logo

ਬਚੌਲੀ ਵਿੱਚ ਮਹਾਨ ਸੰਤ ਸੰਮੇਲਨ 20 ਜੁਲਾਈ ਨੂੰ ਹੋਵੇਗਾ - ਸਵਾਮੀ ਆਤਮਾਨੰਦ

ਸ਼੍ਰੀ ਅਨੰਦਪੁਰ ਸਾਹਿਬ 17 ਜੁਲਾਈ (ਸਰਬਜੀਤ ਸਿੰਘ) ਸ਼੍ਰੀਅਨੰਦਪੁਰ ਸਾਹਿਬ ਤੋ ਕੌਲਾ ਵਾਲਾ ਟੋਭਾ ਤੇ ਸਥਿਤ ਪਿੰਡ ਬਚੌਲੀ ਵਿਖੇ ਭੂਰੀ ਵਾਲੇ ਸੰਪਰਦਾਇ ਵਲੋਂ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨ ਕਰਨ ਜਾਣ ਵਾਲੀ ਸੰਗਤ ਲਈ ਭੰਡਾਰੇ ਦੇ ਪ੍ਰਬੰਧ ਲਈ ਪਿਛਲੇ 15 ਸਾਲਾਂ ਤੋ ਅੰਨ- ਖੇਤਰ ਚਲਾਇਆ ਜਾ ਰਿਹਾ ਹੈ ! ਜਿਸ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ 16 ਜੁਲਾਈ ਸੰਗਰਾਂਦ ਵਾਲੇ ਦਿਨ ਤੋ ਸੰਗਤ ਲਈ ਮਹੀਨਾਵਾਰ
ਚਲਣ ਵਾਲਾ ਭੰਡਾਰਾ ਸ਼ੂਰੂ ਕਰ ਦਿੱਤਾ ਗਿਆ ਹੈ ! ਇਸ ਨਾਲ ਹੀ 20 ਜੁਲਾਈ ਦਿਨ ਐਤਵਾਰ ਨੂੰ ਮਹਾਨ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਅੰਨ- ਖੇਤਰ ਦੇ ਮੁੱਖ ਪ੍ਰਬੰਧਕ ਸਵਾਮੀ ਆਤਮਾਨੰਦ ਜੀ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਸੰਗਤ ਲਈ 24 ਘੰਟੇ ਚੱਲਣ ਵਾਲੇ ਭੰਡਾਰੇ ਤੋ ਇਲਾਵਾ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ ! ਉਨਾਂ ਨੇ ਦੱਸਿਆ ਕਿ ਐਤਵਾਰ ਨੂੰ ਪਹਿਲਾਂ ਭੂਰੀ ਵਾਲੇ ਸੰਪਰਦਾਇ ਦੇ ਸ਼੍ਰੀਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਪਰੰਤ ਮਹਾਨ ਸੰਤ ਸੰਮੇਲਨ ਕਰਵਾਇਆ ਜਾਵੇਗਾ ਜਿਸ ਵਿੱਚ ਨਾਮਵਰ ਸੰਤਾਂ ਵਲੋਂ ਆਪਣੇ ਪ੍ਰਵਚਨਾਂ ਨਾਲ ਸੰਗਤ ਪ੍ਰਭੂ ਚਰਨਾਂ ਨਾਲ ਜੋੜਿਆ ਜਾਵੇਗਾ ! ਇਸ ਸਬੰਧ ਵਿੱਚ ਹੋਰ ਜਾਣਕਾਰੀ ਦਿੰਦਿਆ ਇੰਸਪੈਕਟਰ ਭਗਵਾਨ ਸਿੰਘ ਲਾਡੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ.ਬਲਤੇਜ ਸਿੰਘ ਪੰਨੂ ਸ਼ਾਮਲ ਹੋਣਗੇ ਤੇ ਹੋਰ ਵੀ ਕਈ ਨਾਮਵਰ ਸ਼ਖਸੀਅਤਾਂ ਇਸ ਸੰਤ ਸੰਮੇਲਨ ਵਿਚ ਸ਼ਾਮਲ ਹੋਣਗੀਆਂ !

65
2620 views