
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ 19 ਜੁਲਾਈ 2025 (ਸ਼ਨੀਵਾਰ) ਸੈਕਟਰ 123 ਵਿਖੇ ਮਨਾਇਆ ਜਾ ਰਿਹਾ ਹੈ
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!
ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ 19 ਜੁਲਾਈ 2025 (ਸ਼ਨੀਵਾਰ) ਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਿੰਘ ਸਭਾ, ਸੈਕਟਰ 123, ਮੋਹਾਲੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਪ੍ਰੋਗਰਾਮ ਦਾ ਵੇਰਵਾ
* ਸਵੇਰੇ 8:00 ਵਜੇ: ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਦੁਖਭੰਜਨੀ ਸਾਹਿਬ ਦੇ ਪਾਠ
* ਸਵੇਰੇ 8:45 ਵਜੇ: ਕੀਰਤਨ ਸੇਵਾ ਬੀਬੀਆਂ ਸੁਖਮਨੀ ਸਾਹਿਬ ਸੇਵਾ ਸੋਸਾਇਟੀ, ਸੈਕਟਰ 123 ਦੁਆਰਾ ਕੀਤੀ ਜਾਵੇਗੀ।
* ਸਵੇਰੇ 9:00 ਵਜੇ: ਭਾਈ ਗਗਨ ਪ੍ਰੀਤ ਸਿੰਘ ਜੀ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
* ਸਵੇਰੇ 9:30 ਵਜੇ: ਪ੍ਰੋਗਰਾਮ ਦੀ ਸਮਾਪਤੀ ਉਪਰੰਤ, ਖੀਰ-ਪੂੜੇ ਅਤੇ ਚਾਹ ਦਾ ਲੰਗਰ ਵਰਤਾਇਆ ਜਾਵੇਗਾ।
ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੰਗਰ ਲਈ ਰਸਦ ਜਿਵੇਂ ਕਿ ਦੁੱਧ, ਆਟਾ, ਚਾਵਲ, ਦਾਲ, ਗੁੜ, ਖੰਡ, ਦੇਸੀ ਘਿਓ, ਰਿਫਾਇੰਡ ਆਦਿ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚਾ ਕੇ ਸੇਵਾ ਵਿੱਚ ਯੋਗਦਾਨ ਪਾਉਣ ਦੀ ਕ੍ਰਿਪਾਲਤਾ ਕਰਨਾ ਜੀ।
ਆਪ ਸਭ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਤਨ-ਮਨ-ਧਨ ਨਾਲ ਸੇਵਾ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।
ਹਰਪ੍ਰੀਤ ਸਿੰਘ (ਪ੍ਰਧਾਨ),
ਗੁਰਦੁਆਰਾ ਪ੍ਰਬੰਧਕ ਕਮੇਟੀ,
ਸੈਕਟਰ 123-B, ਨਿਊ ਸਨੀ ਇਨਕਲੇਵ, ਮੋਹਾਲੀ ।