਘ ਅੰਬਾਲਾ ਸਾਬਕਾ ਅੰਤ੍ਰਿੰਗ ਮੈਂਬਰ,ਸਰਦਾਰ ਇੰਦਰਜੀਤ ਸਿੰਘ ਵਾਸੂਦੇਵਾ ਸਾਬਕਾ ਮੈਂਬਰ,ਸਰਦਾਰ ਬੇਅੰਤ ਸਿੰਘ ਨਲਵੀ ਸਾਬਕਾ ਮੈਂਬਰ ਅਤੇ ਸਪੋਕਸਮੈਨ,ਸਰਦਾਰ ਚਰਨਜੀਤ ਸਿੰਘ ਟੱਕਰ,ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ,ਸਰਦਾਰ ਹਨੀ ਸਿੰਘ ਅੰਬਾਲਾ,ਸਰਦਾਰ ਰਵਿੰਦਰ ਸਿੰਘ ਸੋਨੂੰ,ਸਰਦਾਰ ਓਮਰਾਉ ਸਿੰਘ ਛੀਨਾ ਕੈਂਥਲ ਵੀ ਜਥੇਦਾਰ ਦਾਦੂਵਾਲ ਜੀ ਨਾਲ ਹਾਜ਼ਰ ਸਨ ਸਮਾਗਮ ਵਿੱਚ ਸੰਤ ਬਾਬਾ ਮਨਮੋਹਣ ਸਿੰਘ ਬਾਰਨ ਵਾਲੇ,ਸਵਾਮੀ ਰਾਜੇਸ਼ਵਰਾ ਨੰਦ ਅੰਬਾਲਾ,ਸਰਦਾਰ ਹਰਮਨ ਸਿੰਘ ਥਾਨੇਸਰ ਮੈਂਬਰ,ਸਰਦਾਰ ਗੁਰਜੀਤ ਸਿੰਘ ਧਮੋਲੀ ਮੈਂਬਰ,ਸਰਦਾਰ ਸੁਖਜ਼ਿੰਦਰ ਸਿੰਘ ਮਸ਼ਾਨਾ ਮੈਂਬਰਪਤੀ ਨੇ ਵੀ ਹਾਜ਼ਰੀ ਭਰੀ ਸਰਦਾਰ ਰੁਪਿੰਦਰ ਸਿੰਘ ਪੰਜ਼ੋਖਰਾ ਸਾਹਿਬ ਅੰਤਰਿੰਗ ਮੈਂਬਰ ਨੇ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਵਿੱਚ 85 ਪਰਾਣੀਆਂ ਨੇ ਗੁਰੂ ਵਾਲੇ ਬਣਨਾ ਕੀਤਾ ਪੰਜ ਪਿਆਰਿਆਂ ਦੀ ਸੇਵਾ ਭਾਈ ਨਿਰਮਲ ਸਿੰਘ ਦਮਦਮੀ ਟਕਸਾਲ ਰੱਤਾ ਖੇੜਾ ਦੇ ਜਥੇ ਨੇ ਨਿਭਾਈ ।

12
206 views