
ਤਹਿਸੀਲਦਾਰ ਨੂੰ ਮੁੱਖਮੰਤਰੀ ਦੇ ਨਾਮ ਸੌਂਪਿਆ ਮੰਗ ਪੱਤਰ ਸੜਕ ਬਣਾਉਣ ਦੀ ਮੰਗ
ਗੁਰਦਾਸਪੁਰ 18 ਜੁਲਾਈ 2025
ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀਨਾਨਗਰ ਰਜਿ: ਦੇ ਪ੍ਰਧਾਨ ਸ੍ਰੀ ਰਮੇਸ਼ ਪਾਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਤਹਿਸੀਲਦਾਰ ਦਲਵਿੰਦਰ ਸਿੰਘ ਜੀ ਨੂੰ ਉਹਨਾਂ ਦੇ ਦਫਤਰ ਦੀਨਾਨਗਰ ਵਿਖੇ ਸੁਸਾਇਟੀ ਦੇ ਵਫਦ ਵੱਲੋਂ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਮਿਤੀ 26 ਅਗਸਤ 2024 ਅਤੇ ਮਿਤੀ 17 ਫਰਵਰੀ 2025 ਨੂੰ ਸੋਸਾਇਟੀ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਮੁੱਖ ਮੰਤਰੀ ਦਫਤਰ ਚੰਡੀਗੜ੍ਹ ਨੂੰ ਪਿੰਡ ਭਟੋਇਆ ਤੋਂ ਪਿੰਡ ਬਾੜਾ ਤੱਕ ਜਾਂਦੀ ਕੱਚੀ ਫਿਰਨੀ ਉੱਪਰ ਪੱਕੀ ਸੜਕ ਬਣਾਉਣ ਸਬੰਧੀ ਮੰਗ ਪੱਤਰ ਭੇਜੇ ਗਏ ਸਨ।. ਜਿਸ ਦੇ ਪ੍ਰਣਾਮ ਸਦਕਾ ਪੰਜਾਬ ਮੰਡੀ ਬੋਰਡ ਗੁਰਦਾਸਪੁਰ ਦੇ ਐਕਸੀਅਨ ਸ੍ਰੀ ਬਲਦੇਵ ਸਿੰਘ ਜੀ ਦੁਆਰਾ ਇਸ ਕੱਚੀ ਫਿਰਨੀ ਉੱਪਰ ਪੱਕੀ ਸੜਕ ਬਣਾਉਣ ਲਈ ਐਸਟੀਮੇਟ ਤਿਆਰ ਕੀਤਾ ਗਿਆ। ਐਸਟੀਮੇਟ ਵਿੱਚ ਦੱਸਿਆ ਗਿਆ ਹੈ ਕਿ ਇਹ ਕੱਚੀ ਫਿਰਨੀ ਜੋ 2.11 ਕਿਲੋਮੀਟਰ ਲੰਬੀ ਹੈ, ਇਸ ਉੱਪਰ ਪੱਕੀ ਸੜਕ ਦੀ ਉਸਾਰੀ ਲਈ 55.28 ਲੱਖ ਰੁਪਏ ਦੀ ਲਾਗਤ ਆਵੇਗੀ। ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦੀਨਾਨਗਰ ਵੱਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਜੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਇਸ ਕੱਚੀ ਫਿਰਨੀ ਉੱਪਰ ਸੜਕ ਬਣਾਉਣ ਦੇ ਲਈ 55.28 ਲੱਖ ਰੁਪਏ ਦਾ ਬਜਟ ਜਾਰੀ ਕਰਕੇ ਜਲਦ ਤੋਂ ਜਲਦ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ।. ਇਸ ਕੱਚੀ ਫਿਰਨੀ ਨਾਲ ਦੀਨਾਨਗਰ ਹਲਕੇ ਦੇ 25 ਪਿੰਡਾਂ ਦਾ ਰਾਬਤਾ ਜੁੜਿਆ ਹੋਇਆ ਹੈ। ਲੋਕਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਉੱਪਰ ਹੱਲ ਕੀਤਾ ਜਾਵੇ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਮਾਸਟਰ ਭਗਵਾਨ ਦਾਸ, ਜਨਰਲ ਸਕੱਤਰ ਕਿਰਪਾਲ ਸਿੰਘ, ਖਜਾਨਚੀ ਹਰਜਿੰਦਰ ਕੁਮਾਰ, ਪਰਮਜੀਤ, ਯੋਧਰਾਜ, ਸੁਭਾਸ਼ ਕੁਮਾਰ, ਰਤਨ ਲਾਲ, ਡਾਕਟਰ ਸੁਭਾਸ਼ ਕੁਮਾਰ, ਸੁਰਜੀਤ ਕੁਮਾਰ, ਦੀਪਕ ਸਿੰਗਲਾ, ਬਲਵਿੰਦਰ ਸਿੰਘ, ਪੰਕਜ ਕੁਮਾਰ, ਜੀਵਨ ਸੈਣੀ ਆਦਿ ਹਾਜ਼ਰ ਸਨ।