logo

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ — ਮੁਕੇਰੀਆਂ ਹਲਕਾ ਇੰਚਾਰਜ ਪ੍ਰੋ ਜੀ ਐਸ ਮੁਲਤਾਨੀ ਜੀ, ਤੇ ਨਾਲ਼ ਯੁੱਧ ਨਸ਼ਿਆਂ ਵਿਰੁੱਧ ਕੰਮ ਕਰਦੀ ਸਾਰੀ ਟੀਮ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ — ਮੁਕੇਰੀਆਂ ਹਲਕਾ ਇੰਚਾਰਜ ਪ੍ਰੋ ਜੀ ਐਸ ਮੁਲਤਾਨੀ ਜੀ, ਤੇ ਨਾਲ਼ ਯੁੱਧ ਨਸ਼ਿਆਂ ਵਿਰੁੱਧ ਕੰਮ ਕਰਦੀ ਸਾਰੀ ਟੀਮ

ਮੁਕੇਰੀਆਂ (ਹੁਸ਼ਿਆਰਪੁਰ): ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਨੂੰ ਹੋਰ ਤੇਜ਼ੀ ਦੇਂਦੇ ਹੋਏ, ਮੁਕੇਰੀਆਂ ਹਲਕੇ ਇੰਚਾਰਜ ਪ੍ਰੋ. ਜੀ.ਐਸ. ਮੁਲਤਾਨੀ ਜੀ ਦੀ ਅਗੁਵਾਈ ਹੇਠ ਪਿੰਡ ਪੱਧਰ ਤੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮਿਹਨਤ ਭਰੀ ਮੁਹਿੰਮ ਦਾ ਉਦੇਸ਼ ਨਸ਼ਿਆਂ ਦੇ ਖ਼ਤਰੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਇਸ ਦਲ-ਦਲ ਤੋਂ ਬਚਾਉਣਾ ਹੈ।

ਮੁਲਤਾਨੀ ਜੀ ਨੇ ਮੌਕੇ 'ਤੇ ਕਿਹਾ:
"ਜੇ ਕੋਈ ਬੱਚਾ ਨਸ਼ਿਆਂ ਵਿਚ ਫਸਿਆ ਹੋਇਆ ਹੈ, ਤਾਂ ਉਸਨੂੰ ਨਸ਼ਾ ਮੁਕਤੀ ਕੇਂਦਰ ਭੇਜ ਕੇ ਉਸ ਦਾ ਭਵਿੱਖ ਬਚਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਉਸ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।"

ਇਸ ਦੇ ਨਾਲ, ਮੌਕੇ 'ਤੇ ਲੋਕਾਂ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਸੁਣਿਆ ਗਿਆ ਤੇ ਉਨ੍ਹਾਂ ਦੇ ਹੱਲ ਲੱਭੇ ਗਏ।
ਮੁਲਤਾਨੀ ਜੀ ਵਲੋਂ ਪੰਜਾਬ ਸਰਕਾਰ ਦੇ ਵੱਖ ਵੱਖ ਚੰਗੇ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਗਿਆ, ਜਿਸ ਵਿੱਚ ਨਵੇਂ ਵਿਕਾਸ ਕੰਮ, ਸਿਹਤ ਸਹੂਲਤਾਂ, ਅਤੇ ਨੌਜਵਾਨਾਂ ਲਈ ਸਰਕਾਰੀ ਯੋਜਨਾਵਾਂ ਸ਼ਾਮਲ ਹਨ।

ਕੇਵਲ ਕ੍ਰਿਸ਼ਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਖ਼ੁਦ ਅੱਗੇ ਆਉਣ।

"ਆਓ ਅਸੀਂ ਸਭ ਮਿਲ ਕੇ ਆਪਣੇ ਹਲਕੇ ਨੂੰ ਨਸ਼ਾ ਮੁਕਤ ਬਣਾਈਏ — ਇਹ ਸਿਰਫ ਮੁਹਿੰਮ ਨਹੀਂ, ਇਹ ਭਵਿੱਖ ਹੈ
ਅੱਜ ਗਾਲ੍ਹੜੀਆਂ, ਹਵੇਲ ਚਾਂਗ, ਮਲਕੋਵਾਲ, ਹਾਜੀਪੁਰ ਬਲਾਕ, ਤਲਵਾੜਾ ਬਲਾਕ ਦੇ ਕਈ ਪਿੰਡ ਦਾ ਦੌਰਾ ਕੀਤਾ।
ਇਸ ਵਿਚ ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ ਸਾਥ ਦੇਣ ਦੀ ਗੱਲ ਕੀਤੀ, ਪੰਚਾਇਤਾਂ ਨਸ਼ਾ ਮੁਕਤ ਹਲਕਾ ਬਣਾਉਣ ਲਈ ਪ੍ਰੋ: ਜੀ ਐਸ ਮੁਲਤਾਨੀ ਜੀ ਦੇ ਨਾਲ ਪੰਚਾਇਤਾਂ ਨੇ ਸਹੁੰ ਖਾਧੀ ਕਿ ਨਸ਼ਾ ਵੇਚਣ ਤੇ ਖਾਣ ਵਾਲੇ ਦੀ ਕਿਸੇ ਵੀ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਲੋਕ ਜਮਾਨਤ ਨਹੀਂ ਕਰਵਾਉਣਗੇ,

71
2077 views